Ludhiana News : ਕਿਸਾਨ ਆਗੂ ਦਿਲਬਾਗ ਸਿੰਘ ਲੁਧਿਆਣਾ ਵਿਚ ਘਰ ਵਿਚ ਨਜ਼ਰਬੰਦ
Published : May 5, 2025, 2:17 pm IST
Updated : May 5, 2025, 2:17 pm IST
SHARE ARTICLE
Farmer leader Dilbagh Singh under house arrest in Ludhiana Latest News in Punjabi
Farmer leader Dilbagh Singh under house arrest in Ludhiana Latest News in Punjabi

Ludhiana News : ਭਲਕੇ ਸ਼ੰਭੂ ਥਾਣੇ ਦੇ ਬਾਹਰ ਧਰਨੇ 'ਤੇ ਬੈਠਣਗੇ ਕਿਸਾਨ, 5 ਮੁੱਖ ਮੰਗਾਂ

Farmer leader Dilbagh Singh under house arrest in Ludhiana Latest News in Punjabi : ਲੁਧਿਆਣਾ : ਅੱਜ ਸਵੇਰੇ ਲੁਧਿਆਣਾ ਵਿੱਚ, ਪੁਲਿਸ ਨੇ ਕਿਸਾਨ ਮਜ਼ਦੂਰ ਯੂਨੀਅਨ ਦੇ ਮੁਖੀ ਦਿਲਬਾਗ ਸਿੰਘ ਨੂੰ ਜੀਵਨਪੁਰ ਸਥਿਤ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕਰ ਦਿਤਾ ਹੈ। ਦਿਲਬਾਗ ਸਿੰਘ ਦੇ ਘਰ ਵਿਚ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਘਰ ਦੇ ਬਾਹਰ ਪੁਲਿਸ ਕਰਮਚਾਰੀ ਤਾਇਨਾਤ ਹਨ।

ਸਵੇਰੇ ਦਿਲਬਾਗ ਸਿੰਘ ਨੇ ਫੇਸਬੁੱਕ ਰਾਹੀਂ ਅਪਣੀ ਘਰ ਵਿੱਚ ਨਜ਼ਰਬੰਦੀ ਦੀ ਜਾਣਕਾਰੀ ਸਾਂਝੀ ਕੀਤੀ। ਦਿਲਬਾਗ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨ ਮੋਰਚਾ ਜ਼ਬਰਦਸਤੀ ਹਟਾਇਆ ਹੈ। ਇਸ ਦੌਰਾਨ ਉਨ੍ਹਾਂ ਦੀਆਂ ਟਰਾਲੀਆਂ ਆਦਿ ਵਿਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਨੁਕਸਾਨਿਆ ਗਿਆ।

ਇਸ ਦੇ ਨਾਲ ਹੀ ਦਿਲਬਾਗ ਸਿੰਘ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਕ) ਨੇ 6 ਮਈ ਨੂੰ ਸ਼ੰਭੂ ਪੁਲਿਸ ਸਟੇਸ਼ਨ ਦੇ ਬਾਹਰ 'ਜ਼ਬਰਦਸਤੀ ਵਿਰੋਧੀ ਧਰਨਾ' ਦਾ ਐਲਾਨ ਕੀਤਾ ਹੈ। ਦਿਲਬਾਗ ਦਾ ਦੋਸ਼ ਹੈ ਕਿ ਹਾਲ ਹੀ ਵਿਚ ਹੋਏ ਕਿਸਾਨ ਅੰਦੋਲਨ ਦੌਰਾਨ, ਸਰਕਾਰ ਨੇ ਵਿਰੋਧ ਸਥਾਨਾਂ ਨੂੰ ਜ਼ਬਰਦਸਤੀ ਹਟਾ ਦਿਤਾ, ਆਗੂਆਂ ਨੂੰ ਧੋਖੇ ਨਾਲ ਹਿਰਾਸਤ ਵਿਚ ਲਿਆ ਅਤੇ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਦਮਨ ਜਾਰੀ ਰੱਖਿਆ।

ਉਨ੍ਹਾਂ ਦਸਿਆ ਕਿ ਪੁਲਿਸ ਵਿਰੁਧ ਕਾਰਵਾਈ, ਸਿਆਸੀ ਕੇਸ ਵਾਪਸ ਲੈਣੇ, ਚੋਰੀ ਅਤੇ ਮੁਆਵਜ਼ੇ ਦਾ ਮੁੱਦਾ, ਜ਼ਖਮੀ ਅਤੇ ਸ਼ਹੀਦ ਕਿਸਾਨਾਂ ਲਈ ਮੁਆਵਜ਼ਾ, ਜ਼ਮੀਨ ਪ੍ਰਾਪਤੀ ਵਿਰੁਧ ਵਿਰੋਧ, ਹਰਿਆਣਾ ਸਰਕਾਰ 'ਤੇ ਦੋਸ਼ ਆਦਿ ਕਿਸਾਨ ਦੀਆਂ ਮੁੱਖ ਮੰਗਾਂ ਹਨ। ਜਿੰਨਾਂ ਦਾ ਕਿਸਾਨ ਡੱਟਵਾਂ ਵਿਰੋਧ ਕਰਦੇ ਹੋਏ ਧਰਨਾ ਲਗਾਉਣਗੇ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement