
ਪੰਜਾਬ ਦੇ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਵਲੋਂ ਸਮੇਂ ਸਿਰ ਕੀਤੀ ਪਹਿਲ ਕਦਮੀ ਵੀ ਕੰਮ ਆਈ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਵਲੋਂ ਸਮੇਂ ਸਿਰ ਕੀਤੀ ਪਹਿਲ ਕਦਮੀ ਕੰਮ ਆਈ ਹੈ। ਕੇਂਦਰ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਮੁਲਤਵੀ ਕਰ ਕੇ 11 ਅਕਤੂਬਰ ਤੋਂ ਖ਼ਰੀਦ ਕਰਨ ਦੇ ਕੀਤੇ ਫ਼ੈਸਲੇ ਵਿਰੁਧ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਸਮੇਂ ਇਹ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਉਂਦਿਆਂ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ ਸੀ। ਪ੍ਰਧਨ ਮੰਤਰੀ ਨੇ ਮਾਮਲੇ ’ਤੇ ਵਿਚਾਰ ਦਾ ਭਰੋਸਾ ਦਿਤਾ ਸੀ।
Charanjit Singh Channi
ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁਧ ਪੰਜਾਬ ਤੇ ਹਰਿਆਣਾ ਵਿਚ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਕਿਸਾਨਾਂ ਨੇ ਰੋਸ ਧਰਨੇ ਸ਼ੁਰੂ ਕਰ ਦਿਤੇ ਸਨ। ਹਰਿਆਣਾ ਦੀ ਸਥਿਤੀ ਨੂੰ ਦੇਖਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨਾਲ ਗੱਲ ਕੀਤੀ ਸੀ। ਆਖ਼ਰ ਅੱਜ ਕੇਂਦਰ ਸਰਕਾਰ ਨੇ ਅਪਣਾ ਪਹਿਲਾ ਫ਼ੈਸਲਾ ਵਾਪਸ ਲੈਂਦਿਆਂ ਹੁਣ 3 ਅਕਤੂਰਬਰ ਭਾਵ ਅੱਜ ਤੋਂ ਝੋਨੇ ਦੀ ਖ਼ਰੀਦ ਦੀ ਪ੍ਰਵਾਨਗੀ ਦੇ ਦਿਤੀ ਹੈ।
Paddy procurement in Punjab starts from today
ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਖ਼ਰੀਦ ਦੀ 3 ਅਕਤੂਬਰ ਤੋਂ ਪ੍ਰਵਾਨਗੀ ਦੇਣ ਲਈ ਉਨ੍ਹਾਂ ਦਾ ਧਨਵਾਦ ਵੀ ਕੀਤਾ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਵੀ ਫ਼ੈਸਲੇ ’ਚ ਤਬਦੀਲੀ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ 3 ਅਕਤੂਬਰ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਬਿਨਾ ਰੋਕ ਝੋਨੇ ਦੀ ਖ਼ਰੀਦ ਹੋਵੇਗੀ।