ਕੀ ਕਨੈਡਾ ਪਰਤਣ ਤੋਂ ਪਹਿਲਾਂ ਦਰਬਾਰ ਸਾਹਿਬ ਨਤਮਸਤਕ ਹੋਏ ਕੈਨੇਡਾ ਦੇ ਅੰਬੈਸਡਰ?
Published : Sep 30, 2023, 11:28 am IST
Updated : Sep 30, 2023, 11:28 am IST
SHARE ARTICLE
Fact Check Old video of canadian HC in india viral with misleading claim
Fact Check Old video of canadian HC in india viral with misleading claim

ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਅਕਤੂਬਰ 2022 ਦਾ ਹੈ ਜਦੋਂ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੂਨ ਮੈਕਕੇ ਦਿੱਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ ਸਨ।

RSFC (Team Mohali)- ਕੁਝ ਦਿਨਾਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਵਿਚ ਬਿਆਨ ਦਿੰਦਿਆਂ ਦੋਸ਼ ਲਾਇਆ ਕਿ ਗਰਮਖਿਆਲੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ। ਇਸ ਬਿਆਨ ਤੋਂ ਥੋੜ੍ਹੀ ਦੇਰ ਬਾਅਦ ਕੈਨੇਡਾ ਨੇ ਭਾਰਤ ਦੇ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਬਾਹਰ ਕੱਢ ਦਿੱਤਾ ਜਿਸਦੇ ਜੁਆਬ ਵਿਚ ਭਾਰਤ ਨੇ ਵੀ ਕੈਨੇਡੀਅਨ ਹਾਈ ਕਮਿਸ਼ਨ ਨੂੰ ਤਲਬ ਕਰਕੇ ਇੱਕ ਡਿਪਲੋਮੈਟ ਨੂੰ ਬਰਖਾਸਤ ਕਰ ਦਿੱਤਾ।

ਹੁਣ ਸੋਸ਼ਲ ਮੀਡਿਆ 'ਤੇ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੂਨ ਮੈਕਕੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੱਤਰਕਾਰ ਦੇ ਮੈਕਕੇ ਨੂੰ ਖਾਲਿਸਤਾਨੀ ਸੰਗਠਨਾਂ ਬਾਰੇ ਕੈਨੇਡਾ ਦੇ ਰੁਖ ਬਾਰੇ ਸਵਾਲ 'ਤੇ ਜਵਾਬ ਦਿੰਦੇ ਵੇਖਿਆ ਜਾ ਸਕਦਾ ਹੈ। ਸਵਾਲ ਦੇ ਜਵਾਬ ਵਿਚ ਮੈਕਕੇ ਨੇ ਜਵਾਬ ਦਿੱਤਾ ਕਿ “ਕੈਨੇਡਾ ਵਿੱਚ ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਦੇ ਹਨ। ਕੈਨੇਡਾ ਵਿੱਚ ਸਾਰੇ ਧਰਮਾਂ ਦਾ ਸਵਾਗਤ ਹੈ।”

ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਲੋਂ ਕੱਢੇ ਗਏ ਕਨੇਡਾ ਦੇ ਅੰਬੈਸਡਰ ਨੇ ਵਾਪਸ ਪਰਤਣ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

ਫੇਸਬੁੱਕ ਪੇਜ "Shaheed bhai dayala ji" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਕੈਨੇਡਾ ਵਾਪਿਸ ਜਾਣ ਤੋਂ ਪਹਿਲਾਂ ਸ੍ਰੀ ਦਰਬਾਰ  ਸਾਹਿਬ ਨਤਮਸਤਕ ਹੋਏ ਕਨੇਡੀਅਨ ਅੰਬੈਸਡਰ ਕਾਲ਼ਜੇ ਮਚਾਉਣੇ ਵੀ ਡਿਪਲੋਮੈਟਿਕ ਆਰਟ ਹੈ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ ਅਤੇ ਨਾ ਹੀ ਇਹ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਹੈ। ਇਹ ਵੀਡੀਓ ਦਿੱਲੀ ਸਥਿਤ ਗੁਰੂਦੁਆਰਾ ਬੰਗਲਾ ਸਾਹਿਬ ਦਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਕੁਝ ਅੰਸ਼ ਮੀਡਿਆ ਅਦਾਰੇ India Today ਦੇ 2022 ਦੇ ਵਿਚ ਪ੍ਰਕਾਸ਼ਿਤ ਇੱਕ ਆਰਟੀਕਲ ਵਿਚ ਅਪਲੋਡ ਮਿਲੇ।

ਰਿਪੋਰਟ ਮੁਤਾਬਕ ਕੈਮਰੂਨ ਮੈਕਕੇ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸਨ ਜਿਥੇ ਉਹਨਾਂ ਤੋਂ ਕੈਨੇਡਾ ਸਰਕਾਰ ਵੱਲੋਂ ਖਾਲਿਸਤਾਨੀ ਜਥੇਬੰਦੀਆਂ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਪੁੱਛਿਆ ਗਿਆ। 

ਦੱਸ ਦਈਏ ਨਿਊਜ਼ ਏਜੰਸੀ ANI ਨੇ ਵੀ ਵਾਇਰਲ ਵੀਡੀਓ ਨੂੰ 27 ਅਕਤੂਬਰ 2022 ਨੂੰ ਆਪਣੇ ਐਕਸ ਅਕਾਊਂਟ 'ਤੇ ਸਾਂਝਾ ਕੀਤਾ ਸੀ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ।

"Times Now ਦੀ ਰਿਪੋਰਟ ਮੁਤਾਬਕ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ, ਕੈਮਰਨ ਮੈਕਕੇ ਨੂੰ ਤਲਬ ਕੀਤਾ ਗਿਆ ਅਤੇ ਡਿਪਲੋਮੈਟ ਓਲੀਵੀਅਰ ਸਿਲਵੇਸਟਰ ਨੂੰ ਪੰਜ ਦਿਨਾਂ ਵਿਚ ਭਾਰਤ ਛੱਡਣ ਲਈ ਕਿਹਾ ਗਿਆ ਸੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਅਕਤੂਬਰ 2022 ਦਾ ਹੈ ਜਦੋਂ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੂਨ ਮੈਕਕੇ ਦਿੱਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ ਸਨ। ਭਾਰਤ ਸਰਕਾਰ ਦੁਆਰਾ ਡਿਪਲੋਮੈਟ ਓਲੀਵੀਅਰ ਸਿਲਵੇਸਟਰ ਨੂੰ ਭਾਰਤ ਛੱਡਣ ਲਈ ਆਖਿਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Today Punjab News: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੜ੍ਹਦੇ ਪਾਠੀ ’ਤੇ ਹਮ*ਲਾ, ਗੁਰੂਘਰ ਅੰਦਰ ਨੰ*ਗਾ ਹੋਇਆ ਵਿਅਕਤੀ

06 Dec 2023 5:35 PM

Sukhdev Singh Gogamedi Today News : Sukhdev Gogamedi ਦੇ ਕ+ਤਲ ਕਾਰਨ Rajasthan ਬੰਦ ਦਾ ਐਲਾਨ

06 Dec 2023 4:49 PM

'SGPC spent 94 lakhs for rape, did they spend that much money for Bandi Singh?'

06 Dec 2023 4:22 PM

Today Mohali News: Mustang 'ਤੇ ਰੱਖ ਚਲਾਈ ਆਤਿਸ਼ਬਾਜ਼ੀ! ਦੇਖੋ ਇੱਕ Video ਨੇ ਨੌਜਵਾਨ ਨੂੰ ਪਹੁੰਚਾ ਦਿੱਤਾ ਥਾਣੇ....

06 Dec 2023 3:08 PM

ਜੇ ਜਿਊਣਾ ਚਾਹੁੰਦੇ ਹੋ ਤਾਂ ਇਹ 5 ਚੀਜ਼ਾਂ ਛੱਡ ਦਿਓ, ਪੈਕੇਟ ਫੂਡ ਦੇ ਰਿਹਾ ਮੌਤ ਨੂੰ ਸੱਦਾ! ਕੋਰੋਨਾ ਟੀਕੇ ਕਾਰਨ...

06 Dec 2023 2:52 PM