Fact Check: ਰਾਹੁਲ ਗਾਂਧੀ ਨੇ ਨਵਰਾਤ੍ਰ 'ਚ ਪੂਜਾ ਕਰਨ ਤੋਂ ਨਹੀਂ ਕੀਤਾ ਇਨਕਾਰ, ਪੁਰਾਣੇ ਵੀਡੀਓ ਦਾ ਇੱਕ ਹਿੱਸਾ ਗ਼ਲਤ ਦਾਅਵੇ ਨਾਲ ਵਾਇਰਲ
Published : Sep 30, 2022, 3:52 pm IST
Updated : Sep 30, 2022, 4:47 pm IST
SHARE ARTICLE
Fact Check Cropped Video Of Rahul Gandhi At Navratra Pandal Viral With Misleading Claim
Fact Check Cropped Video Of Rahul Gandhi At Navratra Pandal Viral With Misleading Claim

ਰਾਹੁਲ ਗਾਂਧੀ ਨੇ ਮਾਂ ਦੁਰਗਾ ਦੀ ਪੂਜਾ-ਆਰਤੀ ਕੀਤੀ ਸੀ। ਵਾਇਰਲ ਵੀਡੀਓ ਅਸਲ ਵੀਡੀਓ ਦਾ ਇੱਕ ਹਿੱਸਾ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਨਵਰਾਤ੍ਰ ਦੌਰਾਨ ਮੁਸਲਿਮ ਵੋਟਬੈਂਕ ਨੂੰ ਖੁਸ਼ ਕਰਨ ਲਈ ਦੇਵੀ ਦੀ ਪੂਜਾ ਕਰਨ ਤੋਂ ਇਨਕਾਰ ਕਰ ਦਿੱਤਾ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਬਿਲਕੁਲ ਗਲਤ ਹੈ। ਵਾਇਰਲ ਹੋ ਰਿਹਾ ਵੀਡੀਓ 2017 ਦਾ ਹੈ ਅਤੇ ਰਾਹੁਲ ਗਾਂਧੀ ਨੇ ਮਾਂ ਦੁਰਗਾ ਦੀ ਪੂਜਾ-ਆਰਤੀ ਕੀਤੀ ਸੀ। ਵਾਇਰਲ ਵੀਡੀਓ ਅਸਲ ਵੀਡੀਓ ਦਾ ਇੱਕ ਹਿੱਸਾ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮਸ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਟਵਿੱਟਰ 'ਤੇ @GyaniPandit5 ਨਾਂਅ ਦੇ ਅਕਾਊਂਟ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "See how #RahulGandhi pappu denied to do aarti in #Navratri .This is the way. @INCIndia insults Hindus and Hindutva,but appease Muslims for vote bank politics I love united Hindus make Rahul Gandhi #BharatTodoYatra fail #KejriwalExposed in waqf appeasement #ashaparekh #Adipurush"

 

 

ਇਸੇ ਤਰ੍ਹਾਂ ਇੱਕ "@aceduos" ਅਕਾਊਂਟ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "Rahul Gandhi refuses to do aarti, why...?"

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਸਾਨੂੰ ਇਸ ਆਰਤੀ ਦਾ ਪੂਰਾ ਵੀਡੀਓ ਟਵਿੱਟਰ 'ਤੇ Jitendra (Jitu) Patwari ਦੇ ਅਧਿਕਾਰਿਕ ਅਕਾਊਂਟ ਤੋਂ 27 ਸਤੰਬਰ 2017 ਨੂੰ ਸ਼ੇਅਰ ਕੀਤਾ ਮਿਲਿਆ। ਦੱਸ ਦਈਏ ਕਿ ਇਹ ਯੂਜ਼ਰ ਮੱਧ ਪ੍ਰਦੇਸ਼ ਕਾਂਗਰੇਸ ਦਾ ਵਰਕਿੰਗ ਪ੍ਰਧਾਨ ਹੈ। ਵੀਡੀਓ ਸ਼ੇਅਰ ਕਰਦਿਆਂ ਜਿਤੇਂਦਰ ਨੇ ਲਿਖਿਆ, "राहुल गांधी राजकोट जिले मे नवरात्र के माँ दुर्गा पूजा एवं गरबा पंडालों मे शामिल हुये...माँ दुर्गा राहुल जी को गुजरात विजय की शक्ति देंगी..।"

 

ਇਸ ਵੀਡੀਓ ਵਿਚ ਸਾਫ-ਸਾਫ ਵੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਨੇ ਪੂਜਾ ਕਰਨ ਤੋਂ ਇਨਕਾਰ ਨਹੀਂ ਕੀਤਾ ਸੀ ਬਲਕਿ ਮਾਂ ਦੁਰਗਾ ਦੀ ਪੂਜਾ-ਆਰਤੀ ਕੀਤੀ ਸੀ।

ਹੋਰ ਸਰਚ ਕਰਨ 'ਤੇ ਸਾਨੂੰ ਆਰਤੀ ਦੀਆਂ ਤਸਵੀਰਾਂ ਰਾਹੁਲ ਗਾਂਧੀ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ 26 ਸਤੰਬਰ 2017 ਨੂੰ ਸ਼ੇਅਰ ਕੀਤੀਆਂ ਮਿਲੀਆਂ। ਇਨ੍ਹਾਂ ਤਸਵੀਰਾਂ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਬਿਲਕੁਲ ਗਲਤ ਹੈ। ਵਾਇਰਲ ਹੋ ਰਿਹਾ ਵੀਡੀਓ 2017 ਦਾ ਹੈ ਅਤੇ ਰਾਹੁਲ ਗਾਂਧੀ ਨੇ ਮਾਂ ਦੁਰਗਾ ਦੀ ਪੂਜਾ-ਆਰਤੀ ਕੀਤੀ ਸੀ। ਵਾਇਰਲ ਵੀਡੀਓ ਅਸਲ ਵੀਡੀਓ ਦਾ ਇੱਕ ਹਿੱਸਾ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Claim- Rahul Gandhi Denies To Worship Goddess During Navratra
Claimed By- SM Users
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement