Stubble Burning Punjab: ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਹੁਣ ਤਕ ਦਰਜ ਕੀਤੀ ਗਈ 41% ਕਮੀ
Published : Nov 5, 2023, 9:55 pm IST
Updated : Nov 5, 2023, 9:55 pm IST
SHARE ARTICLE
Stubble Burning Punjab
Stubble Burning Punjab

ਐਤਵਾਰ ਨੂੰ ਪਰਾਲੀ ਸਾੜਨ ਦੀਆਂ 3230 ਘਟਨਾਵਾਂ ਦਰਜ

ਹਰਿਆਣਾ ਦੇ ਕੁਝ ਹਿੱਸਿਆਂ ’ਚ ਹਵਾ ਕੁਆਲਿਟੀ ‘ਗੰਭੀਰ’ ਸ਼੍ਰੇਣੀ ’ਚ ਪੁੱਜੀ

ਚੰਡੀਗੜ੍ਹ : ਪੰਜਾਬ ਵਿਚ ਐਤਵਾਰ ਨੂੰ ਖੇਤਾਂ ’ਚ ਪਰਾਲੀ ਸਾੜਨ ਦੀਆਂ 3,230 ਘਟਨਾਵਾਂ ਵਾਪਰੀਆਂ, ਜੋ ਇਸ ਸੀਜ਼ਨ ਵਿਚ ਹੁਣ ਤਕ ਦਾ ਸਭ ਤੋਂ ਵੱਧ ਅੰਕੜਾ ਹੈ। ਹਰਿਆਣਾ ਦੇ ਵੱਡੇ ਹਿੱਸਿਆਂ ’ਚ ਹਵਾ ਦੀ ਕੁਆਲਿਟੀ ‘ਬਹੁਤ ਮਾੜੀ’ ਤੋਂ ‘ਗੰਭੀਰ’ ਸ਼੍ਰੇਣੀ ’ਚ ਦਰਜ ਕੀਤੀ ਗਈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ 3230 ਨਵੀਂਆਂ ਘਟਨਾਵਾਂ ਦੇ ਨਾਲ ਪੰਜਾਬ ’ਚ ਇਸ ਸੀਜ਼ਨ ’ਚ ਹੁਣ ਤਕ ਪਰਾਲੀ ਸਾੜਨ ਦੀਆਂ ਕੁਲ 17,403 ਘਟਨਾਵਾਂ ਵਾਪਰੀਆਂ ਹਨ।

ਅੰਕੜਿਆਂ ਅਨੁਸਾਰ ਨਵੰਬਰ ’ਚ ਖੇਤਾਂ ਅੰਦਰ ਪਰਾਲੀ ਸਾੜਨ ਦੇ ਮਾਮਲੇ ਇਸ ਸੀਜ਼ਨ ’ਚ ਪਰਾਲੀ ਸਾੜਨ ਦੀਆਂ ਕੁਲ ਘਟਨਾਵਾਂ ਦਾ 56 ਫੀ ਸਦੀ ਹਨ। ਇਸ ਸਾਲ 15 ਸਤੰਬਰ ਤੋਂ 5 ਨਵੰਬਰ ਤਕ ਦਰਜ ਕੀਤੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਹਾਲਾਂਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਦਰਜ ਕੀਤੀਆਂ ਗਈਆਂ ਘਟਨਾਵਾਂ ਨਾਲੋਂ 41 ਫੀ ਸਦੀ ਘੱਟ ਹਨ। 2021 ਦੀ ਇਸੇ ਮਿਆਦ ਦੌਰਾਨ ਪੰਜਾਬ ’ਚ ਪਰਾਲੀ ਸਾੜਨ ਦੀਆਂ ਕੁਲ ਘਟਨਾਵਾਂ 28,792 ਸਨ।

ਐਤਵਾਰ ਨੂੰ ਪਰਾਲੀ ਸਾੜਨ ਦੀਆਂ 3,230 ਘਟਨਾਵਾਂ ’ਚੋਂ ਸਭ ਤੋਂ ਵੱਧ 551 ਘਟਨਾਵਾਂ ਸੰਗਰੂਰ ’ਚ ਵਾਪਰੀਆਂ। ਇਸ ਤੋਂ ਬਾਅਦ ਫ਼ਿਰੋਜ਼ਪੁਰ ’ਚ 299, ਮਾਨਸਾ ’ਚ 293, ਬਠਿੰਡਾ ’ਚ 247, ਬਰਨਾਲਾ ’ਚ 189, ਮੋਗਾ ’ਚ 179, ਤਰਨਤਾਰਨ ’ਚ 177 ਅਤੇ ਪਟਿਆਲਾ ’ਚ 169 ਘਟਨਾਵਾਂ ਵਾਪਰੀਆਂ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ ਪੰਜਾਬ ’ਚ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਬਠਿੰਡਾ ’ਚ 375, ਮੰਡੀ ਗੋਬਿੰਦਗੜ੍ਹ ’ਚ 291, ਖੰਨਾ ’ਚ 255, ਪਟਿਆਲਾ ’ਚ 248 ਅਤੇ ਲੁਧਿਆਣਾ ’ਚ 243 ਦਰਜ ਕੀਤਾ ਗਿਆ ਹੈ।

ਹਰਿਆਣਾ ਵਿਚ ਕਈ ਥਾਵਾਂ ’ਤੇ ਹਵਾ ਦੀ ਕੁਆਲਿਟੀ ‘ਬਹੁਤ ਮਾੜੀ’ ਤੋਂ ‘ਗੰਭੀਰ’ ਸ਼੍ਰੇਣੀ ਵਿਚ ਦਰਜ ਕੀਤੀ ਗਈ। ਏ.ਕਿਊ.ਆਈ. ਫਰੀਦਾਬਾਦ ’ਚ 450, ਫਤੇਹਾਬਾਦ ’ਚ 442, ਕੈਥਲ ’ਚ 434, ਹਿਸਾਰ ’ਚ 427, ਗੁਰੂਗ੍ਰਾਮ ’ਚ 402, ਜੀਂਦ ’ਚ 401, ਸਿਰਸਾ ’ਚ 390, ਰੋਹਤਕ ’ਚ 362, ਪਾਣੀਪਤ ’ਚ 346, ਕੁਰੂਕਸ਼ੇਤਰ ’ਚ 330 ਅਤੇ ਕਰਨਾਲ ’ਚ 319 ਸੀ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਏ.ਕਿਊ.ਆਈ. 212 ਸੀ। (ਪੀਟੀਆਈ)

 

Tags: stubble

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement