ਸੰਗਰੂਰ ਦੇ ਪਿੰਡ ਬਲਿਆਲ ਨਾਲ ਸਬੰਧਿਤ ਸੀ ਕਬੱਡੀ ਖਿਡਾਰੀ
Kabaddi player Bittu Balial death News: ਕਬੱਡੀ ਜਗਤ ਤੋਂ ਇਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨ ਫ਼ਤਹਿਗੜ੍ਹ ਸਾਹਿਬ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਰੇਡ ਪਾਉਣ ਤੋਂ ਬਾਅਦ ਬਿੱਟੂ ਬਲਿਆਲ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਗਰਾਊਂਡ ਵਿਚ ਹੀ ਉਸ ਨੇ ਦਮ ਤੋੜ ਦਿੱਤਾ।
ਕਬੱਡੀ ਖਿਡਾਰੀ ਬਿੱਟੂ ਬਲਿਆਲ ਨੇ ਜ਼ਿੰਦਗੀ ਨਾਲ ਲੰਮਾ ਸੰਘਰਸ਼ ਕੀਤਾ। ਬਿੱਟੂ ਬਲਿਆਲ ਦੇ ਮਾਂ ਪਿਓ ਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਬਿੱਟੂ ਬਲਿਆਲ ਆਪ ਬਿਮਾਰ ਰਹਿਣ ਲੱਗ ਗਿਆ। ਦੱਸ ਦੇਈਏ ਕਿ ਬਿੱਟੂ ਬਲਿਆਲ ਦੇ 3 ਸਟੰਟ ਪਏ ਹੋਏ ਸਨ।
ਆਪਣੀ ਸਿਹਤ ਤੋਂ ਠੀਕ ਹੋਣ ਤੋਂ ਬਾਅਦ ਹੁਣ ਉਸ ਨੇ ਲੰਮੇ ਸਮੇਂ ਬਾਅਦ ਗਰਾਊਂਡ ਵਿਚ ਵਾਪਸੀ ਕੀਤੀ ਸੀ ਪਰ ਪਰਮਾਤਮਾ ਨੂੰ ਕੁੱਝ ਹੋਰ ਮਨਜ਼ੂਰ ਸੀ। ਬਿੱਟੂ ਬਲਿਆਲ ਨੂੰ ਚਾਹੁਣ ਵਾਲੇ ਸਦਮੇ ਵਿਚ ਹਨ।
