ਵੱਡੀ ਪੱਧਰ ’ਤੇ ਕਿਸਾਨ ਕਰ ਰਹੇ ਹਨ ਸਟਰਾਬੇਰੀ ਦੀ ਖੇਤੀ, ਕਮਾ ਰਹੇ ਹਨ ਲੱਖਾਂ ਰੁਪਏ
Published : Feb 6, 2021, 8:28 am IST
Updated : Feb 6, 2021, 8:28 am IST
SHARE ARTICLE
strawbery
strawbery

ਸੰਘਰਸ਼ ਤੇ ਮਿਹਨਤ ਤੋਂ ਬਾਅਦ ਵੱਡੀ ਸਫ਼ਲਤਾ ਸਾਲ 2014 ਵਿਚ ਮਿਲੀ।

ਕਿਸਾਨ ਇਹਨੀਂ ਦਿਨੀਂ ਵੱਡੇ ਪੱਧਰ ’ਤੇ ਸਟਰਾਬੇਰੀ ਦੀ ਖੇਤੀ ਕਰ ਰਹੇ ਹਨ। ਸਟਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਅਪਣੀ ਖੇਤੀ ਪ੍ਰਣਾਲੀ ਬਾਰੇ ਦਸਿਆ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਉਨ੍ਹਾਂ ਦਾ ਬੇਟਾ ਮਜ਼ਦੂਰੀ ਲਈ ਗਿਆ ਸੀ। ਇਤਫ਼ਾਕ ਨਾਲ ਉਹ ਸਟਰਾਬੇਰੀ ਦੇ ਖੇਤਾਂ ਵਿਚ ਮਜ਼ਦੂਰੀ ਕਰਨ ਲੱਗਾ। ਸਮੇਂ ਦੇ ਨਾਲ-ਨਾਲ ਫ਼ਸਲ ਨਾਲ ਹੋਣ ਵਾਲੇ ਲਾਭ ਨੂੰ ਸਮਝਣ ਤੋਂ ਬਾਅਦ ਘਰ ਆ ਕੇ ਉਸ ਨੇ ਇਸ ਦੀ ਖੇਤੀ ਕਰਨ ਦੀ ਯੋਜਨਾ ਬਣਾਈ। ਹਰਿਆਣਾ ਦੇ ਹਿਸਾਰ ਤੋਂ ਸਾਲ 2012 ਵਿਚ ਸਿਰਫ਼ 7 ਪੌਦੇ ਲੈ ਕੇ ਇਸ ਮਜ਼ਦੂਰ ਨੂੰ ਇਸ ਖੇਤਰ ਵਿਚ ਵਿਸ਼ੇਸ਼ ਅਨੁਭਵ ਨਾ ਹੋਣ ਕਾਰਨ ਉਨ੍ਹਾਂ ਨੂੰ ਸ਼ੁਰੂ ਦੇ ਦੋ ਸਾਲਾਂ ’ਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਦੇ ਵਧੀਆ ਪ੍ਰਬੰਧ ਤੇ ਉਚਿਤ ਰੱਖ ਰਖਾਅ ਨਾਲ ਸਟਰਾਬੇਰੀ ਦੀ ਖੇਤੀ ’ਚ ਉਮੀਦ ਦੀ ਨਵੀਂ ਕਿਰਨ ਜਾਗੀ। ਸੰਘਰਸ਼ ਤੇ ਮਿਹਨਤ ਤੋਂ ਬਾਅਦ ਵੱਡੀ ਸਫ਼ਲਤਾ ਸਾਲ 2014 ਵਿਚ ਮਿਲੀ।

StrawberryStrawberry

ਕਿਸਾਨ ਕਹਿੰਦੇ ਹਨ ਕਿ ਜਦੋਂ ਸਫ਼ਲਤਾ ਮਿਲੀ ਤਾਂ ਮਾਰਕੀਟਿੰਗ ਦੀ ਸਮੱਸਿਆ ਉਤਪੰਨ ਹੋ ਗਈ ਪਰ ਮਾਰਕੀਟਿੰਗ ਨਾ ਹੋਣ ਕਾਰਨ ਫ਼ਸਲ ਨੂੰ ਪਟਨਾ ਤੇ ਕਲਕੱਤਾ ਭੇਜਣਾ ਪਿਆ। ਇਸ ਦੀ ਖੇਤੀ ਲਈ ਮਿੱਟੀ ਤੇ ਜਲਵਾਯੂ ਤੈਅ ਨਹੀਂ। ਫਿਰ ਵੀ ਚੰਗੀ ਉਪਜ ਲੈਣ ਲਈ ਬਲੁਈ ਤੇ ਦੋਮਟ ਮਿੱਟੀ ਨੂੰ ਉਪਯੁਕਤ ਮੰਨਿਆ ਜਾਂਦਾ ਹੈ। ਇਸ ਦੀ ਖੇਤੀ ਲਈ 5.0 ਤੋਂ 6.5 ਤਕ ਵਾਲੀ ਮਿੱਟੀ ਉਪਜਾਊ ਹੁੰਦੀ ਹੈ। ਇਹ ਫ਼ਸਲ ਠੰਢੀ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ। ਤਾਪਮਾਨ ਵਧਣ ’ਤੇ ਪੌਦਿਆਂ ਨੂੰ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ। ਸਟਰਾਬੇਰੀ ਦਾ ਪੌਦਾ ਕਾਫ਼ੀ ਨਾਜ਼ੁਕ ਹੁੰਦਾ ਹੈ। ਨਮੀ ਦੀ ਮਾਤਰਾ ਜ਼ਿਆਦਾ ਹੋਵੇ ਅਜਿਹੀ ਜ਼ਮੀਨ ਜ਼ਿਆਦਾ ਅਨੁਕੂਲ ਹੁੰਦੀ ਹੈ।

StrawberryStrawberry

ਇਹ ਫ਼ਸਲ ਠੰਢੇ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ। ਤਾਪਮਾਨ ਵਧਣ ’ਤੇ ਪੌਦਿਆਂ ਵਿਚ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ। ਇਸ ਦੀ ਖੇਤੀ ਕਰਨ ਵਾਲੇ ਕਿਸਾਨ ਦਸਦੇ ਹਨ ਕਿ ਸਟਰਾਬੇਰੀ ਦੇ ਪੌਦੇ ਲੋਕਲ ਉਪਲਭਧ ਨਾ ਹੋਣ ਕਾਰਨ ਮੈਨੂੰ ਅੱਜ ਵੀ ਪੁਣੇ-ਮਹਾਰਾਸ਼ਟਰ ਤੋਂ ਲਿਆਉਣਾ ਪੈਂਦਾ ਹੈ। ਜੋ ਆਵਾਜਾਈ ਦੌਰਾਨ ਕੁੱਝ ਪੈਸੇ ਖ਼ਰਾਬ ਹੁੰਦੇ ਹਨ ਜਿਸ ਦਾ ਨੁਕਸਾਨ ਮੈਨੂੰ ਚੁਕਣਾ ਪੈਂਦਾ ਹੈ। ਅੱਜ ਉਹ ਸਟਰਾਬੇਰੀ ਦੀ ਖੇਤੀ ਇਕ ਏਕੜ ਵਿਚ ਕਰ ਰਿਹਾ ਹੈ ਜਿਸ ਦੀ ਲਾਗਤ ਸਾਢੇ ਛੇ ਲੱਖ ਦੇ ਆਸ-ਪਾਸ ਹੈ। ਹੁਣ ਜ਼ਿਲ੍ਹੇ ਦੇ 15 ਕਿਸਾਨ ਇਸ ਦੀ ਖੇਤੀ ਕਰ ਰਹੇ ਹਨ। ਕਿਸਾਨ ਫ਼ਿਲਹਾਲ 450 ਰੁਪਏ ਕਿਲੋ ਸਟਰਾਬੇਰੀ ਵੇਚ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement