
ਮੁੱਖ ਮੰਤਰੀ ਦੀ ਇੱਛਾ ਹੈ ਕਿ ਕਿਸਾਨਾ ਨੂੰ ਮੰਡੀਆਂ ਵਿੱਚ ਅਪਣੀ ਪੁੱਤਾ ਵਾਂਗ ਪਾਲੀ ਫਸਲ ਨੂੰ ਵੇਚਣ ਵਿੱਚ ਕਿਸੇ ਕਿਸਮ ਦੀ ਸਮੱਸਿਆ ਪੇਸ ਨਾ ਆਵੇ।
ਭਾਦਸੋ : ਕਾਗਰਸ ਸਰਕਾਰ ਜਦੋ ਵੀ ਸੱਤਾ ਵਿੱਚ ਰਹੀ ਹੈ ਕਦੇ ਵੀ ਕਿਸਾਨਾ ਨੂੰ ਮੰਡੀਆ ਵਿੱਚ ਰੁਲਣ ਨਹੀ ਦਿੱਤਾ ਗਿਆ। ਨਮੀ ਰਹਿਤ ਫਸ਼ਲ਼ ਲਿਆਉਣ ਵਾਲੇ ਕਿਸਾਨਾ ਨੂੰ ਕਿਸੇ ਕਿਸਮ ਦੀ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ। ਇਹਨਾਂ ਗੱਲਾ ਦਾ ਪ੍ਰਗਟਾਵਾ ਜੰਗਲਾਤ,ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ੍ਰੇਣੀਆ ਦੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਾਰਟੀ ਦੇ ਵਫਾਦਾਰ ਵਰਕਰ ਪ੍ਰੇਮ ਕੁਮਾਰ ਭਾਦਸੋ ਦੀ ਅੰਤਮ ਅਰਦਾਸ ਤੋ ਬਾਅਦ ਪੱਤਰਕਾਰਾ ਨਾਲ ਗੱਲ ਕਰਦੇ ਹੋਏ ਕਹੇ। ਉਹਨਾ ਕਿਹਾ ਕਿ ਮੁੱਖ ਮੰਤਰੀ ਦੀ ਇੱਛਾ ਹੈ ਕਿ ਕਿਸਾਨਾ ਨੂੰ ਮੰਡੀਆਂ ਵਿੱਚ ਅਪਣੀ ਪੁੱਤਾ ਵਾਂਗ ਪਾਲੀ ਫਸਲ ਨੂੰ ਵੇਚਣ ਵਿੱਚ ਕਿਸੇ ਕਿਸਮ ਦੀ ਸਮੱਸਿਆ ਪੇਸ ਨਾ ਆਵੇ। ਖਰੀਦ ਕਾਰਜਾ ਵਿੱਚ ਕਿਸੇ ਵੀ ਤਰਾ ਦੀ ਢਿੱਲ ਕਿਸੇ ਵੀ ਹੀਲੇ ਬਰਦਾਸਤ ਨਹੀ ਕੀਤੀ ਜਾਵੇਗੀ। ਉਹਨਾ ਕਿਹਾ ਕਿ ਕਿਸਾਨਾ ਨੂੰ ਕਣਕ ਦੀ ਵੇਚ ਵਿੱਚ ਜੇ ਕੋਈ ਸਮੱਸਿਆ ਪੇਸ ਆਉਦੀ ਹੈ ਤਾਂ ਉਹ ਕਿਸੇ ਵੇਲੇ ਵੀ ਉਹਨਾ ਨਾਲ ਰਾਬਤਾ ਕਰ ਸਕਦੇ ਹਨ।
ਇਸ ਮੋਕੇ ਸੈਕਟਰੀ ਮਾਰਕੀਟ ਕਮੇਟੀ ਭਾਦਸੌ ਗੁਰਦੀਪ ਸਿੰਘ ਬੰਡੂਗਰ ਨੇ ਦੱਸਿਆ ਕਿ ਕਣਕ ਦੀ ਖਰੀਦ ਦੇ ਮੁਕੰਮਲ ਪ੍ਰਬੰਧ ਕਰ ਲਏ ਹਨ। ਕਿਸਾਨਾ ਦੀ ਸਹੂਲਤ ਲਈ ਖਰੀਦ ਕੇਦਰਾ ਵਿੱਚ ਕਿਸਾਨਾ ਦੇ ਬੈਠਣ,ਛਾਂ,ਪਾਣੀ,ਬਿਜਲੀ,ਸਫਾਈ ਅਤੇ ਹੋਰ ਪੁਖਤਾ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਮੋਕੇ ਸੂਬਾ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੋੜਾ,ਸੈਕਟਰੀ ਮਾਰਕੀਟ ਕਮੇਟੀ ਭਾਦਸੌ ਗੁਰਦੀਪ ਸਿੰਘ ਬੰਡੂਗਰ,ਸਿਵ ਕੁਮਾਰ ਕਲੱਰਕ,ਸਕੱਤਰ ਚੂੰਨੀ ਲਾਲ,ਆੜਤੀ ਪਰਗਟ ਸਿੰਘ ਭੜੀ,ਅਮਰੀਕ ਸਿੰਘ ਮਟੋਰਡਾ,ਜੱਟ ਮਹਾਂ ਸਭਾ ਦੇ ਪ੍ਰਧਾਨ ਹਰਬੰਸ ਸਿੰਘ ਰੈਸਲ,ਹੈਪੀ ਗੋਬਿੰਦਪੁਰਾ,ਪ੍ਰਧਾਨ ਜਮੀਲ ਖਾਂ,ਪਵਨ ਕੁਮਾਰ ਮਹਿਣ,ਓ.ਬੀ.ਸੀ ਦੇ ਪ੍ਰਧਾਨ ਗੋਪਾਲ ਸਿੰਘ ਖਨੋੜਾ,ਹੰਸ ਰਾਜ ਮਸਤਾਨਾ,ਸੁਖਵੀਰ ਪੰਧੇਰ ਖਨੋੜਾ,ਜਤਿਦੰਰ ਬੰਟੀ,ਨੇਤਰ ਸਿੰਘ ਘੁੰਡਰ,ਨਾਜਰ ਸਿੰਘ ਘੁਡੰਰ,ਸੋਨੂੰ ਜਾਤੀਵਾਲ,ਅਮਿੰਤ ਕੁਮਾਰ ਕੋਹਲੀ ਬੱਬੂ,ਭਗਵੰਤ ਸਿੰਘ ਮਣਕੂ,ਮਨਜੋਤ ਪੰਧੇਰ ਚਹਿਲ,ਗੁਰਵਿੰਦਰ ਸਿੰਘ ਭੜੀ ਹਾਜਰ ਸਨ।