Fact Check: ਅਦਾਕਾਰ ਰਣਬੀਰ ਕਪੂਰ ਦੇ ਫ਼ੈਨ ਦਾ ਫੋਨ ਸੁੱਟਣ ਦਾ ਵਾਇਰਲ ਵੀਡੀਓ ਇੱਕ ਸ਼ੂਟ ਦਾ ਹਿੱਸਾ ਸੀ
Published : Jan 30, 2023, 5:11 pm IST
Updated : Jan 30, 2023, 5:11 pm IST
SHARE ARTICLE
Fact Check Promotional Shoot Of Actor Ranbir Kapoor Shared With Misleading Claims
Fact Check Promotional Shoot Of Actor Ranbir Kapoor Shared With Misleading Claims

ਵਾਇਰਲ ਹੋ ਰਿਹਾ ਵੀਡੀਓ ਇੱਕ ਸ਼ੂਟ ਦਾ ਹਿੱਸਾ ਸੀ। ਇੱਕ ਸ਼ੂਟ ਦੇ ਹਿੱਸੇ ਨੂੰ ਵਾਇਰਲ ਕਰਦਿਆਂ ਰਣਬੀਰ ਕਪੂਰ 'ਤੇ ਨਿਸ਼ਾਨੇ ਸਾਧੇ ਗਏ।

RSFC (Team Mohali)- ਸੋਸ਼ਲ ਮੀਡੀਆ 'ਤੇ ਪਿਛਲੇ ਦਿਨਾਂ ਫ਼ਿਲਮੀ ਅਦਾਕਾਰ ਰਣਬੀਰ ਕਪੂਰ ਦਾ ਇੱਕ ਵੀਡੀਓ ਖੂਬ ਚਰਚਾ ਦਾ ਵਿਸ਼ਾ ਰਿਹਾ। ਇਸ ਵੀਡੀਓ ਵਿਚ ਅਦਾਕਾਰ ਸੈਲਫੀ ਲੈਣ ਆਏ ਆਪਣੇ ਫ਼ੈਨ ਦਾ ਫੋਨ ਸੁੱਟ ਦਿੰਦੇ ਹਨ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਰਣਬੀਰ ਕਪੂਰ ਦੇ ਵਿਵਹਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸ਼ੂਟ ਦਾ ਹਿੱਸਾ ਸੀ। ਇੱਕ ਸ਼ੂਟ ਦੇ ਹਿੱਸੇ ਨੂੰ ਵਾਇਰਲ ਕਰਦਿਆਂ ਰਣਬੀਰ ਕਪੂਰ 'ਤੇ ਨਿਸ਼ਾਨੇ ਸਾਧੇ ਗਏ।

ਵਾਇਰਲ ਪੋਸਟ 

ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਵਾਇਰਲ ਨਾ ਸਿਰਫ ਆਮ ਜਨਤਾ ਨੇ ਕੀਤਾ ਬਲਕਿ ਕਈ ਨਾਮਵਰ ਮੀਡੀਆ ਅਦਾਰਿਆਂ ਵੱਲੋਂ ਇਸਨੂੰ ਵਾਇਰਲ ਕੀਤਾ ਗਿਆ।

ਅਜਿਹੇ ਹੀ ਲਿੰਕ ਇਥੇ, ਇਥੇ ਅਤੇ ਇਥੇ ਕਲਿਕ ਕਰ ਵੇਖੇ ਜਾ ਸਕਦੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ ਸ਼ੂਟ ਦਾ ਹਿੱਸਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਕਈ ਖਬਰਾਂ ਵਿਚ ਇਸਨੂੰ ਇੱਕ ਸ਼ੂਟ ਦਾ ਹਿੱਸਾ ਦੱਸਿਆ ਹੈ। India Today ਦੀ ਰਿਪੋਰਟ ਮੁਤਾਬਕ ਇਹ ਵੀਡੀਓ ਇੱਕ ਪ੍ਰਮੋਸ਼ਨਲ ਸ਼ੂਟ ਦਾ ਹਿੱਸਾ ਹੋ ਸਕਦਾ ਦੱਸਿਆ ਗਿਆ ਅਤੇ NDTV ਦੀ ਇੱਕ ਰਿਪੋਰਟ ਵਿਚ ਸਾਫ ਕੀਤਾ ਗਿਆ ਕਿ ਇਹ ਇੱਕ ਸ਼ੂਟ ਦਾ ਹਿੱਸਾ ਸੀ।

