
ਉਹ ਸਭ ਤੋ ਪਹਿਲਾਂ ਫਸਲ ਮੰਡੀ ਵਿੱਚ ਲੈ ਕੇ ਆਏ ਹਨ, ਕਣਕ ਦੇ ਬੀਜ ਦਾ ਰੇਟ 2800 ਰੁਪਏ ਸੀ ਤੇ 100 ਰੁਪਏ ਸਰਕਾਰ ਨੇ ਸਬਸਿਡੀ ਖਾਤਿਆ ਵਿੱਚ ਦੇਣੀ ਸੀ
ਧਨੌਲਾ: ਪੰਜਾਬ ਦੀ ਕਾਗਰਸ ਸਰਕਾਰ ਵੱਲੋ ਕਣਕ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਕਣਕ ਦਾ ਬੀਜ ਮਹੁੱਇਆ ਕਰਵਾਇਆ ਗਿਆ ਸੀ ਤੇ ਉਸ ਤੇ ਸਬਸਿਡੀ ਦੇਣੀ ਸੀ, ਫਸਲ ਪੱਕ ਕੇ ਹੁਣ ਮੰਡੀਆਂ ਵਿੱਚ ਵੀ ਪਹੁੰਚ ਗਈ ਪਰ ਪੰਜਾਬ ਸਰਕਾਰ ਵੱਲੋ ਕਿਸਾਨਾ ਦੇ ਖਾਤਿਆਂ 'ਚ ਅਜੇ ਤੱਕ ਸਬਸਿਡੀ ਨਹੀ ਪਾਈ ਗਈ। ਪੰਜਾਬ ਦੀ ਕਾਗਰਸ ਸਰਕਾਰ ਵੱਲੋ ਪੰਜਾਬ ਦੇ ਹਰ ਵਰਗ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਚਾਹੇ ਉਹ ਕਰਜ਼ਾਂ ਮਾਫੀ ਹੋਵੇ, ਰੋਜ਼ਗਾਰ ਹੋਵੇ ਜਾਂ ਬੀਜ ਦੀ ਸਬਸਿਡੀ ਦੇਣ ਦੀ ਗੱਲ ਹੋਵੇ, ਇਹਨਾਂ ਗੱਲਾਂ ਦਾ ਪ੍ਰਗਟਾਵਾਂ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੇ ਬਲਾਕ ਆਗੂ ਸਿਕੰਦਰ ਸਿੰਘ ਭੂਰੇ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾਂ ਕਿਹਾ ਉਹ ਸਭ ਤੋ ਪਹਿਲਾਂ ਫਸਲ ਮੰਡੀ ਵਿੱਚ ਲੈ ਕੇ ਆਏ ਹਨ, ਕਣਕ ਦੇ ਬੀਜ ਦਾ ਰੇਟ 2800 ਰੁਪਏ ਸੀ ਤੇ 100 ਰੁਪਏ ਸਰਕਾਰ ਨੇ ਸਬਸਿਡੀ ਖਾਤਿਆ ਵਿੱਚ ਦੇਣੀ ਸੀ ਜੋ ਅਜੇ ਤੱਕ ਨਹੀ ਦਿੱਤੀ ਗਈ। ਉਹਨਾਂ ਕਿਹਾ ਕਿ ਫਸਲ ਦਾ ਮੱਲ ਪਹਿਲਾਂ ਹੀ ਘੱਟ ਹੈ, ਦੂਸਰਾਂ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਨਹੀ ਕੀਤੇ ਤੇ ਕਿਸਾਨ ਵੱਲੋ ਦਿੱਤੇ ਗਏ 2800 ਰੁਪਏ ਵਿੱਚੇ 100 ਰੁਪਏ ਕਿਸਾਨ ਦੇ ਹੀ ਸਨ ਉਹ ਵੀ ਸਰਕਾਰ ਮੁੱਕਰ ਰਹੀ ਹੈ। ਉਹਨਾ ਕੈਪਟਨ ਸਰਕਾਰ ਨੂੰ ਅਗਾਹ ਕਰਦਿਆ ਕਿਹਾ ਕਿ ਕਿ ਜੇਕਰ ਕਿਸਾਨਾ ਨਾਲ ਕੀਤੇ ਵਾਅਦੇ ਅਤੇ ਸਬਸਿਡੀਆਂ ਨੂੰ ਨਾ ਪੂਰਾ ਕੀਤਾ ਗਿਆ ਤਾਂ ਉਨ੍ਹਾਂ ਦੀ ਸਰਕਾਰ ਲਈ ਮੁਸਕਿਲਾਂ ਖੜੀਆਂ ਹੋ ਸਕਦੀਆਂ ਹਨ।