
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਸਦੀਕ MP ਬਣਨ ਤੋਂ ਬਾਅਦ ਪਹਿਲੀ ਵਾਰ ਸੰਸਦ ਗਏ ਸਨ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਤੋਂ MP ਅਤੇ ਲੋਕ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਸੰਸਦ 'ਚ ਬੋਲਦੇ ਸੁਣਿਆ ਜਾ ਸਕਦਾ ਹੈ। ਵੀਡੀਓ ਵਿਚ ਸਦੀਕ ਸੰਸਦ ਅੰਦਰ ਥੋੜਾ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਹੁਣ ਇਸ ਵੀਡੀਓ ਨੂੰ ਯੂਜ਼ਰਸ ਹਾਲੀਆ ਦੱਸਕੇ ਵਾਇਰਲ ਕਰਦਿਆਂ ਮੁਹੰਮਦ ਸਦੀਕ 'ਤੇ ਤੰਜ ਕੱਸ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਸਦੀਕ MP ਬਣਨ ਤੋਂ ਬਾਅਦ ਪਹਿਲੀ ਵਾਰ ਸੰਸਦ ਗਏ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰਸ ਸ਼ੇਅਰ ਕਰ ਰਹੇ ਹਨ। ਫੇਸਬੁੱਕ ਪੇਜ "Gursewak Singh Bhana" ਨੇ ਇਸ ਵੀਡੀਓ ਨੂੰ 26 ਮਾਰਚ ਨੂੰ ਸਾਂਝਾ ਕੀਤਾ ਅਤੇ ਹੁਣ ਤਕ ਇਸ ਵੀਡੀਓ ਨੂੰ 3 ਲੱਖ 90 ਹਜ਼ਾਰ ਤੋਂ ਵੱਧ ਵੱਧ ਲੋਕ ਵੇਖ ਚੁੱਕੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਇਸ ਵੀਡੀਓ ਵਿਚ ਸਦੀਕ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੱਸਦੇ ਅਤੇ 2019-20 ਦੇ ਬਜਟ ਦਾ ਜਿਕਰ ਕਰਦੇ ਸੁਣੇ ਜਾ ਸਕਦੇ ਹਨ। ਮਤਲਬ ਇਹ ਗੱਲ ਸਾਫ ਹੋ ਰਹੀ ਸੀ ਕਿ ਵੀਡੀਓ ਹਾਲੀਆ ਤਾਂ ਬਿਲਕੁਲ ਵੀ ਨਹੀਂ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ 2019 ਦੀਆਂ ਕਈ ਖਬਰਾਂ ਮਿਲੀਆਂ।
ਪੰਜਾਬੀ ਮੀਡੀਆ ਅਦਾਰੇ Jagbani ਨੇ 11 ਜੁਲਾਈ 2019 ਨੂੰ ਮੁਹੰਮਦ ਸਦੀਕ ਦੇ ਭਾਸ਼ਣ ਨੂੰ ਲੈ ਕੇ ਖਬਰ ਅਪਲੋਡ ਕਰਦਿਆਂ ਸਿਰਲੇਖ ਲਿਖਿਆ, "Mohammad Sadiq ਦਾ Lok Sabha 'ਚ ਪਹਿਲਾ ਪੰਜਾਬੀ ਸਿਆਸੀ ਅਖਾੜਾ"
Jagbani
ਖਬਰ ਅਨੁਸਾਰ ਮਾਮਲੇ ਮੁਹੰਮਦ ਸਦੀਕ ਦੇ MP ਬਣਨ ਤੋਂ ਬਾਅਦ ਦਾ ਸੰਸਦ 'ਚ ਪਹਿਲਾ ਭਾਸ਼ਣ ਸੀ। ਇਸ ਖਬਰ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਭਾਸ਼ਣ ਨੂੰ ਲੈ ਕੇ Daily Ajit ਦੀ 10 ਜੁਲਾਈ 2019 ਦੀ ਖਬਰ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
ਮਤਲਬ ਸਾਫ ਸੀ ਕਿ 2019 ਦੇ ਵੀਡੀਓ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਸਦੀਕ MP ਬਣਨ ਤੋਂ ਬਾਅਦ ਪਹਿਲੀ ਵਾਰ ਸੰਸਦ ਗਏ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Recent Speech of MP Muhammad Sadeek Making Fun At Parliament
Claimed By- FB Page Gursewak Singh Bhana
Fact Check- Misleading