
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਹੁਣ ਐਡੀਟੇਡ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
RSFC (Team Mohali)- ਭਾਰਤ-ਕੈਨੇਡਾ ਤਣਾਅ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਅਜੀਬੋਗਰੀਬ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਇੱਕ ਤਸਵੀਰ ਹੈ ਜਿਸਦੇ ਵਿਚ ਕੁਝ ਲੋਕਾਂ ਨੂੰ ਕੇਨਰਾ ਬੈਂਕ ਸਾਹਮਣੇ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਕੇਨਰਾ ਬੈਂਕ ਨੂੰ ਕੈਨੇਡਾ ਬੈਂਕ ਸਮਝ ਕੇ ਪ੍ਰਦਰਸ਼ਨ ਕੀਤਾ।
ਫੇਸਬੁੱਕ ਯੂਜ਼ਰ "Gagandeep Singh" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਕੈਨਰਾ ਬੈਂਕ ਨੂੰ ਕਨੇਡਾ ਬੈਂਕ ਸਮਝ ਕੇ ਉਸਦੇ ਸਾਹਮਣੇ ਪ੍ਰਦਰਸ਼ਨ ਕਰਦੇ ਸੰਤਰੇ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਹੁਣ ਐਡੀਟੇਡ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਵਾਇਰਲ ਦਾਅਵੇ ਮੁਤਾਬਕ ਕੋਈ ਖਬਰ ਨਹੀਂ ਮਿਲੀ।
ਹੁਣ ਅੱਗੇ ਵਧਦਿਆਂ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਦੱਸ ਦਈਏ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
ਸਾਨੂੰ ਬੈਂਕ ਦੀ ਅਸਲ ਤਸਵੀਰ ਕਈ ਖਬਰਾਂ ਵਿਚ ਸਾਂਝੀ ਕੀਤੀ ਮਿਲੀ। ਦੱਸ ਦਈਏ ਕਿ ਅਸਲ ਤਸਵੀਰ ਵਿਚ ਬੈਂਕ ਸਾਹਮਣੇ ਕੋਈ ਪ੍ਰਦਰਸ਼ਨਕਾਰੀ ਨਹੀਂ ਸੀ। Indian Express ਨੇ ਇਸ ਤਸਵੀਰ ਨੂੰ ਆਪਣੀ 2021 ਦੀ ਇੱਕ ਖਬਰ ਵਿਚ ਸਾਂਝਾ ਕੀਤਾ ਸੀ ਅਤੇ ਤਸਵੀਰ ਹੇਠਾਂ ਲਿਖਿਆ ਸੀ, "Canara Bank ATM in Sector 44 of Chandigarh (Express photo by Kshitij Mohan)"
Indian Express
ਹੁਣ ਅੱਗੇ ਵਧਦੇ ਹੋਏ ਅਸੀਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਅਸਲ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ।
"ਵਾਇਰਲ ਹੋ ਰਹੀ ਤਸਵੀਰ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਵਰਕਰਾਂ ਦੀ ਹੈ"
ਸਾਨੂੰ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਅਸਲ ਤਸਵੀਰ ਹਿੰਦੁਸਤਾਨ ਟਾਇਮਸ ਦੀ ਰਿਪੋਰਟ ਵਿਚ ਪ੍ਰਕਾਸ਼ਿਤ ਮਿਲੀ। ਜਾਣਕਾਰੀ ਅਨੁਸਾਰ ਇਹ ਤਸਵੀਰ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਵਰਕਰਾਂ ਦੀ ਹੈ ਜਿਨ੍ਹਾਂ ਨੇ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਖਿਲਾਫ ਆਗਰਾ ਵਿਖੇ ਪ੍ਰਦਰਸ਼ਨ ਕੀਤਾ ਸੀ।
Pathaan Protest
ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਐਡੀਟੇਡ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਹੁਣ ਐਡੀਟੇਡ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।