NDTV ਨੇ ਇਸ ਮਾਮਲੇ ਨੂੰ ਲੈ ਕੇ 28 ਜਨਵਰੀ 2023 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Did Ranbir Kapoor Throw Fan's Phone Out Of Anger? Here's The Truth"

ਇਸ ਖਬਰ ਵਿਚ ਉਨ੍ਹਾਂ ਨੇ ਇਲਕੇਟਰੋਨਿਕ ਉਪਕਾਰਾਂ ਦੀ ਕੰਪਨੀ Oppo ਦਾ ਟਵੀਟ ਇਸਤੇਮਾਲ ਕੀਤਾ ਗਿਆ ਜਿਸਦੇ ਵਿਚ ਸਮਾਨ ਵਿਅਕਤੀ ਅਤੇ ਦ੍ਰਿਸ਼ ਵੇਖੇ ਜਾ ਸਕਦੇ ਸੀ। ਇਸ ਖਬਰ ਵਿਚ ਸਾਫ ਦੱਸਿਆ ਗਿਆ ਕਿ ਵਾਇਰਲ ਵੀਡੀਓ Oppo Reno8 T5G ਮੋਬਾਈਲ ਫੋਨ ਦਾ ਪ੍ਰਮੋਸ਼ਨਲ ਵੀਡੀਓ ਸੀ ਜਿਸਨੂੰ ਲੋਕਾਂ ਨੇ ਅਸਲ ਦੱਸਕੇ ਰਣਬੀਰ ਕਪੂਰ 'ਤੇ ਨਿਸ਼ਾਨੇ ਸਾਧੇ।

ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਹੋਰ ਸਰਚ ਕਰਨ 'ਤੇ ਸਾਨੂੰ Instagram ਅਕਾਊਂਟ Viral Bhayani 'ਤੇ ਇਸ ਸ਼ੂਟ ਦਾ ਪੂਰਾ ਵੀਡੀਓ ਅਪਲੋਡ ਮਿਲਿਆ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਜਿਸ ਵਿਅਕਤੀ ਦਾ ਫੋਨ ਸੁੱਟਦੇ ਨੇ ਉਸਨੂੰ ਓਪਪੋੜਾ ਨਵਾਂ ਫੋਨ ਗਿਫਟ ਕਰ ਦਿੰਦੇ ਨੇ।

ਵਾਇਰਲ ਵੀਡੀਓ ਅਤੇ ਅਸਲ ਸ਼ੂਟ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। ਕੋਲਾਜ ਤੋਂ ਸਾਫ ਹੁੰਦਾ ਹੈ ਕਿ ਵੀਡੀਓ ਇੱਕ ਪ੍ਰਮੋਸ਼ਨਲ ਸ਼ੂਟ ਦਾ ਹਿੱਸਾ ਸੀ ਨਾ ਕਿ ਕੋਈ ਅਸਲ ਘਟਨਾ।

CollageCollage

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸ਼ੂਟ ਦਾ ਹਿੱਸਾ ਸੀ। ਇੱਕ ਸ਼ੂਟ ਦੇ ਹਿੱਸੇ ਨੂੰ ਵਾਇਰਲ ਕਰਦਿਆਂ ਰਣਬੀਰ ਕਪੂਰ 'ਤੇ ਨਿਸ਼ਾਨੇ ਸਾਧੇ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement