Farming News: ਪਸ਼ੂਆਂ ਵਿਚ ਬਾਂਝਪਨ ਦੇ ਕਾਰਨ ਅਤੇ ਇਲਾਜ
Published : Jul 4, 2024, 6:56 am IST
Updated : Jul 4, 2024, 7:30 am IST
SHARE ARTICLE
Causes and treatment of infertility in animals Farming News
Causes and treatment of infertility in animals Farming News

Farming News: ਪਸ਼ੂਆਂ ਨੂੰ ਊਰਜਾ ਨਾਲ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਦੀ ਸਪਲਾਈ ਕਰਨ ਵਾਲਾ ਇਕ ਚੰਗੀ ਤਰ੍ਹਾਂ ਨਾਲ ਸੰਤੁਲਿਤ ਆਹਾਰ ਦਿਤਾ ਜਾਣਾ ਚਾਹੀਦਾ ਹੈ

Causes and treatment of infertility in animals Farming News: ਭਾਰਤ ਵਿਚ ਡੇਅਰੀ ਫ਼ਾਰਮਿੰਗ ਅਤੇ ਡੇਅਰੀ ਉਦਯੋਗ ਵਿਚ ਵੱਡੇ ਨੁਕਸਾਨ ਲਈ ਪਸ਼ੂਆਂ ਦਾ ਬਾਂਝਪਨ ਜ਼ਿੰਮੇਵਾਰ ਹੈ। ਬਾਂਝ ਪਸ਼ੂ ਨੂੰ ਪਾਲਣਾ ਇਕ ਆਰਥਕ ਬੋਝ ਹੁੰਦਾ ਹੈ ਅਤੇ ਜ਼ਿਆਦਾਤਰ ਦੇਸ਼ਾਂ ਵਿਚ ਅਜਿਹੇ ਜਾਨਵਰਾਂ ਨੂੰ ਬੁਚੜਖ਼ਾਨਿਆਂ ਵਿਚ ਭੇਜ ਦਿਤਾ ਜਾਂਦਾ ਹੈ। ਪਸ਼ੂਆਂ ਵਿਚ, ਦੁੱਧ ਦੇਣ ਦੇ 10-30 ਫ਼ੀ ਸਦੀ ਮਾਮਲੇ ਬਾਂਝਪਨ ਅਤੇ ਪ੍ਰਜਣਨ ਵਿਕਾਰਾਂ ਨਾਲ ਪ੍ਰਭਾਵਤ ਹੋ ਸਕਦੇ ਹਨ। ਚੰਗਾ ਪ੍ਰਜਣਨ ਜਾਂ ਬਛੜੇ ਪ੍ਰਾਪਤ ਹੋਣ ਦੀ ਉੱਚ ਦਰ ਹਾਸਲ ਕਰਨ ਲਈ ਨਰ ਅਤੇ ਮਾਦਾ ਦੋਵੇਂ ਪਸ਼ੂਆਂ ਨੂੰ ਚੰਗੀ ਤਰ੍ਹਾਂ ਨਾਲ ਖਵਾਇਆ-ਪਿਆਇਆ ਜਾਣਾ ਚਾਹੀਦਾ ਹੈ ਅਤੇ ਬਿਮਾਰੀਆਂ ਤੋਂ ਮੁਕਤ ਰਖਿਆ ਜਾਣਾ ਚਾਹੀਦਾ ਹੈ।

ਬਾਂਝਪਨ ਦੇ ਕਾਰਨ ਕਈ ਹਨ ਅਤੇ ਉਹ ਜਟਿਲ ਹੋ ਸਕਦੇ ਹਨ। ਬਾਂਝਪਨ ਜਾਂ ਗਰਭ ਧਾਰਨ ਕਰ ਕੇ ਇਕ ਬੱਚੇ ਨੂੰ ਜਨਮ ਦੇਣ ਵਿਚ ਅਸਫ਼ਲਤਾ, ਮਾਦਾ ਵਿਚ ਕੁਪੋਸ਼ਣ, ਜਨਮਜਾਤ ਦੋਸ਼ਾਂ, ਪ੍ਰਬੰਧਨ ਖ਼ਾਮੀਆਂ ਅਤੇ ਅੰਡਾਣਊਆਂ ਜਾਂ ਹਾਰਮੋਨਾਂ ਦੇ ਅਸੰਤੁਲਨ ਦੇ ਕਾਰਨ ਹੋ ਸਕਦੀ ਹੈ। ਗਾਵਾਂ ਅਤੇ ਮੱਝਾਂ ਦੋਵਾਂ ਦਾ ਯੌਨ (ਕਾਮ ਉਤੇਜਨਾ) 18-21 ਦਿਨ ਵਿਚ ਇਕ ਵਾਰ 18-24 ਘੰਟੇ ਲਈ ਹੁੰਦਾ ਹੈ। ਪਰ ਮੱਝ ਵਿਚ, ਚੱਕਰ ਗੁਪਤ ਤਰੀਕੇ ਨਾਲ ਹੁੰਦਾ ਹੈ ਅਤੇ ਕਿਸਾਨਾਂ ਲਈ ਇਕ ਵੱਡੀ ਸਮੱਸਿਆ ਪ੍ਰਸਤੁਤ ਕਰਦਾ ਹੈ। ਕਿਸਾਨਾਂ ਨੂੰ ਸਵੇਰ ਤੋਂ ਦੇਰ ਰਾਤ ਤਕ 4-5 ਵਾਰ ਜਾਨਵਰਾਂ ਦੀ ਸੰਘਣੀ ਨਿਗਰਾਨੀ ਕਰਨੀ ਚਾਹੀਦੀ ਹੈ। ਉਤੇਜਨਾ ਦਾ ਗ਼ਲਤ ਅਨੁਮਾਨ ਬਾਂਝਪਨ ਦੇ ਪੱਧਰ ਵਿਚ ਵਾਧਾ ਕਰ ਸਕਦਾ ਹੈ।

ਉਤੇਜਿਤ ਪਸ਼ੂਆਂ ਵਿਚ ਦਿ੍ਰਸ਼ ਲੱਛਣਾਂ ਦਾ ਅਨੁਮਾਨ ਲਗਾਉਣਾ ਕਾਫ਼ੀ ਕੁਸ਼ਲਤਾਪੂਰਨ ਗੱਲ ਹੈ। ਜਿਹੜਾ ਕਿਸਾਨ ਚੰਗਾ ਰਿਕਾਰਡ ਬਣਾਈ ਰਖਦੇ ਹਨ ਅਤੇ ਜਾਨਵਰਾਂ ਦੀਆਂ ਹਰਕਤਾਂ ਦੇਖਣ ਵਿਚ ਜ਼ਿਆਦਾ ਸਮਾਂ ਗੁਜ਼ਾਰਦੇ ਹਨ, ਬਿਹਤਰ ਨਤੀਜੇ ਪ੍ਰਾਪਤ ਕਰਦੇ ਹਨ। ਬ੍ਰੀਡਿੰਗ ਕਾਮ ਉਤੇਜਨਾ ਮਿਆਦ ਦੌਰਾਨ ਕੀਤੀ ਜਾਣੀ ਚਾਹੀਦੀ ਹੈ। ਜੋ ਪਸ਼ੂ ਕਾਮ ਉਤੇਜਨਾ ਨਹੀਂ ਦਿਖਾਉਂਦੇ ਜਾਂ ਜਿਨ੍ਹਾਂ ਨੂੰ ਚੱਕਰ ਨਾ ਆ ਰਹੇ ਹੋਣ, ਉਨ੍ਹਾਂ ਦੀ ਜਾਂਚ ਕਰ ਕੇ ਇਲਾਜ ਕੀਤਾ ਜਾਣਾ ਚਾਹੀਦਾ ਹੈ। ਕੀੜੀਆਂ ਤੋਂ ਪ੍ਰਭਾਵਤ ਹੋਣ ਤੇ ਛੇ ਮਹੀਨੇ ਵਿਚ ਇਕ ਵਾਰ ਪਸ਼ੂਆਂ ਦਾ ਡੀਵਰਮਿੰਗ ਕਰ ਕੇ ਉਨ੍ਹਾਂ ਦੀ ਸਿਹਤ ਠੀਕ ਰੱਖੀ ਜਾਣੀ ਚਾਹੀਦੀ ਹੈ। ਡੀਵਰਮਿੰਗ ਵਿਚ ਇਕ ਛੋਟਾ ਜਿਹਾ ਨਿਵੇਸ਼, ਡੇਅਰੀ ਉਤਪਾਦ ਪ੍ਰਾਪਤ ਕਰਨ ਵਿਚ ਜ਼ਿਆਦਾ ਲਾਭ ਲਿਆ ਸਕਦਾ ਹੈ।

ਪਸ਼ੂਆਂ ਨੂੰ ਊਰਜਾ ਨਾਲ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਦੀ ਸਪਲਾਈ ਕਰਨ ਵਾਲਾ ਇਕ ਚੰਗੀ ਤਰ੍ਹਾਂ ਨਾਲ ਸੰਤੁਲਿਤ ਆਹਾਰ ਦਿਤਾ ਜਾਣਾ ਚਾਹੀਦਾ ਹੈ। ਇਹ ਗਰਭਧਾਰਨ ਦੀ ਦਰ ਵਿਚ ਵਾਧਾ ਕਰਦਾ ਹੈ, ਸਿਹਤਮੰਦ ਗਰਭ-ਅਵਸਥਾ, ਸੁਰੱਖਿਅਤ ਜਣੇਪੇ ਨਿਸ਼ਚਤ ਕਰਦਾ ਹੈ। ਚੰਗੇ ਪੋਸ਼ਣ ਨਾਲ ਨੌਜਵਾਨ ਮਾਦਾ ਬਛੜਿਆਂ ਦੀ ਦੇਖਭਾਲ ਉਨ੍ਹਾਂ ਨੂੰ 230-250 ਕਿਲੋਗ੍ਰਾਮ ਉਚਿਤ ਸਰੀਰ ਭਾਰ ਦੇ ਨਾਲ ਸਹੀ ਸਮੇਂ ਵਿਚ ਜਵਾਨੀ ਪ੍ਰਾਪਤ ਕਰਨ ਵਿਚ ਮਦਦ ਕਰਦਾ ਹੈ, ਜੋ ਪ੍ਰਜਣਨ ਅਤੇ ਇਸ ਤਰ੍ਹਾਂ ਬਿਹਤਰ ਗਰਭ ਧਾਰਨ ਲਈ ਉਪਯੁਕਤ ਹੁੰਦਾ ਹੈ। ਗਰਭ-ਅਵਸਥਾ ਦੌਰਾਨ ਹਰੇ ਚਾਰੇ ਦੀ ਲੋੜੀਂਦੀ ਮਾਤਰਾ ਦੇਣ ਨਾਲ ਨਵਜੰਮੇ ਬਛੜਿਆਂ ਨੂੰ ਅੰਨ੍ਹੇਪਨ ਤੋਂ ਬਚਾਇਆ ਜਾ ਸਕਦਾ ਹੈ ਅਤੇ (ਜਨਮ ਦੇ ਬਾਅਦ) ਨਾਲ ਨੂੰ ਬਰਕਰਾਰ ਰਖਿਆ ਜਾ ਸਕਦਾ ਹੈ।

ਬਛੜੇ ਦੇ ਜਨਮਜਾਤ ਦੋਸ਼ ਅਤੇ ਸੰਕ੍ਰਮਣ ਤੋਂ ਬਚਣ ਲਈ ਸਾਧਾਰਣ ਰੂਪ ਨਾਲ ਸੇਵਾ ਲੈਂਦੇ ਸਮੇਂ ਸਾਨ੍ਹ ਪ੍ਰਜਣਨ ਇਤਿਹਾਸ ਦੀ ਜਾਣਕਾਰੀ ਬਹੁਤ ਮਹੱਤਵਪੂਰਣ ਹੈ। ਸਿਹਤਮੰਦ ਪ੍ਰਸਥਿਤੀਆਂ ਵਿਚ ਗਊਆਂ ਦੀ ਸੇਵਾ ਕਰਨ ਅਤੇ ਬਛੜੇ ਪੈਦਾ ਕਰਨ ਨਾਲ ਬੱਚੇਦਾਨੀ ਦੇ ਸੰਕ੍ਰਮਣ ਨਾਲ ਵੱਡੇ ਪੈਮਾਨੇ ਉਤੇ ਬਚਿਆ ਜਾ ਸਕਦਾ ਹੈ। ਗਰਭ ਧਾਰਨ ਦੇ 60-90 ਦਿਨਾਂ ਤੋਂ ਬਾਅਦ ਗਰਭ-ਅਵਸਥਾ ਦੀ ਪੁਸ਼ਟੀ ਲਈ ਜਾਨਵਰਾਂ ਦੀ ਜਾਂਚ ਯੋਗ ਡੰਗਰ ਡਾਕਟਰਾਂ ਦੁਆਰਾ ਕਰਵਾਈ ਜਾਣੀ ਚਾਹੀਦੀ ਹੈ। ਜਦੋਂ ਗਰਭ ਧਾਰਨ ਹੁੰਦਾ ਹੈ ਤਾਂ ਗਰਭ-ਅਵਸਥਾ ਦੌਰਾਨ ਮਾਦਾ ਯੌਨ ਉਦਾਸੀਨਤਾ ਦੀ ਮਿਆਦ ਵਿਚ ਪ੍ਰਵੇਸ਼ ਕਰਦੀ ਹੈ (ਨਿਯਮਤ ਕਾਮ ਉਤੇਜਨਾ ਦਾ ਪ੍ਰਦਰਸ਼ਨ ਨਹੀਂ ਕਰਦੀ)। ਗਾਂ ਲਈ ਗਰਭ-ਅਵਸਥਾ ਮਿਆਦ ਲਗਭਗ 285 ਦਿਨਾਂ ਦੀ ਹੁੰਦੀ ਹੈ ਅਤੇ ਮੱਝਾਂ ਲਈ, 300 ਦਿਨਾਂ ਦੀ। ਗਰਭ-ਅਵਸਥਾ ਦੇ ਅੰਤਮ ਗੇੜ ਦੌਰਾਨ ਅਣਉਚਿਤ ਤਣਾਅ ਅਤੇ ਆਵਾਜਾਈ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਗਰਭਵਤੀ ਪਸ਼ੂ ਨੂੰ ਬਿਹਤਰ ਖਾਣ-ਪੀਣ ਪ੍ਰਬੰਧਨ ਅਤੇ ਜਣੇਪਾ ਦੇਖਭਾਲ ਲਈ ਸਾਧਾਰਣ ਝੁੰਡ ਤੋਂ ਦੂਰ ਰਖਣਾ ਚਾਹੀਦਾ ਹੈ।

ਗਰਭਵਤੀ ਜਾਨਵਰਾਂ ਦਾ ਜਣੇਪੇ ਤੋਂ ਦੋ ਮਹੀਨੇ ਪਹਿਲਾਂ ਪੂਰੀ ਤਰ੍ਹਾਂ ਨਾਲ ਦੁੱਧ ਕੱਢ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭਰਪੂਰ ਪੋਸ਼ਣ ਅਤੇ ਕਸਰਤ ਦਿਤੀ ਜਾਣੀ ਚਾਹੀਦੀ ਹੈ। ਇਸ ਨਾਲ ਮਾਂ ਦੀ ਸਿਹਤ ਵਿਚ ਸੁਧਾਰ ਕਰਨ ਵਿਚ ਮਦਦ ਮਿਲਦੀ ਹੈ, ਔਸਤ ਭਾਰ ਨਾਲ ਇਕ ਸਿਹਤਮੰਦ ਵਛੜੇ ਦਾ ਪ੍ਰਜਣਨ ਹੁੰਦਾ ਹੈ, ਬੀਮਾਰੀਆਂ ਵਿਚ ਕਮੀ ਹੁੰਦੀ ਹੈ ਅਤੇ ਯੌਨ ਚੱਕਰ ਦੀ ਛੇਤੀ ਵਾਪਸੀ ਹੁੰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement