
ਵਾਇਰਲ ਹੋ ਰਿਹਾ ਵੀਡੀਓ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਦਾ ਹੈ ਅਤੇ ਰਾਜਸਥਾਨ ਸਥਿਤ ਸਾਂਵਲੀਆਂ ਸੇਠ ਮੰਦਿਰ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਰਾਮ ਮੰਦਿਰ ਦੇ ਚੜ੍ਹਾਵੇ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਿਰ ਅਯੋਧਿਆ 'ਚ ਪਹਿਲੇ ਹੀ ਦਿਨ 3.17 ਕਰੋੜ ਦਾ ਚੜ੍ਹਾਵਾ ਚੜ੍ਹਿਆ।
ਇੱਕ ਮੀਡੀਆ ਅਦਾਰੇ ਨੇ ਚੜ੍ਹਾਵੇ ਦਾ ਵੀਡੀਓ ਸਾਂਝਾ ਕਰ ਲਿਖਿਆ, "ਰਾਮਲਲਾ ਦੇ ਦਰਸ਼ਨਾਂ ਲਈ ਭਗਤਾਂ 'ਚ ਭਾਰੀ ਉਤਸ਼ਾਹ ! ਪਹਿਲੇ ਦਿਨ ਚੜਿਆ 3.17 ਕਰੋੜ ਦਾ ਚੜ੍ਹਾਵਾ !"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਚੜ੍ਹਾਵੇ ਦਾ ਵੀਡੀਓ ਰਾਮ ਮੰਦਿਰ ਅਯੋਧਿਆ ਨਾਲ ਸਬੰਧਿਤ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਦਾ ਹੈ ਅਤੇ ਰਾਜਸਥਾਨ ਸਥਿਤ ਸਾਂਵਲੀਆਂ ਸੇਠ ਮੰਦਿਰ ਦਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਰਾਜਸਥਾਨ ਦਾ ਹੈ
ਸਾਨੂੰ ਇਹ ਵੀਡੀਓ ਇੰਸਟਾਗ੍ਰਾਮ 'ਤੇ 16 ਜਨਵਰੀ 2024 ਦਾ ਸਾਂਝਾ ਕੀਤਾ ਮਿਲਿਆ ਜਿਸਤੋਂ ਇਹ ਸਾਫ ਹੋਇਆ ਕਿ ਮਾਮਲਾ ਰਾਮ ਮੰਦਿਰ ਅਯੋਧਿਆ ਦੇ ਉਦਘਾਟਨ ਤੋਂ ਪਹਿਲਾਂ ਦਾ ਹੈ। ਇਹ ਵੀਡੀਓ ਰਾਜਸਥਾਨ ਸਥਿਤ ਸਾਂਵਲੀਆਂ ਸੇਠ ਮੰਦਿਰ ਦੇ ਮੁਖ ਪੁਜਾਰੀ ਵੱਲੋਂ ਸਾਂਝਾ ਕੀਤਾ ਗਿਆ ਸੀ।
ਵੀਡੀਓ ਨੂੰ ਸਾਂਝਾ ਕਰਦਿਆਂ ਪੁਜਾਰੀ ਨਿਤਿਨ ਵੈਸ਼ਨਵ ਨੇ ਲਿਖਿਆ, "?श्री सांवलिया सेठ?:-इस बार रिकॉर्ड 12 करोड़ 69 लाख नकद दान राशि निकली"
ਮਤਲਬ ਸਾਫ ਸੀ ਕਿ ਇਹ ਵੀਡੀਓ ਰਾਮ ਮੰਦਿਰ ਅਯੋਧਿਆ ਦਾ ਨਹੀਂ ਹੈ।
ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਰਾਮ ਮੰਦਿਰ ਅਯੋਧਿਆ ਦੇ ਪਹਿਲੇ ਦਿਨ 3 ਕਰੋੜ ਤੋਂ ਵੱਧ ਦਾ ਚੜ੍ਹਾਵਾ ਮੰਦਿਰ ਦੀ ਦਾਨ ਪੇਟੀ ਵਿਚ ਚੜ੍ਹਿਆ ਸੀ ਹਾਲਾਂਕਿ ਵਾਇਰਲ ਹੋ ਰਿਹਾ ਵੀਡੀਓ ਰਾਮ ਮੰਦਿਰ ਅਯੋਧਿਆ ਦਾ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਚੜ੍ਹਾਵੇ ਦਾ ਵੀਡੀਓ ਰਾਮ ਮੰਦਿਰ ਅਯੋਧਿਆ ਨਾਲ ਸਬੰਧਿਤ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਦਾ ਹੈ ਅਤੇ ਰਾਜਸਥਾਨ ਸਥਿਤ ਸਾਂਵਲੀਆਂ ਸੇਠ ਮੰਦਿਰ ਦਾ ਹੈ।
Our Sources:
Original Instagram Post By "श्री सांवलिया सेठ" Dated 16-Jan-2024
News Article By India Today Dated 25-Jan-2024