
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਦੋਵੇਂ ਵੀਡੀਓਜ਼ ਵਿਚ ਇੱਕੋ ਫਿਲਿਸਤੀਨੀ ਨਾਗਰਿਕ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇਜ਼ਰਾਇਲ-ਫਿਲਿਸਤਿਨ ਜੰਗ ਨੂੰ ਲੈ ਕੇ ਬਹੁਤ ਫਰਜ਼ੀ ਤੇ ਗੁੰਮਰਾਹਕੁਨ ਦਾਅਵੇ ਵਾਇਰਲ ਹੋ ਰਹੇ ਹਨ। ਹੁਣ ਇਸੇ ਲੜੀ 'ਚ 3 ਵੀਡੀਓਜ਼ ਦਾ ਕੋਲਾਜ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵੀਡੀਓ ਅੰਦਰ ਇੱਕ ਵਿਅਕਤੀ ਮਿਸਾਇਲ ਹਮਲੇ 'ਤੇ ਖੁਸ਼ੀ ਜਤਾ ਰਿਹਾ ਹੈ ਤੇ ਦੂਜੇ ਵੀਡੀਓ ਵਿਚ ਜਦੋਂ ਇਜ਼ਰਾਇਲ ਵੱਲੋਂ ਹਮਾਸ 'ਤੇ ਹਮਲਾ ਕੀਤਾ ਜਾਂਦਾ ਹੈ ਤਾਂ ਓਹੀ ਵਿਅਕਤੀ ਰੋਂਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਤੀਜੇ ਵੀਡੀਓ ਵਿਚ ਇੱਕ ਵਿਅਕਤੀ ਹਸਤਪਾਲ ਅੰਦਰ ਐਡਮਿਤ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਿੰਨੋ ਵੀਡੀਓਜ਼ ਇੱਕੋ ਵਿਅਕਤੀ ਦੇ ਹਨ। ਵੀਡੀਓਜ਼ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਫਿਲਿਸਤੀਨੀ ਵਿਅਕਤੀ ਜ਼ਖਮੀ ਹੋਣ ਦਾ ਨਾਟਕ ਕਰ ਰਿਹਾ ਹੈ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
X ਅਕਾਊਂਟ "I Meme Therefore I Am" ਨੇ ਇਹ ਵੀਡੀਓਜ਼ ਦਾ ਕੋਲਾਜ ਸਾਂਝਾ ਕਰਦਿਆਂ ਲਿਖਿਆ, "HAMAS Crisis Actor Strikes Again."
HAMAS Crisis Actor Strikes Again. pic.twitter.com/f6LLIs0nRL
— I Meme Therefore I Am ???????? (@ImMeme0) October 25, 2023
ਇਸ ਦਾਅਵੇ ਨੂੰ ਕਈ ਸਾਰੇ ਯੂਜ਼ਰਸ ਵਾਇਰਲ ਕਰ ਰਹੇ ਹਨ। ਅਜਿਹੇ ਹੀ ਕੁਝ ਪੋਸਟ ਇਥੇ ਅਤੇ ਇਥੇ ਕਲਿਕ ਕਰ ਵੇਖੇ ਜਾ ਸਕਦੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓਜ਼ ਵਿਚ ਇੱਕੋ ਫਿਲਿਸਤੀਨੀ ਨਾਗਰਿਕ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਤਿੰਨੋ ਵੀਡੀਓਜ਼ ਨੂੰ ਲੈ ਕੇ ਕੀਵਰਡ ਸਣੇ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਤਿੰਨੋ ਵੀਡੀਓਜ਼ ਇੱਕੋ ਵਿਅਕਤੀ ਦੇ ਨਹੀਂ ਹੈ
ਪਹਿਲੇ ਦੋਵੇਂ ਵੀਡੀਓਜ਼ ਵਿਚ ਇੱਕ ਵਿਅਕਤੀ ਹਮਾਸ ਦੇ ਇਜ਼ਰਾਇਲ 'ਤੇ ਹਮਲੇ 'ਤੇ ਖੁਸ਼ੀ ਜਤਾ ਰਿਹਾ ਹੈ ਤੇ ਜਦੋਂ ਇਜ਼ਰਾਇਲ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਰੋਂਦਾ ਨਜ਼ਰ ਆ ਰਿਹਾ ਹੈ। ਅਸੀਂ ਮਾਮਲੇ ਨੂੰ ਲੈ ਕੇ ਕਾਫੀ ਸਰਚ ਕੀਤਾ ਤਾਂ ਪਾਇਆ ਕਿ ਇਹ ਵੀਡੀਓਜ਼ ਫਿਲਿਸਤਿਨ ਦੇ ਬਲਾਗਰ saleh.aljafarawi ਦਾ ਹੈ ਜਿਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀਡੀਓਜ਼ ਸਾਂਝੇ ਕੀਤੇ ਸਨ।
Saleh Aljafarawi
ਕੀ ਹਸਪਤਾਲ ਵਿਚ ਵੀ ਹੀ ਬਲਾਗਰ ਹੈ?
ਨਹੀਂ, ਇਸ ਦਾਅਵੇ ਨੂੰ ਲੈ ਕੇ ਸਰਚ ਦੌਰਾਨ ਸਾਨੂੰ ਕਈ ਮੀਡੀਆ ਰਿਪੋਰਟ ਪ੍ਰਕਾਸ਼ਿਤ ਮਿਲੀਆਂ। ਦੱਸ ਦਈਏ ਕਿ ਤਸਵੀਰ ਵਿਚ ਦਿੱਸ ਰਿਹਾ ਬੱਚਾ ਫਿਲਿਸਤਿਨ ਦਾ ਹੀ ਹੈ ਪਰ ਸਾਲੇਹ ਅਲਜਾਫ਼ਰਾਵੀਂ ਨਹੀਂ ਹੈ।
Palsolidarity Report
palsolidarity.org ਦੀ ਰਿਪੋਰਟ ਅਨੁਸਾਰ ਇਸ ਬੱਚੇ ਦਾ ਨਾਂਅ ਮੋਹੰਮਦ ਜ਼ੇਂਦੀਕ਼ ਹੈ ਜੋ ਕਿ ਇਜ਼ਰਾਇਲ ਵੱਲੋਂ 24 ਜੁਲਾਈ 2023 ਨੂੰ ਨੂਰ ਸ਼ਮਸ ਕੈੰਪ 'ਤੇ ਕੀਤੇ ਗਏ ਹਮਲੇ ਵਿਚ ਜ਼ਖਮੀ ਹੋ ਗਿਆ ਸੀ ਤੇ ਇਸ ਬੱਚੇ ਨੇ ਹਮਲੇ ਵਿਚ ਆਪਣੀ ਇੱਕ ਲੱਤ ਗਵਾ ਲਈ ਸੀ।
ਦੱਸ ਦਈਏ ਕਿ ਵਾਇਰਲ ਹੋ ਇਸ ਬੱਚੇ ਦਾ ਵੀਡੀਓ ਸਾਨੂੰ urlebird.com 'ਤੇ 2 ਮਹੀਨੇ ਤੋਂ ਵੱਧ ਪੁਰਾਣਾ ਅਪਲੋਡ ਮਿਲਿਆ ਜਿਸਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
24 ਜੁਲਾਈ 2023 ਨੂੰ ਇਜ਼ਰਾਇਲ ਵੱਲੋਂ ਕੀਤਾ ਗਿਆ ਸੀ ਹਮਲਾ
The New Arab Report
ਦੱਸ ਦਈਏ ਕਿ ਇਜ਼ਰਾਇਲ-ਫਿਲਿਸਤਿਨ ਵਿਚਕਾਰ ਸੰਘਰਸ਼ ਦੀ ਕਹਾਣੀ ਕੋਈ ਨਵੀਂ ਨਹੀਂ ਹੈ। ਜੁਲਾਈ ਵਿਖੇ ਇਜ਼ਰਾਇਲ ਵੱਲੋਂ ਫਿਲਿਸਤਿਨ 'ਤੇ ਹਮਲਾ ਕੀਤਾ ਗਿਆ ਸੀ ਤੇ ਕੁਝ ਇਲਾਕਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਮਾਮਲੇ ਨੂੰ ਲੈ ਕੇ ਮੀਡੀਆ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓਜ਼ ਵਿਚ ਇੱਕੋ ਫਿਲਿਸਤੀਨੀ ਨਾਗਰਿਕ ਨਹੀਂ ਹੈ। ਵਾਇਰਲ ਪਹਿਲੇ ਦੋਵੇਂ ਵੀਡੀਓ ਵਿਚ ਫਿਲਿਸਤੀਨੀ ਬਲਾਗਰ ਸਾਲੇਹ ਅਲਜਾਫ਼ਰਾਵੀਂ ਹੈ ਤੇ ਤੀਜੇ ਵੀਡੀਓ ਵਿਚ ਜੁਲਾਈ ਵਿਖੇ ਇਜ਼ਰਾਇਲੀ ਹਮਲੇ ਦੌਰਾਨ ਜ਼ਖਮੀ ਹੋਇਆ ਫਿਲਿਸਤੀਨੀ ਬੱਚਾ ਮੋਹੰਮਦ ਜ਼ੇਂਦੀਕ਼ ਹੈ।