Fact Check: ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਜੀ ਦਾ ਨਹੀਂ ਬਲਕਿ ਚਾਚੀ ਦਾ ਇਲਾਜ ਖੁਣੋਂ ਹੋਇਆ ਹੈ ਦਿਹਾਂਤ
Published : Oct 30, 2022, 9:31 pm IST
Updated : Oct 30, 2022, 9:33 pm IST
SHARE ARTICLE
Fact Check Death News of Hockey Player Gurjit Kaur Aunt Shared In The Name Of Players Mother Death
Fact Check Death News of Hockey Player Gurjit Kaur Aunt Shared In The Name Of Players Mother Death

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੀਆ ਗੁਰਜੀਤ ਕੌਰ ਦੀ ਚਾਚੀ ਦਾ PGI ਇਲਾਜ ਖੁਣੋਂ ਦਿਹਾਂਤ ਹੋਇਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਗ੍ਰਾਫਿਕ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਜੀ ਦਾ PGI 'ਚ ਇਲਾਜ ਖੁਣੋਂ ਦਿਹਾਂਤ ਹੋ ਗਿਆ ਹੈ। ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮਾਤਾ ਜੀ ਨੂੰ ਹਸਪਤਾਲ 'ਚ ਬੈਡ ਤੱਕ ਨਸੀਬ ਨਹੀਂ ਹੋਇਆ ਅਤੇ ਮਾੜੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੀਆ ਗੁਰਜੀਤ ਕੌਰ ਦੀ ਚਾਚੀ ਦਾ PGI ਇਲਾਜ ਖੁਣੋਂ ਦਿਹਾਂਤ ਹੋਇਆ ਹੈ। ਉਨ੍ਹਾਂ ਦੀ ਮਾਤਾ ਜੀ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਗਲਤ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ ਸਿੱਖ ਨਜ਼ਰੀਆ ਪੰਜਾਬ /Sikh Perspective Panjab ਨੇ 26 ਅਕਤੂਬਰ 2022 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਦਾ PGI ਚ ਇਲਾਜ ਖੁਣੋਂ ਦਿਹਾਂਤ, ਨਹੀਂ ਮਿਲਿਆ ਬੈੱਡ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਗ੍ਰਾਫਿਕ ਨੂੰ ਧਿਆਨ ਨਾਲ ਪੜ੍ਹਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਦੱਸ ਦਈਏ ਸਾਨੂੰ ਅਜੇਹੀ ਕੋਈ ਖਬਰ ਨਹੀਂ ਮਿਲੀ ਜਿਸਦੇ ਵਿਚ ਦਾਅਵਾ ਕੀਤਾ ਗਿਆ ਹੋਵੇ ਕਿ ਖਿਡਾਰਨ ਦੀ ਮਾਤਾ ਦਾ ਦਿਹਾਂਤ ਹੋਇਆ ਹੈ ਪਰ ਹਾਂ ਸਾਨੂੰ ਅਜਿਹੀਆਂ ਕਈ ਹਾਲੀਆ ਖਬਰਾਂ ਮਿਲੀਆਂ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਖਿਡਾਰਨ ਦੀ ਚਾਚੀ ਦਾ PGI 'ਚ ਇਲਾਜ ਮਗਰੋਂ ਦਿਹਾਂਤ ਹੋ ਗਿਆ ਹੈ।

ਸਾਨੂੰ ਇਸ ਮਾਮਲੇ ਨੂੰ ਲੈ ਕੇ Rozana Spokesman ਦੀ 27 ਅਕਤੂਬਰ 2022 ਦੀ ਰਿਪੋਰਟ ਮਿਲੀ। ਰਿਪੋਰਟ ਦਾ ਸਿਰਲੇਖ ਸੀ, "ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਚਾਚੀ ਦਾ ਦਿਹਾਂਤ, ਪਰਿਵਾਰ ਨੇ ਕਿਹਾ-5 ਦਿਨਾਂ ਦੇ ਇਲਾਜ ਦੌਰਾਨ PGI ’ਚ ਨਹੀਂ ਮਿਲਿਆ ਬੈੱਡ"

