ਵਾਇਰਲ ਹੋ ਰਹੇ ਵੀਡੀਓ ਮਨਜਿੰਦਰ ਸਿੰਘ ਸਿਰਸਾ ਨਹੀਂ ਹਨ। ਇਹ ਵੀਡੀਓ ਦਿੱਲੀ ਦੇ GST ਦਫ਼ਤਰ ਦਾ ਹੈ ਜਿਥੇ ਇੱਕ ਸਿੱਖ ਕਾਰਕੁੰਨ ਜਤਿੰਦਰਪਾਲ ਸਿੰਘ ਨਾਲ ਬਦਸਲੂਕੀ ਕੀਤੀ ਗਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਸਿੱਖ ਵਿਅਕਤੀ ਨਾਲ ਧੱਕਾ ਮੁੱਕੀ ਅਤੇ ਉਸਦੀ ਪੱਗ ਦੀ ਬੇਅਦਬੀ ਹੁੰਦੀ ਵੇਖੀ ਜਾ ਸਕਦੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵੀਡੀਓ ਵਿਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਹਨ ਜਿਨ੍ਹਾਂ ਨਾਲ PM ਦਫ਼ਤਰ 'ਚ ਬਦਸਲੂਕੀ ਕੀਤੀ ਗਈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਮਨਜਿੰਦਰ ਸਿੰਘ ਸਿਰਸਾ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਮਨਜਿੰਦਰ ਸਿੰਘ ਸਿਰਸਾ ਨਹੀਂ ਹਨ। ਇਹ ਵੀਡੀਓ ਦਿੱਲੀ ਦੇ GST ਦਫ਼ਤਰ ਦਾ ਹੈ ਜਿਥੇ ਇੱਕ ਸਿੱਖ ਕਾਰਕੁੰਨ ਜਤਿੰਦਰਪਾਲ ਸਿੰਘ ਸੋਢੀ ਨਾਲ ਬਦਸਲੂਕੀ ਕੀਤੀ ਗਈ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "ਫੈਨ ਨਵਜੋਤ ਕੌਰ ਲੰਬੀ ਦੇ" ਨੇ 28 ਅਗਸਤ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸਿਰਸੇ ਨੂੰ PM ਦਫ਼ਤਰ ਚੋਂ ਧੱਕੇ ਮਾਰਕੇ ਅਤੇ ਚੱਕ ਕੇ ਬਾਹਰ ਕੱਢਦਿਆਂ ਦੀ ਵੀਡੀਓ ਵੀ ਆ ਗਈ, ਜੁੱਤੀ ਵੀ ਨਹੀ ਪਾਉਣ ਦਿੱਤੀ ਅਗਲਿਆਂ"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਹ ਵੀਡੀਓ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਮਿਲਿਆ। ਆਗੂ ਨੇ 28 ਅਗਸਤ 2022 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ "दिल्ली सरकार के GST डिपार्टमेंट का वीडियो - आम आदमी की न कोई सुनवाई और उसको न कोई सहयोग! @ArvindKejriwal जी ..न मेरी माँग है कि इस वीडियो में नज़र आ रहे दिल्ली सरकार के अफ़सरों के ख़िलाफ़ सख़्त कार्रवाई की जाए"
दिल्ली सरकार के GST डिपार्टमेंट का वीडियो - आम आदमी की न कोई सुनवाई और उसको न कोई सहयोग!@ArvindKejriwal जी ..न मेरी माँग है कि इस वीडियो में नज़र आ रहे दिल्ली सरकार के अफ़सरों के ख़िलाफ़ सख़्त कार्रवाई की जाए pic.twitter.com/QgK3C2QJqX
— Manjinder Singh Sirsa (@mssirsa) August 28, 2022
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਨਜਿੰਦਰ ਸਿਰਸਾ ਨੇ ਇਸਨੂੰ ਦਿੱਲੀ ਦੇ GST ਦਫਤਰ ਦਾ ਦੱਸਿਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਾਮਲੇ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਹਾਲਾਂਕਿ ਸਿਰਸਾ ਨੇ ਇਸਦੇ ਵਿਚ ਆਪਣੇ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ।
ਦੱਸ ਦਈਏ ਕਿ ਮਨਜਿੰਦਰ ਸਿਰਸਾ ਇੱਕ ਵੱਡੇ ਸਿੱਖ ਆਗੂ ਹਨ ਅਤੇ ਅਜਿਹਾ ਕੁਝ ਉਨ੍ਹਾਂ ਨਾਲ ਵਾਪਰਦਾ ਤਾਂ ਇਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ।
ਹੁਣ ਕਿਓਂਕਿ ਇਸ ਵੀਡੀਓ ਦਿੱਲੀ ਦੇ GST ਡਿਪਾਰਟਮੈਂਟ ਦਾ ਦੱਸਿਆ ਗਿਆ ਅਸੀਂ ਅੱਗੇ ਵਧਦਿਆਂ ਇਸਦੇ ਅਸਲ ਸੋਰਸ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਵਾਇਰਲ ਵੀਡੀਓ ਟਵਿੱਟਰ ਯੂਜਰ ਅਮਿਤ ਰੈਣਾ ਦੁਆਰਾ ਸ਼ੇਅਰ ਕੀਤੀ ਮਿਲੀ। ਅਮਿਤ ਰੈਣਾ ਨੇ ਸਭਤੋਂ ਪਹਿਲਾਂ ਇਹ ਵੀਡੀਓ ਆਪਣੇ ਅਕਾਊਂਟ ਤੋਂ ਸ਼ੇਅਰ ਕੀਤਾ ਸੀ ਅਤੇ ਮਾਮਲੇ ਨਾਲ ਜੁੜੇ ਕੁਝ ਦਸਤਾਵੇਜ਼ਾਂ ਨੂੰ ਵੀ ਸ਼ੇਅਰ ਕੀਤਾ ਸੀ। ਇਨ੍ਹਾਂ ਦਸਤਾਵੇਜ਼ਾਂ ਵਿਚ ਸਾਨੂੰ ਵਾਇਰਲ ਵੀਡੀਓ 'ਚ ਮੌਜੂਦ ਵਿਅਕਤੀ ਦੁਆਰਾ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਮਿਲੀ ਅਤੇ ਸਾਨੂੰ ਇਥੇ ਇਸ ਵਿਅਕਤੀ ਦਾ ਫੋਨ ਨੰਬਰ ਵੀ ਮਿਲਿਆ।
ये दिल्ली सरकार के gst डिपार्टमेंट का वीडियो है। आम आदमी के साथ बदसलूकी और पग का अनादर, उस सरकार द्वारा जो अपने आप को आम आदमी कहती है।। pic.twitter.com/yAR16kOek4
— अमित रैना Amit Raina ???????????????? ???????????????? (@rainaamit) August 27, 2022
ये आम आदमी की कंप्लेंट है और ऊपर का वीडियो उस कंप्लेंट करने की सज़ा। pic.twitter.com/ETk20UHMHc
— अमित रैना Amit Raina ???????????????? ???????????????? (@rainaamit) August 27, 2022
ਅੱਗੇ ਵਧਦੇ ਹੋਏ ਅਸੀਂ ਇਸ ਵਿਅਕਤੀ ਨਾਲ ਫ਼ੋਨ 'ਤੇ ਗੱਲ ਕੀਤੀ। ਵਿਅਕਤੀ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਸ ਵੀਡੀਓ ਵਿਚ ਮਨਜਿੰਦਰ ਸਿੰਘ ਸਿਰਸਾ ਨਹੀਂ ਬਲਕਿ ਮੈਂ ਹਾਂ। ਮੇਰਾ ਨਾਂਅ ਜਤਿੰਦਰਪਾਰ ਸਿੰਘ ਸੋਢੀ ਹੈ ਅਤੇ ਮੈਂ ਇੱਕ ਕਾਰਕੁੰਨ ਹਾਂ। ਮੈਂ ਦਿੱਲੀ ਦਾ ਹੀ ਰਹਿਣ ਵਾਲਾ ਹਾਂ ਅਤੇ ਇਸ ਵੀਡੀਓ ਦਿੱਲੀ ਦੇ GST ਡਿਪਾਰਟਮੈਂਟ ਦਾ ਹੈ। ਮੈਂ ਇਥੇ ਇੱਕ Tax ਚੋਰੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਗਿਆ ਸੀ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਬਲਕਿ ਮੇਰੇ ਨਾਲ ਧੱਕਾ ਕਰਦਿਆਂ ਬਦਸਲੂਕੀ ਕੀਤੀ ਗਈ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਮੇਰੀ ਪੱਗ ਨਾਲ ਵੀ ਬੇਅਦਬੀ ਹੋਈ ਹੈ। ਮੈਂ ਅਪੀਲ ਕਰਦਾ ਹਾਂ ਕਿ ਮਾਮਲੇ 'ਤੇ ਕਾਰਵਾਈ ਕੀਤੀ ਜਾਵੇ ਅਤੇ ਮੈਂਨੂੰ ਇਨਸਾਫ਼ ਦਿਲਵਾਇਆ ਜਾਵੇ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਮਨਜਿੰਦਰ ਸਿੰਘ ਸਿਰਸਾ ਨਹੀਂ ਹਨ। ਇਹ ਵੀਡੀਓ ਦਿੱਲੀ ਦੇ GST ਦਫ਼ਤਰ ਦਾ ਹੈ ਜਿਥੇ ਇੱਕ ਸਿੱਖ ਕਾਰਕੁੰਨ ਜਤਿੰਦਰਪਾਲ ਸਿੰਘ ਸੋਢੀ ਨਾਲ ਬਦਸਲੂਕੀ ਕੀਤੀ ਗਈ ਸੀ।
Claim- BJP Leader Manjinder Sirsa Being Thrashed At PM Office
Claimed By- FB Page Fan Navjot Kaur Lambi De
Fact Check- Fake