
63 ਸਾਲਾ ਜੋਸਫ ਫਰਾਂਸਿਸ ਐਰਨਾਕੁਲਮ ਦਾ ਰਹਿਣ ਵਾਲਾ ਹੈ। ਉਹ ਏਸੀ ਟੈਕਨੀਸ਼ਨ ਹੈ ਪਰ ਲੋਕ ਅੱਜ ਕੱਲ੍ਹ ਉਸਨੂੰ ਬਜ਼ੁਰਗ ਕਿਸਾਨ ਵੀ ਕਹਿੰਦੇ ਹਨ
ਕੇਰਲ: ਕਈ ਲੋਕ ਅਕਸਰ ਆਪਣੇ ਘਰ ਦੀ ਛੱਤ 'ਤੇ ਕੋਈ ਛੋਟੇ ਪੌਦੇ ਲਗਾ ਦਿੰਦੇ ਹਨ ਅਤੇ ਉਹ ਪੌਦੇ ਬਹੁਤ ਵਧੀਆ ਉੱਗ ਵੀ ਪੈਂਦੇ ਹਨ। ਪਰ ਤੁਸੀਂ ਕਦੇ ਇਹ ਕਲਪਨਾ ਕੀਤੀ ਹੈ ਕਿ ਛੱਤ ਤੇ ਫਲਾਂ ਦਾ ਬਾਗ਼ ਬਣ ਸਕਦਾ ਹੈ। ਅੱਜ ਅਸੀ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਜਾਣੂੰ ਕਰਵਾਵਾਂਗੇ ਜਿਸ ਨੇ ਆਪਣੇ ਘਰ ਦੀ ਛੱਤ ਤੇ ਅੰਬਾਂ ਦਾ ਬਾਗ ਲਾਇਆ ਹੋਇਆ ਹੈ।
Kochi man grows 40 varieties of mangoes on his rooftop
ਉਸਨੇ ਇੱਕ ਨਹੀਂ ਬਲਕਿ 40 ਕਿਸਮ ਦੇ ਅੰਬਾਂ ਦੇ ਦਰੱਖਤ ਆਪਣੀ ਛੱਤ ਤੇ ਲਗਾਏ ਹਨ। 63 ਸਾਲਾ ਜੋਸਫ ਫਰਾਂਸਿਸ ਐਰਨਾਕੁਲਮ ਦਾ ਰਹਿਣ ਵਾਲਾ ਹੈ। ਉਹ ਏਸੀ ਟੈਕਨੀਸ਼ਨ ਹੈ ਪਰ ਲੋਕ ਅੱਜ ਕੱਲ੍ਹ ਉਸਨੂੰ ਬਜ਼ੁਰਗ ਕਿਸਾਨ ਵੀ ਕਹਿੰਦੇ ਹਨ। ਜੋਸਫ਼ ਦੀ ਨਾਨੀ ਖੇਤੀ ਕਰਦੀ ਸੀ ਅਤੇ ਉਨ੍ਹਾਂ ਦੇ ਘਰ ਕਈ ਕਿਸਮ ਦੇ ਗੁਲਾਬ ਦੇ ਪੌਦੇ ਸਨ।
Kochi man grows 40 varieties of mangoes on his rooftop
ਜੋਸਫ ਨੂੰ ਖੇਤੀ ਲਈ ਪ੍ਰਰੇਣਾ ਵੀ ਨਾਨੀ ਤੋਂ ਹੀ ਮਿਲੀ। ਨਵੇਂ ਘਰ 'ਚ ਸ਼ਿਫਟ ਹੋਣ ਮਗਰੋਂ ਜੋਸਫ ਨੇ 250 ਕਿਸਮ ਦੇ ਗੁਲਾਬ ਅਤੇ ਮਸ਼ਰੂਮ ਦੇ ਪੌਦੇ ਲਗਾਏ। ਜਿਸ ਤੋਂ ਬਾਅਦ ਜੋਸਫ ਦਾ ਰੁਝਾਨ ਅੰਬਾਂ ਵੱਲ ਵਧਿਆ। ਉਸਨੇ ਘਰ ਦੀ ਛੱਤ ਤੇ ਅੰਬ ਲਾਉਣ ਦਾ ਫੈਸਲਾ ਕੀਤਾ ਅਤੇ ਪੀਵੀਸੀ ਡਰੱਮ ਖਰੀਦੇ ਅਤੇ ਉਨ੍ਹਾਂ ਨੂੰ ਕੱਟ ਕੇ ਅੰਬ ਦਾ ਛੋਟਾ ਪੌਦਾ ਲਗਾ ਦਿੱਤਾ।
Kochi man grows 40 varieties of mangoes on his rooftop
ਅੱਜ ਇਨ੍ਹਾਂ ਡਰੱਮਾਂ 'ਚ ਲੱਗੇ ਅੰਬ ਦੇ ਬੂਟੇ 5 ਤੋਂ 9 ਫੁੱਟ ਉੱਚੇ ਹੋ ਗਏ ਹਨ। ਜੋਸਫ ਦੇ ਬਗੀਚੇ 'ਚ ਚੰਦਰਕਰਨ, ਅਲਫੌਂਸਾ, ਮਾਲਗੋਵਾ, ਨੀਲਮ ਅਤੇ ਕੇਸਰ ਵਰਗੇ 40 ਕਿਸਮਾਂ ਦੇ ਅੰਬ ਲੱਗੇ ਹਨ। ਇਸ ਤੋਂ ਇਲਾਵਾ ਜੋਸਫ ਨੇ ਗਰਾਫਟਿੰਗ ਕਰ ਕਈ ਤਰ੍ਹਾਂ ਦੀਆਂ ਕਿਸਮਾਂ ਵੀ ਤਿਆਰ ਕੀਤੀਆਂ ਹਨ।