Hockey Olympian Gurjit Kaur's aunt passes away

ਖਬਰ ਅਨੁਸਾਰ, "ਓਲੰਪਿਕ ਖੇਡਾਂ ਵਿਚ ਹਾਕੀ ਵਿਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੀ ਅੰਮ੍ਰਿਤਸਰ ਦੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਦਾ ਪੀਜੀਆਈ ਵਿਚ ਦਿਹਾਂਤ ਹੋ ਗਿਆ। ਪਰਿਵਾਰ ਨੇ ਚੰਡੀਗੜ੍ਹ ਪੀਜੀਆਈ ਵਿਚ ਬਲਜੀਤ ਕੌਰ ਦਾ ਸਹੀ ਇਲਾਜ ਨਾ ਹੋਣ ਦਾ ਦੋਸ਼ ਲਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਲਜੀਤ ਕੌਰ ਨੂੰ 5 ਦਿਨਾਂ ਤੋਂ ਹਸਪਤਾਲ 'ਚ ਬੈੱਡ ਵੀ ਨਸੀਬ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਹਾਕੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਨੂੰ ਕਿਡਨੀ ਦੇ ਇਲਾਜ ਲਈ ਏਮਜ਼ ਬਠਿੰਡਾ ਤੋਂ ਪੀਜੀਆਈ ਰੈਫਰ ਕੀਤਾ ਗਿਆ ਸੀ। ਬਲਜੀਤ ਕੌਰ ਨੂੰ ਪੀਜੀਆਈ ਵਿਚ ਬੈੱਡ ਵੀ ਨਹੀਂ ਮਿਲਿਆ। ਉਹ ਆਪਣੇ ਆਖਰੀ ਸਾਹ ਤੱਕ ਬਾਹਰ ਸਟਰੈਚਰ 'ਤੇ ਪਈ ਰਹੀ। ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਬਲਜੀਤ ਕੌਰ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ’ਤੇ ਉਸ ਨੂੰ 22 ਅਕਤੂਬਰ ਦੀ ਰਾਤ ਨੂੰ ਪੀਜੀਆਈ ਲਿਆਂਦਾ ਗਿਆ। ਜਿੱਥੇ ਹਰ ਉਹਨਾਂ ਦਾ ਸਾਰਾ ਇਲਾਜ ਸਟਰੈਚਰ 'ਤੇ ਹੀ ਕੀਤਾ ਗਿਆ। ਪਰਿਵਾਰ ਨੇ ਦੱਸਿਆ ਕਿ ਗੁਰਜੀਤ ਕੌਰ ਇਸ ਸਮੇਂ ਬੰਗਲੁਰੂ ਵਿਚ ਟਰਾਇਲ ’ਤੇ ਗਈ ਹੈ। ਇਸ ਦੇ ਬਾਵਜੂਦ ਉਸ ਨੇ ਆਪਣੀ ਚਾਚੀ ਨੂੰ ਹਸਪਤਾਲ ਵਿਚ ਬੈੱਡ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬੈੱਡ ਨਹੀਂ ਮਿਲ ਸਕਿਆ।"

ਸਾਨੂੰ ਹੋਰ ਸਰਚ ਕਰਨ 'ਤੇ ਗੁਰਜੀਤ ਦੇ ਚਾਚਾ ਜੀ ਦਾ ETV ਦੀ ਖਬਰ ਵਿਚ ਬਿਆਨ ਮਿਲਿਆ। ਇਸ ਅਨੁਸਾਰ, "ਪਰਿਵਾਰ ਨੇ ਹਸਪਤਾਲ 'ਤੇ ਸੁਆਲ ਚੁਕਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਲਾਸ਼ ਲੈਣ ਵਾਸਤੇ ਵੀ ਕਰੀਬ ਤਿੰਨ ਘੰਟੇ ਦੀ ਜੱਦੋ ਜਹਿਦ ਕਰਨੀ ਪਈ ਅਤੇ ਕੋਈ ਵੀ ਸਰਕਾਰੀ ਵਾਹਨ ਪੀਜੀਆਈ ਵੱਲੋਂ ਉਪਲੱਬਧ ਨਹੀਂ ਕਰਵਾਇਆ ਗਿਆ। ਇਸ ਗੱਲ ਦਾ ਭਾਰੀ ਰੋਸ ਬਲਜੀਤ ਕੌਰ ਦੇ ਪਤੀ ਅਤੇ ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਜਤਾਇਆ ਸੀ।

ETV ReportETV Report

ਮਤਲਬ ਸਾਫ ਸੀ ਕਿ ਖਿਡਾਰਨ ਦੀ ਚਾਚੀ ਦੇ ਦਿਹਾਂਤ ਦੀ ਖਬਰ ਨੂੰ ਉਨ੍ਹਾਂ ਦੀ ਮਾਤਾ ਜੀ ਦੇ ਦਿਹਾਂਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੀਆ ਗੁਰਜੀਤ ਕੌਰ ਦੀ ਚਾਚੀ ਦਾ PGI ਇਲਾਜ ਖੁਣੋਂ ਦਿਹਾਂਤ ਹੋਇਆ ਹੈ। ਉਨ੍ਹਾਂ ਦੀ ਮਾਤਾ ਜੀ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਗਲਤ ਹੈ। 

Claim- Indian Women Hockey Player Gurjit Kaur Mother Passed Away Due To Bad Arrangements At PGI
Claimed By- FB Page ਸਿੱਖ ਨਜ਼ਰੀਆ ਪੰਜਾਬ /Sikh Perspective Panjab
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement