ਕਰੋ ਆਲੂਬੁਖ਼ਾਰੇ ਦੀ ਖੇਤੀ, ਪੜ੍ਹੋ ਪੂਰੀ ਜਾਣਕਾਰੀ 
Published : Sep 3, 2020, 3:54 pm IST
Updated : Sep 3, 2020, 4:03 pm IST
SHARE ARTICLE
Plum Cultivation
Plum Cultivation

ਅਲੂਚੇ ਦਾ ਪੌਦਾ ਵਿਆਪਕ ਸਜਾਵਟੀ, ਸੀਮਿਤ ਅਤੇ ਲਗਭਗ ਬਾਕੀ ਫਲਾਂ ਦੇ ਪੌਦਿਆਂ ਤੋਂ ਘੱਟ ਦੇਖਭਾਲ ਵਾਲਾ ਹੁੰਦਾ ਹੈ।

ਆਮ ਜਾਣਕਾਰੀ - ਅਲੂਚੇ ਦਾ ਪੌਦਾ ਵਿਆਪਕ ਸਜਾਵਟੀ, ਸੀਮਿਤ ਅਤੇ ਲਗਭਗ ਬਾਕੀ ਫਲਾਂ ਦੇ ਪੌਦਿਆਂ ਤੋਂ ਘੱਟ ਦੇਖਭਾਲ ਵਾਲਾ ਹੁੰਦਾ ਹੈ। ਅਲੂਚੇ ਵਿੱਚ ਵਿਟਾਮਿਨ ਏ, ਬੀ, ਥਾਇਆਮਾਈਨ, ਰਿਬੋਫਲੇਵਿਨ ਦੇ ਨਾਲ-ਨਾਲ ਪੌਸ਼ਟਿਕ ਤੱਤ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਵਿੱਚ ਖੱਟੇਪਨ ਅਤੇ ਮਿੱਠੇ ਦੀ ਮਾਤਰਾ ਚੰਗੀ ਤਰ੍ਹਾਂ ਮਿਲੀ ਹੋਣ ਕਰਕੇ, ਇਹ ਉਤਪਾਦ ਬਣਾਉਣ ਜਿਵੇਂ ਕਿ ਜੈਮ, ਸੁਕਵੈਸ਼ ਆਦਿ ਲਈ ਬਹੁਤ ਫਾਇਦੇਮੰਦ ਹੈ। ਸੁੱਕੇ ਅਲੂਚੇ ਪਰੂਨ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਆਯੁਰਵੇਦਿਕ ਤੌਰ 'ਤੇ ਵੀ ਕੀਤੀ ਜਾਂਦੀ ਹੈ। ਇਸ ਤੋਂ ਤਿਆਰ ਤਰਲ ਪੀਲੀਏ ਅਤੇ ਗਰਮੀਆਂ ਵਿੱਚ ਹੋਣ ਵਾਲੀ ਐਲਰਜੀ ਤੋਂ ਬਚਾਅ ਲਈ ਵਰਤਿਆ ਜਾਂਦਾ ਹੈ। 

Plums Cultivate Plums Cultivate

ਮਿੱਟੀ - ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਸੰਘਣੀ ਉਪਜਾਊ, ਵਧੀਆ ਨਿਕਾਸ ਵਾਲੀ, ਦੋਮਟ ਮਿੱਟੀ, ਜਿਸਦਾ pH 5.5-6.5 ਹੋਵੇ, ਵਿੱਚ ਬੀਜਿਆ ਜਾ ਸਕਦਾ ਹੈ। ਮਿੱਟੀ ਵਿੱਚ ਸਖਤ-ਪਨ, ਪਾਣੀ ਦੀ ਖੜੋਤ ਅਤੇ ਲੂਣ ਦੀ ਬੇਲੋੜੀ ਮਾਤਰਾ ਨਹੀਂ ਹੋਣੀ ਚਾਹੀਦੀ ਹੈ।
ਖੇਤ ਦੀ ਤਿਆਰੀ - ਖੇਤ ਨੂੰ  2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ। ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ।

Plums Cultivate Plums Cultivate

ਬੀਜ ਦੀ ਮਾਤਰਾ - ਇੱਕ ਏਕੜ ਵਿੱਚ ਬਿਜਾਈ ਲਈ 110 ਪੌਦੀਆਂ ਦੀ ਲੋੜ ਹੁੰਦੀ ਹੈ।
ਪ੍ਰਜਣਨ - ਅਲੂਚੇ ਦੇ ਵਧੀਆ ਪ੍ਰਜਣਨ ਲਈ ਆੜੂ ਅਤੇ ਖੁਰਮਾਨੀ ਦੇ ਭਾਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਲਕੀ ਜ਼ਮੀਨ ਵਾਲੇ ਖੇਤਰਾਂ ਵਿੱਚ ਆੜੂ ਦੇ ਭਾਗਾਂ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ, ਜਦਕਿ ਭਾਰੀ ਬਾਗ ਵਾਲੀ ਮਿੱਟੀ ਵਿੱਚ plum Kabul Green Gage cuttings ਅਤੇ ਖੁਰਮਾਨੀ ਦੇ ਭਾਗ ਵਧੀਆ ਨਤੀਜੇ ਦਿੰਦੇ ਹਨ।

Plums Cultivate Plums Cultivate

ਪਿਉਂਦ ਕਰਨ ਤੋਂ ਬਿਨਾਂ Kala Amritsari ਦੀ ਕੱਟ ਕੇ ਬਿਜਾਈ ਕਰਨਾ ਵੀ ਸਹਾਇਕ ਸਿੱਧ ਹੁੰਦਾ ਹੈ। ਇਸ ਤਰ੍ਹਾਂ ਕਰਨ ਲਈ ਤਣੇ ਦਾ ਕੱਟਣ ਵਾਲਾ ਭਾਗ ਦਸੰਬਰ ਦੇ ਪਹਿਲੇ ਹਫਤੇ ਤਿਆਰ ਹੋ ਜਾਂਦਾ ਹੈ ਅਤੇ 30 ਦਿਨਾਂ ਵਿੱਚ ਤਣਾ ਪੱਕ ਜਾਣ ਤੋਂ ਬਾਅਦ ਇਸ ਨੂੰ ਜਨਵਰੀ ਵਿੱਚ 15x30 ਸੈ.ਮੀ. ਦੇ ਖੇਤਰ ਵਿੱਚ ਲਗਾ ਦਿੱਤਾ ਜਾਂਦਾ ਹੈ।

Plums Cultivate Plums Cultivate

ਖਾਦਾਂ (ਕਿਲੋਗ੍ਰਾਮ ਪ੍ਰਤੀ ਰੁੱਖ)
ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 6-12 ਕਿਲੋ, ਯੂਰੀਆ 60-120 ਗ੍ਰਾਮ, ਐਸ ਐਸ ਪੀ 95-120 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 60-120 ਗ੍ਰਾਮ ਪ੍ਰਤੀ ਰੁੱਖ ਪਾਓ। ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 8-24 ਕਿਲੋ ਯੂਰੀਆ180-240 ਗ੍ਰਾਮ,

File Photo File Photo

ਐਸ ਐਸ ਪੀ  95-120 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 180-240 ਗ੍ਰਾਮ ਪ੍ਰਤੀ ਰੁੱਖ ਪਾਓ ਅਤੇ ਜਦੋਂ ਰੁੱਖ 5 ਸਾਲ ਦਾ ਇਸਤੋਂ ਜਿਆਦਾ ਉਮਰ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 30-36 ਕਿਲੋ, ਯੂਰੀਆ 300-360 ਗ੍ਰਾਮ, ਐਸ ਐਸ ਪੀ 95-120 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 300-360 ਗ੍ਰਾਮ ਪ੍ਰਤੀ ਰੁੱਖ ਪਾਓ।

Plums Cultivate Plums Cultivate

ਨਦੀਨਾਂ ਦੀ ਰੋਕਥਾਮ - ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨਟਰਬਾਸਿਲ 1.2 ਕਿਲੋ ਜਾਂ ਸਿਮਾਜ਼ਾਈਨ 1.6 ਕਿਲੋ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਪੁੰਗਰਾਅ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ  320 ਮਿ.ਲੀ. ਪ੍ਰਤੀ ਏਕੜ ਪਾਓ।

Plums Cultivate Plums Cultivate

ਸਿੰਚਾਈ - ਅਲੂਚੇ ਦੇ ਪੌਦੇ ਦੀਆਂ ਜੜ੍ਹਾਂ ਅਨਿਯਮਿਤ ਹੁੰਦੀਆਂ ਹਨ ਅਤੇ ਇਹ ਛੇਤੀ ਪੱਕਦਾ ਹੈ, ਇਸ ਲਈ ਇਸਨੂੰ ਵਿਕਾਸ ਸਮੇਂ ਕਾਫੀ ਮਾਤਰਾ ਵਿੱਚ ਨਮੀ ਦੀ ਲੋੜ ਹੁੰਦੀ ਹੈ। ਸਿੰਚਾਈ ਮਿੱਟੀ ਦੀ ਕਿਸਮ, ਮੌਸਮ ਅਤੇ ਫਲ ਦੀ ਕਿਸਮ 'ਤੇ ਨਿਰਭਰ ਕਰਦੀ ਹੈ। ਅਪ੍ਰੈਲ, ਮਈ ਅਤੇ ਜੂਨ ਮਹੀਨੇ ਵਿੱਚ ਇੱਕ ਹਫਤੇ ਦੇ ਫਾਸਲੇ 'ਤੇ ਸਿੰਚਾਈ ਕਰੋ। ਫੁੱਲ ਨਿਕਲਣ ਅਤੇ ਫਲ ਪੱਕਣ ਸਮੇਂ ਚੰਗੀ ਤਰ੍ਹਾਂ ਸਿੰਚਾਈ ਕਰੋ। ਵਰਖਾ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਤੰਬਰ, ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ 20 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ।

Plums Cultivate Plums Cultivate

ਅਲੂਚੇ ਦਾ ਪੱਤਾ-ਮਰੋੜ ਚੇਪਾ: ਇਸਦੇ ਹਮਲੇ ਨਾਲ ਪੱਤੇ ਅਤੇ ਨਵੀਆਂ ਸ਼ਾਖਾਂ ਮੁੜ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਵਾਧਾ ਰੁੱਕ ਜਾਂਦਾ ਹੈ। ਇਨ੍ਹਾਂ ਤੇ ਛੋਟੇ ਅਤੇ ਚਿਪਕਵੇਂ ਕੀਟ ਮੌਜੂਦ ਰਹਿੰਦੇ ਹਨ।

Plums Cultivate Plums Cultivate

ਰੋਕਥਾਮ: ਇਨ੍ਹਾਂ ਤੇ ਅੰਡੇ ਦੇਣ ਤੋਂ ਪਹਿਲਾਂ ਹੀ ਬਾਗਬਾਨੀ ਤੇਲ ਦੀ ਸਪਰੇਅ ਧਿਆਨਪੂਰਵਕ ਕਰੋ। ਜਾਂ ਜਦੋਂ ਇਹ ਪੱਤਿਆਂ ਤੇ ਦਿਖਣ ਤਾਂ ਨਿੰਮ ਦੇ ਅਰਕ ਪਾਓ।
ਫਸਲ ਦੀ ਕਟਾਈ - ਇਸ ਫਸਲ ਦੇ ਫਲਾਂ ਦੇ ਪੱਕਣ ਦਾ ਸਮਾਂ ਇਨ੍ਹਾਂ ਦੀ ਕਿਸਮ 'ਤੇ ਨਿਰਭਰ ਕਰਦਾ ਹੈ। ਰੁੱਖ 'ਤੇ ਸਾਰੇ ਫਲਾਂ ਦਾ ਪੱਕਣਾ ਜ਼ਰੂਰੀ ਹੁੰਦਾ ਹੈ। ਪੱਕੇ ਫਲਾਂ ਨੂੰ ਕਈ ਸਾਰੀਆਂ ਤੁੜਾਈਆਂ ਕਰਕੇ ਇਕੱਠਾ ਕੀਤਾ ਜਾਂਦਾ ਹੈ ਅਤੇ ਪੂਰੇ ਧਿਆਨ ਨਾਲ ਪੈਕ ਕੀਤਾ ਜਾਂਦਾ ਹੈ।
ਕਟਾਈ ਤੋਂ ਬਾਅਦ - ਇਹ ਫਲ ਛੇਤੀ ਖਰਾਬ ਹੋ ਜਾਂਦਾ ਹੈ, ਇਸ ਲਈ ਇਸਨੂੰ ਚੰਗੀ ਤਰ੍ਹਾਂ ਪੈਕ ਕਰਕੇ ਸਹੀ ਤਾਪਮਾਨ 'ਤੇ ਸਟੋਰ ਕਰ ਦੇਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement