
ਕਿਹਾ, ਮੂੰਗੀ ਦੀ ਫ਼ਸਲ ਬੀਜਣ ਦੇ ਇਸ ਫੈਸਲੇ 'ਚ ਆਪਣੀ ਸਰਕਾਰ ਦਾ ਸਾਥ ਦਿਓ
ਚੰਡੀਗੜ੍ਹ : ਪੰਜਾਬ ਵਿਚ ਖੇਤੀ ਵਿਭਿੰਨਤਾ ਨੂੰ ਵੱਡੇ ਪੱਧਰ 'ਤੇ ਹੁਲਾਰਾ ਦੇਣ ਅਤੇ ਬਹੁਮੁੱਲੇ ਕੁਦਰਤੀ ਸਰੋਤ ਪਾਣੀ ਦੀ ਵੱਧ ਤੋਂ ਵੱਧ ਬੱਚਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲਿਆ ਅਤੇ ਸੂਬੇ ਵਿਚ ਮੂੰਗੀ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਉਤੇ ਖਰੀਦਣ ਦਾ ਐਲਾਨ ਕੀਤਾ ਹੈ।
Moong Farming
ਇਸ ਬਾਰੇ ਹੁਣ ਖੇਤੀ ਮਾਹਰਾਂ ਵਲੋਂ ਵੀ ਸਾਕਾਰਾਤਮਕ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਜਿਸ 'ਤੇ ਬੋਲਦੇ ਹੋਏ CM ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਸਲ ਦਾ ਬਦਲਵਾਂ ਰੂਪ ਅਪਨਾਉਣ ਜਿਸ ਨਾਲ ਪਾਣੀ, ਖੇਤ ਅਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।
Bhagwant Mann
ਉਨ੍ਹਾਂ ਕਿਸਾਨਾਂ ਨੂੰ ਕਿਹਾ ਹੈ ਕਿ ਆਓ ਰਲ ਕੇ ਪੰਜਾਬ ਬਚਾਈਏ। ਮਾਨ ਨੇ ਕਿਹਾ ਕਿ ਮਾਹਰ ਵੀ ਮੰਨਦੇ ਨੇ ਪੰਜਾਬ ਸਰਕਾਰ ਦਾ ਫ਼ੈਸਲਾ ਇਤਿਹਾਸਕ ਹੈ, ਜਿਸ ਦੇ 5 ਵੱਡੇ ਫ਼ਾਇਦੇ ਹਨ।
1. ਕਿਸਾਨਾਂ ਨੂੰ ਕਣਕ-ਝੋਨੇ ਦੇ ਨਾਲ-ਨਾਲ ਤੀਜੀ ਫ਼ਸਲ (ਮੂੰਗੀ) 'ਤੇ MSP ਮਿਲੇਗੀ
2. ਧਰਤੀ ਹੇਠਲੇ ਪਾਣੀ ਦੀ ਕਮੀ ਦੂਰ ਹੋਵੇਗੀ
3. ਝੋਨੇ ਦੀ ਲਵਾਈ ਵੇਲੇ ਬਿਜਲੀ ਦੀ ਸਮੱਸਿਆ ਦੂਰ ਹੋਵੇਗੀ
paddy
4. ਜੁਲਾਈ 'ਚ ਮੀਂਹ ਵਾਲਾ ਮੌਸਮ ਹੋਣ ਕਰ ਕੇ ਬਾਸਮਤੀ ਲਗਾਉਣ 'ਚ ਖ਼ਰਚਾ ਘਟੇਗਾ
5. ਪੰਜਾਬ ਦਾਲਾਂ 'ਤੇ ਆਤਮ-ਨਿਰਭਰ ਬਣੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਲਈ ਕਿਸਾਨ ਭਰਾਵੋ ਆਪਣੀ ਸਰਕਾਰ ਦਾ ਸਾਥ ਦਿਓ ਅਤੇ ਆਓ ਆਪਾਂ ਰਲ ਕੇ ਖੇਤੀ ਬਚਾਈਏ! ਪਾਣੀ ਬਚਾਈਏ! ਪੰਜਾਬ ਬਚਾਈਏ!