Fact Check: ਮੁੜ ਵਾਇਰਲ ਹੋ ਰਿਹਾ "ਕਦੀ ਵੀ ਨਾ ਆਵੇ ਅਕਾਲੀ ਸਰਕਾਰ" ਲਿਖਿਆ ਐਡੀਟੇਡ ਬੈਨਰ
Published : Jul 30, 2021, 3:23 pm IST
Updated : Jul 30, 2021, 3:23 pm IST
SHARE ARTICLE
Fact Check Edited image viral with fake claim
Fact Check Edited image viral with fake claim

ਵਾਇਰਲ ਹੋ ਰਿਹਾ ਬੈਨਰ ਐਡੀਟੇਡ ਹੈ। ਇਹ ਬੈਨਰ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ ਅਤੇ ਹੁਣ ਮੁੜ ਇਹ ਐਡੀਟੇਡ ਬੈਨਰ ਵਾਇਰਲ ਹੋ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਬੈਨਰ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਦਾ ਬੈਨਰ ਫਲੈਕਸ ਦੇਖਿਆ ਜਾ ਸਕਦਾ ਹੈ ਜਿਸ ਉੱਤੇ ਲਿਖਿਆ ਹੋਇਆ ਹੈ , “ਹਰ ਪਿੰਡ ਹਰ ਸ਼ਹਿਰ ਦੀ ਇਹ ਪੁਕਾਰ, ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ।” ਇਸ ਬੈਨਰ ਨੂੰ ਵਾਇਰਲ ਕਰਦੇ ਹੋਏ ਅਕਾਲੀ ਦਲ 'ਤੇ ਤੰਜ ਕੱਸਿਆ ਜਾ ਰਿਹਾ ਹੈ  

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਬੈਨਰ ਐਡੀਟੇਡ ਹੈ। ਇਹ ਬੈਨਰ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ ਅਤੇ ਹੁਣ ਮੁੜ ਇਹ ਐਡੀਟੇਡ ਬੈਨਰ ਵਾਇਰਲ ਹੋ ਰਿਹਾ ਹੈ।

ਵਾਇਰਲ ਪੋਸਟ

ਇਹ ਬੈਨਰ ਫੇਸਬੁੱਕ ਅਤੇ ਵਹਟਸਐਪ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੇਜ "Punjab De Fan ਪੰਜਾਬ ਦੇ ਫੈਨ" ਨੇ 29 ਜੁਲਾਈ ਨੂੰ ਇਹ ਬੈਨਰ ਮੁੜ ਸ਼ੇਅਰ ਕਰ ਅਕਾਲੀ ਦਲ 'ਤੇ ਤੰਜ ਕੱਸਿਆ। ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਬੈਨਰ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਇਹ ਬੈਨਰ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ। 

ਇਹ ਬੈਨਰ ਐਡੀਟੇਡ ਹੈ

ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਆਗੂ ਦੇਵਿੰਦਰ ਸਿੰਘ ਬੀਹਲਾ ਦੇ ਨਾਂਅ ਤੋਂ ਇਹ ਬੈਨਰ ਵਾਇਰਲ ਕੀਤਾ ਜਾ ਰਿਹਾ ਹੈ। ਸਾਨੂੰ ਉਨ੍ਹਾਂ ਦੇ ਅਕਾਊਂਟ ‘ਤੇ ਇਸ ਬੈਨਰ ਨੂੰ ਲੈ ਕੇ ਪਿਛਲੇ ਸਾਲ ਦਾ ਇੱਕ ਪੋਸਟ ਮਿਲਿਆ ਜਿਸਦੇ ਵਿਚ ਉਹ ਇਸ ਫਰਜੀ ਬੈਨਰ ਬਾਰੇ ਜਾਣਕਾਰੀ ਦੇ ਰਹੇ ਹਨ। ਸਾਨੂੰ ਇਸ ਪੋਸਟ ਵਿਚ ਅਸਲੀ ਬੈਨਰ ਦੀ ਤਸਵੀਰ ਵੀ ਮਿਲੀ।

17 ਅਗਸਤ 2020 ਨੂੰ ਇਹ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, "ਭਰਾਉ FONT ਚੈੱਕ ਕਰੋ। ਭਗਵੰਤ ਮਾਨ (ਮਾਂ ਦੀ ਸਹੁੰ ਖਾਣ ਆਲੇ ਸ਼ਰਾਬ ਛੁਡਾਓ ਰੈਲੀ ਬਰਨਾਲਾ) ਦੇ ਪੇਡ ਵਰਕਰ ਹੁਣ ਟੁੱਚੀਆ ਹਰਕਤਾਂ ਤੇ ਆ ਗਏ ਹਨ। ਅਸਲੀ ਅਤੇ ਨਕਲੀ ਪੋਸਟਰ ਦੇਖ ਲਵੋ। ਮੈ ਹਾਲੇ ਵੀ ਰੁਕਿਆ ਕੇਸ ਕਰਨ ਤੋ ਕਿ ਆਪ ਆਲੇ ਵੀ ਕਿਸੇ ਦੇ ਬੱਚੇ ਹਨ, ਮੈ ਕਿਸੇ ਤੇ ਕੇਸ ਕਰਕੇ ਉਸ ਵੀਰ ਦਾ ਕੈਰੀਅਰ ਖ਼ਰਾਬ ਨਹੀ ਕਰਨਾ ਚਾਹੁੰਦਾ। ਸਾਰਥਿਕ ਰਾਜਨੀਤੀ ਕਰੋ। ਦਵਿੰਦਰ ਸਿੰਘ ਬੀਹਲਾ। ????।"

ਅਸਲੀ ਬੈਨਰ ਦੀ ਤਸਵੀਰ ਹੇਠਾਂ ਵੇਖੀ ਜਾ ਸਕਦੀ ਹੈ।

AK

ਇਸ ਬੈਨਰ ਨੂੰ ਲੈ ਕੇ ਦੇਵਿੰਦਰ ਸਿੰਘ ਬੀਹਲਾ ਨੇ ਵੀਡੀਓ ਰਾਹੀਂ ਵੀ ਪੁਸ਼ਟੀ ਅਪਲੋਡ ਕੀਤੀ ਸੀ। ਇਹ ਵੀਡੀਓ ਹੇਠਾਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਵੀ ਅਸਲੀ ਬੈਨਰ ਨੂੰ ਵੇਖਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਬੈਨਰ ਐਡੀਟੇਡ ਹੈ। ਇਹ ਬੈਨਰ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ ਅਤੇ ਹੁਣ ਮੁੜ ਇਹ ਐਡੀਟੇਡ ਬੈਨਰ ਵਾਇਰਲ ਹੋ ਰਿਹਾ ਹੈ।

Claim- Banner defaming SAD Government
Claimed By- FB Page Punjab De Fan
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement