ਆਮਦਨੀ ਦੇ ਨਾਲ-ਨਾਲ ਪ੍ਰੋਟੀਨ ਵੀ ਵਧਾਏਗਾ ਕੱਟੂ
Published : Aug 4, 2020, 2:08 pm IST
Updated : Aug 4, 2020, 2:08 pm IST
SHARE ARTICLE
Buckwheat
Buckwheat

ਮੈਨਪਾਟ 'ਚ ਰਹਿਣ ਵਾਲੇ ਤਿੱਬਤੀ ਤੇ ਸਥਾਨਕ ਕਿਸਾਨਾਂ ਦੀ ਆਮਦਨੀ ਦੁੱਗਣੀ ਹੋਣ ਵਾਲੀ ਹੈ

ਮੈਨਪਾਟ 'ਚ ਰਹਿਣ ਵਾਲੇ ਤਿੱਬਤੀ ਤੇ ਸਥਾਨਕ ਕਿਸਾਨਾਂ ਦੀ ਆਮਦਨੀ ਦੁੱਗਣੀ ਹੋਣ ਵਾਲੀ ਹੈ। ਕੱਟੂ ਦੇ ਨਾਂ ਪ੍ਰਚਲਿਤ ਤਿੱਬਤੀ ਫ਼ਸਲ ਟਾਊ ਹੁਣ ਤਕ 25 ਰੁਪਏ ਕਿਲੋ ਦਾ ਹਿਸਾਬ ਨਾਲ ਮਿਲਦਾ ਸੀ। ਮੈਨਪਾਟ 'ਚ ਸੰਚਾਲਿਤ ਖੇਤੀਬਾੜੀ ਵਿਭਾਗ ਕੇਂਦਰ ਦੇ ਵਿਗਿਆਨੀਆਂ ਦੀ ਪਹਿਲ 'ਤੇ ਇੰਦੌਰ ਤੇ ਬੈਂਗਲੁਰੂ ਦੀਆਂ ਕੰਪਨੀਆਂ ਨੇ 50 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਟਾਊ ਖ਼ਰੀਦਣ ਦੀ ਸਹਿਮਤੀ ਦਿੱਤੀ ਹੈ।

BuckwheatBuckwheat

ਵਰਤ ਦੌਰਾਨ ਕੱਟੂ ਦੇ ਆਟੇ ਦੀ ਵਰਤੋਂ ਹੁੰਦੀ ਹੈ। ਤਿੱਬਤ ਦੇ ਲੋਕ ਸਾਲ 1962 'ਚ ਵੱਡੀ ਗਿਣਤੀ 'ਚ ਉਜਾੜੇ ਤੋਂ ਬਾਅਦ ਅੰਬਿਕਾਪੁਰ ਜ਼ਿਲ੍ਹੇ ਦੇ ਮੈਨਪਾਟ ਪੁੱਜੇ ਸਨ। ਉਹ ਆਪਣੇ ਨਾਲ ਪਠਾਰ 'ਚ ਉਗਾਈ ਜਾਣ ਵਾਲੀ ਤਿੱਬਤੀ ਫ਼ਸਲ ਟਾਊ ਵੀ ਲੈ ਕੇ ਆਏ। ਫੁੱਲਾਂ ਦੀ ਮਹਿਕ ਤੇ ਉਤਪਾਦ ਕਾਰਨ ਇਸ ਵੱਲ ਖਿੱਚੇ ਗਏ ਸਥਾਨਕ ਕਿਸਾਨਾਂ ਨੇ ਵੀ ਖੇਤੀ ਸ਼ੁਰੂ ਕਰ ਦਿੱਤੀ ਸੀ।

BuckwheatBuckwheat

ਹੁਣ ਦੋ ਹਜ਼ਾਰ ਹੈਕਟੇਅਰ ਨਾਲ ਜ਼ਮੀਨ 'ਚ ਟਾਊ ਦੀ ਖੇਤੀ ਹੋ ਰਹੀ ਹੈ। ਪ੍ਰਤੀ ਹੈਕਟੇਅਰ 18 ਤੋਂ 20 ਕੁਇੰਟਲ ਤਕ ਇਸ ਦੀ ਪੈਦਾਵਾਰ ਹੁੰਦੀ ਹੈ। ਦਿੱਲੀ ਨਹੀਂ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਕੱਟੂ ਦਾ ਆਟਾ 80 ਤੋਂ 100 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਿਕਦਾ ਹੈ। ਸੰਗਠਿਤ ਬਾਜ਼ਾਰ ਨਾ ਹੋਣ ਨਾਲ ਵਪਾਰੀ ਮਹਿਜ਼ 25 ਤੋਂ 30 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਕਿਸਾਨਾਂ ਤੋਂ ਕੱਟੂ ਦੀ ਖ਼ਰੀਦ ਕਰਦੇ ਹਨ।

BuckwheatBuckwheat

ਮੈਨਪਾਟ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਦੀ ਪਹਿਲ 'ਤੇ ਪ੍ਰਰੋਟੀਨ ਪਾਊਡਰ ਬਣਾਉਣ ਵਾਲੀ ਬੈਂਗਲੁਰੂ ਦੀ ਇਕ ਕੰਪਨੀ ਨੇ 50 ਰੁਪਏ ਕਿਲੋ ਦੀ ਦਰ ਨਾਲ ਹਰ ਮਹੀਨੇ ਪੰਜ ਟਨ ਤਕ ਟਾਊ ਖ਼ਰੀਦਣ ਨੂੰ ਮਨਜ਼ੂਰੀ ਦਿੱਤੀ ਹੈ।

BuckwheatBuckwheat

ਪ੍ਰੋਟੀਨ ਪਾਊਡਰ ਬਣਾਉਣ 'ਚ ਹੋਵੇਗੀ ਵਰਤੋਂ- ਮੈਨਪਾਟ ਖੇਤੀਬਾੜੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਬੈਂਗਲੁਰੂ ਦੀ ਕੰਪਨੀ ਪ੍ਰੋਟੀਨ ਪਾਊਡਰ 'ਚ ਕੱਟੂ ਦੇ ਆਟੇ ਦੀ ਵਰਤੋਂ ਕਰੇਗੀ। ਇਸ 'ਚ ਮੈਗਨੀਜ਼, ਫਾਈਬਰ, ਆਇਰਨ ਤੇ ਕਾਰਬੋਹਾਈਡ੍ਰੇਟ ਵੀ ਢੁੱਕਵੀਂ ਮਾਤਰਾ ਹੁੰਦੀ ਹੈ। ਕਿਸੇ ਵੀ ਤਰ੍ਹਾਂ ਪ੍ਰੋਟੀਨ ਪਾਊਡਰ 'ਚ ਇਹ ਬਿਹਤਰ ਕੰਮ ਕਰੇਗਾ। ਛੇਤੀ ਹੀ ਇਸ ਦੀ ਆਨਲਾਈਨ ਵਿਕਰੀ ਸ਼ੁਰੂ ਹੋ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement