Farmer Protest: ਐਲਬਰਟਾ ਦੀ ਵਿਧਾਨ ਸਭਾ ’ਚ ਵੀ ਗੂੰਜਿਆ ਕਿਸਾਨੀ ਸੰਘਰਸ਼ ਦਾ ਮੁੱਦਾ, ਵਿਧਾਇਕ ਪਰਮੀਤ ਸਿੰਘ ਬੋਪਾਰਾਏ ਨੇ ਕਹੀ ਗੱਲ
Published : Mar 2, 2024, 3:32 pm IST
Updated : Mar 2, 2024, 3:32 pm IST
SHARE ARTICLE
The issue of farmers' struggle also echoed in the Legislative Assembly of Alberta News in punjabi
The issue of farmers' struggle also echoed in the Legislative Assembly of Alberta News in punjabi

Farmer Protest: ਕਿਹਾ-ਖ਼ੂਨ-ਪਸੀਨੇ ਤੋਂ ਵਾਜਬ ਆਮਦਨ ਕਮਾਉਣ ਲਈ, ਸ਼ੁਰੂ ਕੀਤਾ ਸ਼ਾਂਤਮਈ ਕਿਸਾਨ ਅੰਦੋਲਨ ਦਾ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੇ ਬਹੁਤ ਜ਼ਿਆਦਾ ਹਿੰਸਾ ਨਾਲ ਸਵਾਗਤ

 The issue of farmers' struggle also echoed in the Legislative Assembly of Alberta News in punjabi : ਇੰਗਲੈਂਡ ਦੀ ਸੰਸਦ ਤੋਂ ਬਾਅਦ ਪੰਜਾਬ ਦੇ ਕਿਸਾਨੀ ਸੰਘਰਸ਼ ਦਾ ਮੁੱਦਾ ਕੈਨੇਡਾ ਦੇ ਇਕ ਸੂਬੇ ਦੀ ਵਿਧਾਨ ਸਭਾ ’ਚ ਵੀ ਗੂੰਜਿਆ ਹੈ। ਕੈਲਗਿਰੀ ਤੋਂ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਨੇ ਇਹ ਮੁੱਦਾ ਚੁਕਦਿਆਂ ਕਿਹਾ, ‘‘ਮੇਰੇ ਹਲਕੇ ਦੇ ਬਹੁਤ ਸਾਰੇ ਲੋਕ ਭਾਰਤ ’ਚ ਕਿਸਾਨਾਂ ’ਤੇ ਹੋ ਰਹੀ ਹਿੰਸਾ ਤੋਂ ਚਿੰਤਤ ਹਨ, ਜੋ ਇਕ ਵਾਰੀ ਫਿਰ ਅਪਣੀ ਮਿਹਨਤ ਦਾ ਵਾਜਬ ਮੁੱਲ ਪ੍ਰਾਪਤ ਕਰਨ ਲਈ ਦਿੱਲੀ ’ਚ ਪ੍ਰਦਰਸ਼ਨ ਲਈ ਜਾ ਰਹੇ ਹਨ।’

ਇਹ ਵੀ ਪੜ੍ਹੋ: Abohar News: ਸ਼ਰਮਨਾਕ.. ਦਿਮਾਗੀ ਤੌਰ 'ਤੇ ਕਮਜ਼ੋਰ ਨਾਬਾਲਗ ਨਾਲ ਕੀਤਾ ਬਲਾਤਕਾਰ

’28 ਫ਼ਰਵਰੀ ਨੂੰ ਅਸੈਂਬਲੀ ਦੇ ਪਹਿਲੇ ਸੈਸ਼ਨ ਦੌਰਾਨ ਅਪਣੇ ਬਿਆਨ ’ਚ ਉਨ੍ਹਾਂ ਕਿਹਾ, ‘‘ਭਾਰਤ ਦੇ ਕਿਸਾਨਾਂ ਵਲੋਂ, ਆਪਣੇ ਖ਼ੂਨ-ਪਸੀਨੇ ਤੋਂ ਵਾਜਬ ਆਮਦਨ ਕਮਾਉਣ ਲਈ, ਸ਼ੁਰੂ ਕੀਤਾ ਸ਼ਾਂਤਮਈ ਕਿਸਾਨ ਅੰਦੋਲਨ ਦਾ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੇ ਬਹੁਤ ਜ਼ਿਆਦਾ ਹਿੰਸਾ ਨਾਲ ਸਵਾਗਤ ਕੀਤਾ ਹੈ। ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਸੁੱਟਣ ਲਈ ਡਰੋਨ ਦੀ ਵਰਤੋਂ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਪਾਣੀ ਦੀਆਂ ਤੋਪਾਂ, ਰਬੜ ਦੀਆਂ ਗੋਲੀਆਂ ਅਤੇ ਧਾਤੂ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ’ਤੇ ਸਰਕਾਰ ਦੀ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਅੰਨ੍ਹੇਵਾਹ ਕੁੱਟ-ਮਾਰ ਹੋਈ, ਹੱਡੀਆਂ ਟੁੱਟੀਆਂ, ਕਈ ਕਿਸਾਨ ਅੰਨ੍ਹੇ ਹੋ ਗਏ ਅਤੇ ਇੱਥੋਂ ਤਕ ਕਿ ਇਕ ਨੌਜੁਆਨ ਸ਼ੁਭਕਰਨ ਸਿੰਘ ਦੀ ਮੌਤ ਵੀ ਹੋ ਗਈ।’’

ਇਹ ਵੀ ਪੜ੍ਹੋ: Haryana News: ਚਾਚੇ ਨੇ 7 ਸਾਲਾ ਭਤੀਜੀ ਦਾ ਕੀਤਾ ਕਤਲ, ਗਲਾ ਘੁੱਟ ਕੇ ਮਾਰਨ ਤੋਂ ਬਾਅਦ ਖੇਤ 'ਚ ਦੱਬੀ ਲਾਸ਼ 

ਉਨ੍ਹਾਂ ਕਿਹਾ, ‘‘ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਕੈਨੇਡਾ ’ਚ ਰਹਿੰਦੇ ਪੰਜਾਬੀ ਮੂਲ ਦੇ ਲੋਕ ਪੰਜਾਬ ਦੇ ਪਿੰਡਾਂ ’ਚ ਰਹਿੰਦੇ ਅਪਣੇ ਪ੍ਰਵਾਰਾਂ ਕੋਲ ਜਾਣ ਦੀਆਂ ਯੋਜਨਾਵਾਂ ਬਣਾਉਂਦੇ ਹਨ। ਇਸ ਕਾਰਨ ਬਹੁਤ ਸਾਰੇ ਕੈਨੇਡਾ ਦੇ ਲੋਕ ਅਪਣੀ ਸੁਰਖਿਆ ਪ੍ਰਤੀ ਚਿੰਤਤ ਹਨ। ਮੈਨੂੰ ਉਮੀਦ ਹੈ ਕਿ ਇਸ ਅਸੈਂਬਲੀ ਦੇ ਸਾਰੇ ਮੈਂਬਰ ਇਸ ਗੱਲ ’ਤੇ ਸਹਿਮਤ ਹਨ ਕਿ ਲੋਕਤੰਤਰੀ ਦੇਸ਼ ਦੀਆਂ ਨੀਂਹਾਂ ’ਚੋਂ ਇਕ ਆਪਣੇ ਅਧਿਕਾਰਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਹੈ, ਜਿਵੇਂ ਕਿ ਅਮਨੈਸਟੀ ਇੰਟਰਨੈਸ਼ਨਲ ਨੇ ਵੀ ਕਿਹਾ ਹੈ। ਮੈਂ ਕਿਸਾਨਾਂ ਦੇ ਵਿਰੋਧ ਕਰਨ ਦੇ ਅਧਿਕਾਰ ਦਾ ਸਮਰਥਨ ਕਰਦਾ ਰਿਹਾ ਹਾਂ ਅਤੇ ਹਿੰਸਾ ਦੇ ਡਰ ਤੋਂ ਬਿਨਾਂ ਅਜਿਹਾ ਕਰਦਾ ਰਹਾਂਗਾ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from The issue of farmers' struggle also echoed in the Legislative Assembly of Alberta News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement