Fact Check: ਚੀਨ ਵਿਚ ਲੱਗੇ ਟ੍ਰੈਫਿਕ ਜਾਮ ਦੀ ਇੱਕ ਤਸਵੀਰ ਗਲਤ ਦਾਅਵੇ ਨਾਲ ਵਾਇਰਲ
Published : Jun 30, 2021, 6:43 pm IST
Updated : Jul 1, 2021, 5:13 pm IST
SHARE ARTICLE
Fact Check: Old image of traffic jam in china viral with fake claim
Fact Check: Old image of traffic jam in china viral with fake claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਜਰਮਨੀ ਦੀ ਨਹੀਂ ਬਲਕਿ ਚੀਨ ਵਿਚ ਲੱਗੇ ਜਾਮ ਦੀ ਹੈ। ਵਾਇਰਲ ਪੋਸਟ ਫਰਜ਼ੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕਈ ਗੱਡੀਆਂ ਨੂੰ ਸੜਕ 'ਤੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਜਰਮਨੀ ਦੀ ਹੈ ਜਿਥੇ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ 'ਚ ਵਾਧੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਗੱਡੀਆਂ ਨੂੰ ਸੜਕਾਂ 'ਤੇ ਖੜਾ ਕਰ ਦਿੱਤਾ ਗਿਆ। ਦਾਅਵਾ ਕੀਤਾ ਜਾ ਰਿਹਾ ਹੈ 1 ਘੰਟੇ ਅੰਦਰ 10 ਲੱਖ ਕਾਰਾਂ ਨੂੰ ਸੜਕਾਂ 'ਤੇ ਖੜਾ ਕੀਤਾ ਗਿਆ ਜਿਸ ਤੋਂ ਬਾਅਦ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨਾ ਪਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਜਰਮਨੀ ਦੀ ਨਹੀਂ ਬਲਕਿ ਚੀਨ ਵਿਚ ਲੱਗੇ ਜਾਮ ਦੀ ਹੈ। ਵਾਇਰਲ ਪੋਸਟ ਫਰਜ਼ੀ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ ਭੂਤਾਂ ਵਾਲਾ ਪੇਜ ਨੇ ਇੱਕ ਤਸਵੀਰ ਅਪਲੋਡ ਕਰਦਿਆਂ ਲਿਖਿਆ, "ਕੀ ਭਾਰਤੀ ਇਸ ਤਰਾਂ ਕਰ ਸਕਦੇ?

ਤਸਵੀਰ ਵਿਚ ਕਈ ਸਾਰੀ ਤਦਾਦ ਵਿਚ ਗੱਡੀਆਂ ਨੂੰ ਸੜਕ 'ਤੇ ਵੇਖਿਆ ਜਾ ਸਕਦਾ ਹੈ। ਤਸਵੀਰ ਉੱਤੇ ਲਿਖਿਆ ਹੈ, "ਜਰਮਨੀ ਵਿਚ ਜਦੋਂ ਸਰਕਾਰ ਨੇ  ਪੈਟਰੋਲ ਦੇ ਰੇਟ ਵਧਾਏ ਤਾਂ 1 ਘੰਟੇ ਅੰਦਰ ਲੋਕ ਆਪਣੀਆਂ ਕਾਰਾਂ ਰੋਡ 'ਤੇ ਛੱਡ ਕੇ ਘਰ ਚਲੇ ਗਏ, 10 ਲੱਖ ਤੋਂ ਜ਼ਿਆਦਾ ਕਾਰਾਂ ਰੋਡ 'ਤੇ ਖੜ੍ਹੀਆਂ ਦੇਖ ਕੇ ਸਰਕਾਰ ਨੂੰ ਰੇਟ ਘਟਾਉਣੇ ਪਏ।"

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ rexfeatures ਨਾਂਅ ਦੀ ਇਮੇਜ ਸਾਈਟ 'ਤੇ ਅਪਲੋਡ ਮਿਲੀ। ਮੌਜੂਦ ਜਾਣਕਾਰੀ ਅਨੁਸਾਰ ਤਸਵੀਰ ਚੀਨ ਵਿਚ ਲੱਗੇ ਜਾਮ ਦੀ ਹੈ। ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ, "Traffic chaos during Mid-Autumn Festival and National Day celebrations in China - 30 Sep 2012"

gg

ਇਹ ਤਸਵੀਰ 30 ਸਤੰਬਰ 2012 ਦੀ ਹੈ ਜਦੋਂ ਉੱਤਸਵ ਦੇ ਮੌਕੇ ਜਾਮ ਲੱਗ ਗਿਆ ਸੀ।

ਹੋਰ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ 1 ਅਕਤੂਬਰ 2012 ਨੂੰ ਪ੍ਰਕਾਸ਼ਿਤ The Telegraph ਦੀ ਇੱਕ ਖਬਰ ਵਿਚ ਮਿਲੀ। ਇਹ ਖਬਰ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕੀਤਾ ਕਿ ਕੀ ਅਜਿਹਾ ਕੋਈ ਵੱਡਾ ਪ੍ਰਦਰਸ਼ਨ ਜਰਮਨੀ ਵਿਚ ਹੋਇਆ ਸੀ ਜਾਂ ਨਹੀਂ? The Irish Times ਦੀ ਇੱਕ ਖਬਰ ਅਨੁਸਾਰ ਸਾਲ 2000 ਵਿਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਖ਼ਬਰ ਵਿਚ ਮੌਜੂਦ ਜਾਣਕਾਰੀ ਅਨੁਸਾਰ ਉਹ ਪ੍ਰਦਰਸ਼ਨ ਇੰਨਾ ਵੱਡੀ ਨਹੀਂ ਹੋਇਆ ਸੀ। The Irish Times ਦੀ ਖ਼ਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ig

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਜਰਮਨੀ ਦੀ ਨਹੀਂ ਬਲਕਿ ਚੀਨ ਵਿਚ ਲੱਗੇ ਜਾਮ ਦੀ ਹੈ। ਵਾਇਰਲ ਪੋਸਟ ਫਰਜ਼ੀ ਹੈ।

Claim- Image of germans protestes againt fuel hike
Claimed By- FB Page ਭੂਤਾਂ ਵਾਲਾ ਪੇਜ
Fact Check- Fake 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement