Fact Check: ਸਿਰਫ ਸਥਾਨਕ ਲੋਕਾਂ ਨੇ ਨਹੀਂ ਕੀਤਾ ਕਿਸਾਨਾਂ ਦਾ ਵਿਰੋਧ, ਭਾਜਪਾ ਵਰਕਰ ਵੀ ਸਨ ਸ਼ਾਮਲ
Published : Jan 30, 2021, 6:36 pm IST
Updated : Jan 30, 2021, 6:47 pm IST
SHARE ARTICLE
Fact Check
Fact Check

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਤੋਂ ਸਾਫ ਹੁੰਦਾ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਵਿਰੋਧ ਕਰਨ ਆਏ ਲੋਕਾਂ ਸਬੰਧੀ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁਨ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): 26 ਜਨਵਰੀ ਨੂੰ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਬਾਰਡਰ ‘ਤੇ ਪਿਛਲੇ ਕੁਝ ਦਿਨ ਤਣਾਅ ਭਰੇ ਰਹੇ। ਇਸ ਦੌਰਾਨ ਸਿੰਘੂ ਬਾਰਡਰ 'ਤੇ ਵਿਰੋਧ ਅਤੇ ਝੜਪ ਹੋਣ ਦੀਆਂ ਖ਼ਬਰਾਂ ਮਿਲੀਆਂ। ਕਈ ਮੀਡੀਆ ਅਦਾਰਿਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਸਿੰਘੂ ਬਾਰਡਰ 'ਤੇ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕੀ ਕਿਸਾਨ ਸਿੰਘੂ ਬਾਰਡਰ ਨੂੰ ਖਾਲੀ ਕਰ ਦੇਣ।

 

 

ਕੀ ਸਥਾਨਕ ਲੋਕਾਂ ਨੇ ਕੀਤਾ ਵਿਰੋਧ?

ਕਈ ਮੀਡੀਆ ਰਿਪੋਰਟਾਂ ਜ਼ਰੀਏ ਦਾਅਵਾ ਕੀਤਾ ਗਿਆ ਕਿ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਸਿੰਘੂ ਬਾਰਡਰ 'ਤੇ ਵਿਰੋਧ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਅਜਿਹੇ ਦਾਅਵੇ ਸਾਹਮਣੇ ਆਉਣ ਲੱਗੇ ਕਿ ਇਨ੍ਹਾਂ ਲੋਕਾਂ ਵਿਚ ਸਥਾਨਕ ਲੋਕਾਂ ਦੇ ਨਾਲ-ਨਾਲ ਭਾਜਪਾ ਵਰਕਰ ਅਤੇ ਹਿੰਦੂ ਸੈਨਾ ਦੇ ਮੈਂਬਰ ਵੀ ਸ਼ਾਮਲ ਸਨ।

ਸਪੋਕਸਮੈਨ ਨੇ 29 ਜਨਵਰੀ ਨੂੰ ਸਿੰਘੂ 'ਤੇ ਹਿੰਦੂ ਸੈਨਾ ਦੇ ਹੋਣ ਦੇ ਦਾਅਵੇ ਦੀ ਪੁਸ਼ਟੀ ਕੀਤੀ ਸੀ ਅਤੇ ਇਸ ਨੂੰ ਲੈ ਕੇ ਖ਼ਬਰ ਵੀ ਪ੍ਰਕਾਸ਼ਿਤ ਕੀਤੀ। ਇਸ ਖ਼ਬਰ ਨੂੰ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।

https://www.rozanaspokesman.in/fact-check/290121/national-media-claim-that-local-protests-against-farmers-which-is-misl.html

 

"ਭਾਜਪਾ ਵਰਕਰ ਵੀ ਸਨ ਸ਼ਾਮਲ"

ਕਈ ਸੋਸ਼ਲ ਮੀਡੀਆ ਯੂਜ਼ਰ ਨੇ ਪੋਸਟ ਜ਼ਰੀਏ ਦਾਅਵਾ ਕੀਤਾ ਕਿ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਵਿਰੋਧ ਸਥਾਨਕ ਲੋਕਾਂ ਵੱਲੋਂ ਨਹੀਂ ਬਲਕਿ ਭਾਜਪਾ ਵਰਕਰਾਂ ਵੱਲੋਂ ਕੀਤਾ ਗਿਆ। ਅਜਿਹੀ ਹੀ ਇਕ ਪੋਸਟ ਟਵਿਟਰ 'ਤੇ Daarubaaz Mehta ਨਾਂਅ ਦੇ ਯੂਜ਼ਪ ਨੇ ਅਪਲੋਡ ਕੀਤੀ। ਪੋਸਟ ਨਾਲ ਯੂਜ਼ਰ ਨੇ 2 ਤਸਵੀਰਾਂ ਅਪਲੋਡ ਕਰਦਿਆਂ ਕੈਪਸ਼ਨ ਲਿਖਿਆ:

Pic 1 : Goons protesting at Singhu Border. The guy in centre is Aman Dabas

Pic 2 : Aman Dabas is a BJP leader and his Wife is a MCD councillor from Delhi. Look at his picture with Amit Shah.

ਇਨ੍ਹਾਂ ਤਸਵੀਰਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

https://twitter.com/DaaruBaazMehta/status/1355095819519553536

Tweet

ਇਸੇ ਤਰ੍ਹਾਂ ਇਕ ਹੋਰ ਟਵਿਟਰ ਯੂਜ਼ਰ "Rahul Tahiliani" ਨੇ ਅਮਨ ਦਬਾਸ ਨੂੰ ਲੈ ਕੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ये हैं वो स्थानीय लोग जो दो दिन से किसानों को हटाने की मांग कर रहे हैं ! शर्म आनी चाहिए ऐसी नीच राजनीति पे"

https://twitter.com/Rahultahiliani9/status/1355105485897289730

Tweet

ਕੌਣ ਹੈ ਅਮਨ ਦਬਾਸ?

ਪੜਤਾਲ ਕਰਨ ‘ਤੇ ਸਾਨੂੰ ਜਾਣਕਾਰੀ ਮਿਲੀ ਕਿ ਅਮਨ ਦਬਾਸ ਆਪਣੇ ਆਪ ਨੂੰ ਸਮਾਜ ਸੇਵੀ ਦੱਸਦਾ ਹੈ ਅਤੇ ਉਸ ਦਾ ਵਿਆਹ ਭਾਜਪਾ ਦੀ ਨੇਤਾ ਅੰਜੂ ਦੇਵੀ ਨਾਲ ਹੋਇਆ ਹੈ। ਅਮਨ ਦੇ ਫੇਸਬੁੱਕ ਪੇਜ "Bhai Aman Kumar Social Worker" 'ਤੇ ਅਮਨ ਦੀ ਕਈ ਭਾਜਪਾ ਵਰਕਰਾਂ ਨਾਲ ਫੋਟੋਆਂ ਵੇਖੀਆਂ ਜਾ ਸਕਦੀਆਂ ਹਨ। ਅਮਨ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਨ ਨਾਲ ਵੀ ਆਪਣੀ ਫੋਟੋ ਪੇਜ ‘ਤੇ ਅਪਲੋਡ ਕੀਤੀ ਸੀ।

Photo

https://www.facebook.com/Bhai-Aman-Kumar-Social-Worker-836461969739010

ਆਜਤਕ ਦੇ ਵੀਡੀਓ ਵਿਚ ਅਮਨ ਨੇ ਜਿਹੜਾ ਸਵੈਟਰ ਪਾਇਆ ਹੋਇਆ ਸੀ। ਉਸੇ ਸਵੈਟਰ ਵਿਚ ਸਾਨੂੰ ਇੱਥੇ ਹੋਰ ਤਸਵੀਰਾਂ ਵੀ ਮਿਲੀਆਂ।

Photo

ਭਾਜਪਾ ਨੇਤਾ ਅੰਜੂ ਦੇਵੀ ਸਬੰਧੀ ਹੋਰ ਜਾਣਕਾਰੀ ਲਈ ਅਸੀਂ myneta.info ‘ਤੇ ਗਏ। ਇੱਥੋ ਜਾਣਕਾਰੀ ਮਿਲੀ ਕਿ ਅੰਜੂ ਦੇਵੀ ਦੀ ਰਿਹਾਇਸ਼ ਸਿੰਘੂ ਬਾਰਡਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਸਥਾਨਕ ਨਹੀਂ ਹੈ।

Photo

ਪੜਤਾਲ ਕਰਨ ‘ਤੇ ਸਾਨੂੰ ਆਲਟ ਨਿਊਜ਼ ਦੀ ਇਕ ਰਿਪੋਰਟ ਮਿਲੀ। ਰਿਪੋਰਟ ਮੁਤਾਬਕ ਭਾਜਪਾ ਦਾ ਇਕ ਹੋਰ ਵਰਕਰ ਕ੍ਰਿਸ਼ਨ ਦਬਾਸ ਵੀ ਸਿੰਘੂ ਬਾਰਡਰ ‘ਤੇ ਮੌਜੂਦ ਸੀ। ਰਿਪੋਰਟ ਵਿਚ ਸਾਨੂੰ ਕ੍ਰਿਸ਼ਨ ਦਬਾਸ ਅਤੇ ਅਮਨ ਦਬਾਸ ਦੀ ਪਤਨੀ ਦੀ ਭਾਜਪਾ ਦਫਤਰ ਵਿਚ ਖਿਚਵਾਈ ਗਈ ਫੋਟੋ ਮਿਲੀ। ਇਸ ਤੋਂ ਇਲਾਵਾ ਕੇਜਰੀਵਾਲ ਸਰਕਾਰ ਖਿਲਾਫ ਦੋਵਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਦੀ ਤਸਵੀਰ ਵੀ ਸਾਹਮਣੇ ਆਈ।

Credit Alt NewsPhoto Credit Alt News

ਜਦੋਂ ਅਸੀਂ ਕ੍ਰਿਸ਼ਨ ਦਬਾਸ ਦੇ ਸੋਸ਼ਲ ਮੀਡੀਆ ਅਕਾਊਂਟ ਬਾਰੇ ਸਰਚ ਕੀਤਾ ਤਾਂ ਦੇਖਿਆ ਕਿ ਕ੍ਰਿਸ਼ਨ ਦਬਾਸ ਨੇ ਅਪਣਾ ਫੇਸਬੁੱਕ ਪੇਜ ਲੋਕ ਕੀਤਾ ਹੋਇਆ ਹੈ। Alt News ਦੇ ਆਰਟੀਕਲ ਵਿਚ ਕ੍ਰਿਸ਼ਨ ਦਬਾਸ ਦੀਆਂ ਕਈ ਵੀਡੀਓਜ਼ ਵੀ ਸ਼ਾਮਲ ਹਨ। ਇਸ ਰਿਪੋਰਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

Photo Credit Alt NewsPhoto Credit Alt News

ਨਤੀਜਾ: ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਤੋਂ ਸਾਫ ਹੁੰਦਾ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਵਿਰੋਧ ਕਰਨ ਆਏ ਲੋਕਾਂ ਸਬੰਧੀ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁਨ ਹੈ। ਕਿਸਾਨਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਵਿਚ ਭਾਜਪਾ ਵਰਕਰ ਅਤੇ ਹਿੰਦੂ ਸੈਨਾ ਦੇ ਵਰਕਰ ਵੀ ਸ਼ਾਮਲ ਸਨ।

Alt News ਦੀ ਰਿਪੋਰਟ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement