ਵਾਹਨ 'ਚ ਲੱਗੀ ਅੱਗ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਉਮਰਾਹ ਸ਼ਰਧਾਲੂਆਂ ਨਾਲ ਵਾਪਰੇ ਹਾਦਸੇ ਦਾ ਨਹੀਂ ਹੈ
Published : Mar 30, 2023, 3:10 pm IST
Updated : Mar 30, 2023, 3:10 pm IST
SHARE ARTICLE
Fact Check Old video being shared in the name of recent saudi arab umrah pilgrims bus fire incident
Fact Check Old video being shared in the name of recent saudi arab umrah pilgrims bus fire incident

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਸ ਵੀਡੀਓ ਨੂੰ ਇਸ ਹਾਦਸੇ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 5 ਸਾਲ ਪੁਰਾਣਾ ਹੈ।

RSFC (Team Mohali)- ਕੁਝ ਦਿਨਾਂ ਪਹਿਲਾਂ ਸਾਊਦੀ ਰੱਬ ਵਿਖੇ ਉਮਰਾਹ ਲਈ ਜਾ ਰਹੇ ਸ਼ਰਧਾਲੂਆਂ ਨਾਲ ਭਿਆਨਕ ਬਸ ਹਾਦਸਾ ਵਾਪਰਿਆ। ਇਸ ਬਸ ਹਾਦਸੇ ਵਿਚ 20 ਤੋਂ ਵੱਧ ਲੋਕ ਜਿਉਂਦੇ ਸੜ ਗਏ। ਇਸ ਮਾਮਲੇ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋਏ। ਇਸੇ ਤਰ੍ਹਾਂ ਇੱਕ ਇਸ ਹਾਦਸੇ ਦਾ ਦੱਸਕੇ ਵਾਇਰਲ ਕੀਤਾ ਗਿਆ ਜਿਸਦੇ ਵਿਚ ਬਸ ਨੂੰ ਇੱਕ ਪੁਲ 'ਤੇ ਸੜਦਾ ਵੇਖਿਆ ਜਾ ਸਕਦਾ ਸੀ।

ਟਵਿੱਟਰ ਯੂਜ਼ਰ "Aprajita Choudhary" ਨੇ 28 ਮਾਰਚ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Saudi bus disaster claims 20 lives and injures 29 Umrah pilgrims. When the bus they were riding on to do the Hajj in Makkah overturned on Monday, at least 20 people were killed. According to sources, the accident that occurred in Aqaba Shaar in the Asir governorate also injured"

ਇਸੇ ਤਰ੍ਹਾਂ ਇਸ ਟਵੀਟ ਦੇ ਅਧਾਰ 'ਤੇ ਮੀਡੀਆ ਅਦਾਰੇ Free Press Journal ਨੇ ਖਬਰ ਕੀਤੀ ਜਿਸਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

FPJFPJ

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਸ ਵੀਡੀਓ ਨੂੰ ਇਸ ਹਾਦਸੇ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 5 ਸਾਲ ਪੁਰਾਣਾ ਹੈ।"

ਪੜ੍ਹੋ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ InVID ਟੂਲ ਦੇ ਜ਼ਰੀਏ ਕੀਫ਼੍ਰੇਮਸ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਇਹ ਵੀਡੀਓ Youtube 'ਤੇ ਜੂਨ 2017 ਦਾ ਅਪਲੋਡ ਮਿਲਿਆ। ਅਕਾਊਂਟ "FAHAD Al-hazmi" ਨੇ ਇਸ ਵੀਡੀਓ ਨੂੰ 24 ਜੂਨ 2017 ਨੂੰ ਸਾਂਝਾ ਕਰਦਿਆਂ ਅਰਬੀ 'ਚ ਕੈਪਸ਼ਨ ਲਿਖਿਆ, "انقلاب ناقلة وقود وتفحم قائدها في عقبة شعار 1"

YT VideoYT Video

ਕੈਪਸ਼ਨ ਦਾ ਪੰਜਾਬੀ ਅਨੁਵਾਦ, "ਇੱਕ ਬਾਲਣ ਟੈਂਕਰ ਪਲਟ ਗਿਆ ਅਤੇ ਇਸਦਾ ਕਪਤਾਨ ਸ਼ਾਰ 1 ਰੁਕਾਵਟ 'ਤੇ ਸੜ ਗਿਆ" (Google ਅਨੁਵਾਦ)

ਹੁਣ ਇਸ ਕੈਪਸ਼ਨ ਨੂੰ ਅਸੀਂ ਗੂਗਲ ਸਰਚ ਕੀਤਾ। ਗੂਗਲ ਸਰਚ ਕਰਨ 'ਤੇ ਸਾਨੂੰ www.alarabiya.net 'ਤੇ 24 ਜੂਨ 2017 ਦੀ ਮਾਮਲੇ ਨੂੰ ਲੈ ਕੇ ਰਿਪੋਰਟ ਮਿਲੀ। ਰਿਪੋਰਟ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ ਗਿਆ, "Watch... a horrific fire of a huge fuel tanker with its captain inside, in Asir"

Al ArabiyaAl Arabiya

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਹਾਲੀਆ ਘਟਨਾ ਦਾ ਨਹੀਂ ਹੈ। 

ਬੀਤੇ ਦਿਨ ਹੋਏ ਉਮਰਾਹ ਲਈ ਜਾ ਰਹੇ ਸ਼ਰਧਾਲੂਆਂ ਨਾਲ ਵਾਪਰੇ ਹਾਲੀਆ ਬਸ ਹਾਦਸੇ ਨੂੰ ਲੈ ਕੇ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਸ ਵੀਡੀਓ ਨੂੰ ਇਸ ਹਾਦਸੇ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 5 ਸਾਲ ਪੁਰਾਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement