
Maruti Suzuki ਨੇ ਸਾਨੂੰ ਈ-ਮੇਲ ਜਰੀਏ ਜਵਾਬ ਦਿੰਦੇ ਸਾਫ ਦੱਸਿਆ ਹੈ ਕਿ ਇਹ ਲਿੰਕ ਫਰਜ਼ੀ ਹੈ ਅਤੇ ਉਨ੍ਹਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਔਟੋਮੋਬਾਇਲ ਕੰਪਨੀ Maruti Suzuki ਦੇ ਨਾਂਅ ਤੋਂ ਇੱਕ ਲਿੰਕ ਵਾਇਰਲ ਹੋ ਰਿਹਾ ਹੈ। ਲਿੰਕ ਜਰੀਏ ਦਾਅਵਾ ਕੀਤਾ ਜਾ ਰਿਹਾ ਕਿ ਮਾਰੂਤੀ ਦੀ 40ਵੀਂ ਵਰ੍ਹੇਗੰਢ ਮੌਕੇ ਮਾਰੂਤੀ ਸੁਜ਼ੂਕੀ ਮੁਫ਼ਤ ਇਨਾਮ ਵੰਡ ਰਿਹਾ ਹੈ। ਦਾਅਵੇ ਅਨੁਸਾਰ ਮਾਰੂਤੀ ਸੁਜ਼ੂਕੀ ਆਪਣੀ ਨਵੀਂ ਲੌਚ ਕਾਰ ਬਲੇਨੋ ਤਕ ਮੁਫ਼ਤ ਵਿਚ ਦੇ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਲਿੰਕ ਫਰਜ਼ੀ ਹੈ। Maruti Suzuki ਨੇ ਸਾਨੂੰ ਈ-ਮੇਲ ਜਰੀਏ ਜਵਾਬ ਦਿੰਦੇ ਸਾਫ ਦੱਸਿਆ ਹੈ ਕਿ ਇਹ ਲਿੰਕ ਫਰਜ਼ੀ ਹੈ ਅਤੇ ਉਨ੍ਹਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।
WhatsApp 'ਤੇ ਵਾਇਰਲ ਹੋ ਰਿਹਾ ਲਿੰਕ: https://vaguebarely.top/suzuki/tb.php?_t=16301516221630152431167
Viral Link
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਲਿੰਕ ਨੂੰ ਧਿਆਨ ਨਾਲ ਵੇਖਿਆ। ਇਹ ਲਿੰਕ Maruti Suzuki ਦਾ ਅਧਿਕਾਰਿਕ ਲਿੰਕ ਨਹੀਂ ਹੈ। Maruti Suzuki ਦਾ ਅਧਿਕਾਰਿਕ ਵੈੱਬਸਾਈਟ ਲਿੰਕ ਹੈ- https://www.marutisuzuki.com/
Maruti Suzuki Offical
ਅੱਗੇ ਵਧਦੇ ਹੋਏ ਅਸੀਂ ਇਸ ਲਿੰਕ 'ਤੇ ਕਲਿਕ ਕੀਤਾ। ਕਲਿਕ ਕਰਨ 'ਤੇ ਇਹ ਲਿੰਕ ਸਾਨੂੰ ਇੱਕ ਦੂਜੀ ਵੈੱਬਸਾਈਟ ਵੱਲ ਲੈ ਜਾਂਦਾ ਹੈ। ਦੂਜੀ ਵੈੱਬਸਾਈਟ ਹੈ- profitablemango.xyz
ਇਸ ਲਿੰਕ 'ਤੇ ਆਉਣ ਤੋਂ ਬਾਅਦ ਤੁਹਾਡੇ ਤੋਂ ਮਾਰੂਤੀ ਸੁਜ਼ੂਕੀ ਨੂੰ ਲੈ ਕੇ ਕੁਝ ਆਮ ਸਵਾਲ ਪੁੱਛੇ ਜਾਂਦੇ ਹਨ। ਬਹਿਰਹਾਲ ਅਸੀਂ ਸੁਰੱਖਿਆ ਮਕਸਦ ਕਰਕੇ ਇਸ ਲਿੰਕ 'ਤੇ ਜਿਆਦਾ ਅੱਗੇ ਵੱਧਣਾ ਸਹੀ ਨਹੀਂ ਸਮਝਿਆ।
ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਇਸ ਲਿੰਕ ਨੂੰ ਲੈ ਕੇ Maruti Suzuki ਨੂੰ ਈ-ਮੇਲ ਕੀਤਾ। ਈ-ਮੇਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਸਾਫ ਕਿਹਾ ਕਿ ਇਹ ਲਿੰਕ ਮਾਰੂਤੀ ਸੁਜ਼ੂਕੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਇਹ ਲਿੰਕ ਫਰਜ਼ੀ ਹੈ। Maruti Suzuki ਦੇ ਜਵਾਬ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
Maruti Suzuki Reply
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਲਿੰਕ ਫਰਜ਼ੀ ਹੈ। Maruti Suzuki ਨੇ ਸਾਨੂੰ ਈ-ਮੇਲ ਜਰੀਏ ਜਵਾਬ ਦਿੰਦੇ ਸਾਫ ਦੱਸਿਆ ਹੈ ਕਿ ਇਹ ਲਿੰਕ ਫਰਜ਼ੀ ਹੈ ਅਤੇ ਉਨ੍ਹਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।
Claim- Maruti Suzuki giving free rewards including Baleno
Claimed By- Whatsapp Users
Fact Check- Fake