Farmers News: ਡੀਸੀ ਦਫ਼ਤਰ ਅੱਗੇ ਕਿਸਾਨਾਂ ਨੇ ਸੁੱਟੇ ਕਿੰਨੂ, ਚੰਗਾ ਭਾਅ ਨਾ ਮਿਲਣ 'ਤੇ ਫ਼ਸਲ 'ਤੇ ਚਲਾਇਆ ਟਰੈਕਟਰ 
Published : Feb 10, 2024, 3:57 pm IST
Updated : Feb 10, 2024, 3:57 pm IST
SHARE ARTICLE
File Photo
File Photo

ਕਿੰਨੂ ਦੀ ਸਹੀ ਕੀਮਤ ਨਾ ਮਿਲਣ ਤੋਂ ਕਿਸਾਨ ਨਾਰਾਜ਼

Farmers News:  ਫਾਜ਼ਿਲਕਾ - ਪੰਜਾਬ ਦੇ ਅਬੋਹਰ ਦੇ ਕਿਸਾਨਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਡੀਸੀ ਦਫ਼ਤਰ ਦੇ ਸਾਹਮਣੇ ਆਪਣੀ ਕਿੰਨੂ ਦੀ ਫ਼ਸਲ ਸੁੱਟ ਦਿੱਤੀ ਅਤੇ ਇਸ 'ਤੇ ਟਰੈਕਟਰ ਚਲਾ ਦਿੱਤੇ। ਕਿੰਨੂ ਦੀ ਸਹੀ ਕੀਮਤ ਨਾ ਮਿਲਣ ਤੋਂ ਨਾਰਾਜ਼ ਕਿਸਾਨਾਂ ਨੇ ਇਹ ਕਦਮ ਚੁੱਕਿਆ। ਕਿਸਾਨ ਯੂਨੀਅਨਾਂ ਦਾ ਦੋਸ਼ ਹੈ ਕਿ ਪੰਜਾਬ ਐਗਰੋ ਕਿੰਨੂ ਦੀ ਖਰੀਦ ਲਈ ਮੁਕਤਸਰ, ਬਠਿੰਡਾ ਅਤੇ ਫਾਜ਼ਿਲਕਾ ਜ਼ਿਲਿਆਂ ਦੇ ਪੰਜ ਪ੍ਰਮੁੱਖ ਕਿਸਾਨਾਂ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਿਰਭਰ ਹੈ। 

ਬੀਕੇਯੂ ਰਾਜੇਵਾਲ ਧੜੇ ਦੇ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਪੰਜਾਬ ਐਗਰੋ ਕਾਰਪੋਰੇਸ਼ਨ ਵੱਲੋਂ 4230 ਮੀਟ੍ਰਿਕ ਟਨ ਫ਼ਸਲ ਦੀ ਖਰੀਦ ਕੀਤੀ ਗਈ ਹੈ। ਜਿਸ ਵਿਚੋਂ ਤਕਰੀਬਨ 1100 ਮੀਟ੍ਰਿਕ ਟਨ ਸੁਖਬੀਰ ਦੀ ਮਾਲਕੀ ਵਾਲੇ 74 ਏਕੜ ਵਿਚ ਫੈਲੇ ਕਿੰਨੂ ਦੇ ਬਾਗਾਂ ਵਿਚੋਂ ਲਿਆ ਗਿਆ ਅਤੇ ਇਸ ਲਈ 12.40 ਰੁਪਏ ਪ੍ਰਤੀ ਕਿਲੋ ਦਾ ਭੁਗਤਾਨ ਕੀਤਾ ਗਿਆ।  

ਜਦੋਂਕਿ ਸਮਰਿੰਦਰ ਸਿੰਘ ਢਿੱਲੋਂ ਤੋਂ 11.15 ਰੁਪਏ ਅਤੇ ਜਗਰੂਪ ਸਿੰਘ ਤੋਂ 11.75 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਫ਼ਸਲ ਖਰੀਦੀ ਗਈ। ਜਦੋਂ ਕਿ ਇੰਦਰਮੀਤ ਸਿੰਘ ਬੈਂਸ ਤੋਂ ਕਿੰਨੂ 12.25 ਰੁਪਏ ਅਤੇ ਅਰਸ਼ਦੀਪ ਸਿੰਘ ਤੋਂ 12.9 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਕਿਸਾਨ 10 ਏਕੜ ਤੋਂ ਘੱਟ ਜ਼ਮੀਨ 'ਤੇ ਕਿੰਨੂ ਦੀ ਫ਼ਸਲ ਉਗਾਉਂਦੇ ਹਨ, ਜਦੋਂ ਕਿ ਸਿਰਫ਼ 4 ਕਿਸਾਨ 20 ਏਕੜ ਤੋਂ ਵੱਧ ਜ਼ਮੀਨ 'ਤੇ ਕਿੰਨੂ ਦੀ ਫ਼ਸਲ ਉਗਾਉਂਦੇ ਹਨ। ਪੰਜਾਬ ਦੀ ਕੁੱਲ 47,000 ਹੈਕਟੇਅਰ ਜ਼ਮੀਨ ਵਿੱਚੋਂ 34,000 ਹੈਕਟੇਅਰ ਰਕਬੇ ਵਿੱਚ ਕਿੰਨੂ ਦੀ ਖੇਤੀ ਕਰਨ ਵਾਲੇ ਅਬੋਹਰ ਦੇ ਕਿਸਾਨਾਂ ਨੇ ਪੰਜਾਬ ਐਗਰੋ ਦੇ ਖਰੀਦ ਤਰੀਕਿਆਂ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਰੋਸ ਪ੍ਰਗਟਾਇਆ।  

ਬੀਕੇਯੂ ਰਾਜੇਵਾਲ-ਫਾਜ਼ਿਲਕਾ ਇਕਾਈ ਦੇ ਪ੍ਰਧਾਨ ਸੁਖਮੰਦਰ ਸਿੰਘ ਦਾ ਕਹਿਣਾ ਹੈ ਕਿ ਕੁੱਲ 4,230 ਮੀਟ੍ਰਿਕ ਟਨ ਵਿਚੋਂ 2,080 ਮੀਟ੍ਰਿਕ ਟਨ ਸਿਰਫ਼ ਪੰਜ ਵੱਡੇ ਕਿਸਾਨਾਂ ਤੋਂ ਹੀ ਖਰੀਦਿਆ ਜਾ ਰਿਹਾ ਹੈ। ਜਦਕਿ ਛੋਟੇ ਕਿਸਾਨਾਂ ਨੂੰ ਰਾਮ 'ਤੇ ਨਿਰਭਰ ਰਹਿਣ ਲਈ ਛੱਡ ਦਿੱਤਾ ਗਿਆ ਹੈ। ਬਾਕੀ ਕਿਸਾਨਾਂ ਨੂੰ ਆਪਣੀ ਕਿੰਨੂ ਦੀ ਫ਼ਸਲ 5-10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣੀ ਪੈਂਦੀ ਹੈ।  

ਪਿੰਡ ਗਿੱਦੜਾਂਵਾਲੀ ਤੋਂ ਬੀਕੇਯੂ ਰਾਜੇਵਾਲ ਦੇ ਇੱਕ ਹੋਰ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਕੋਈ ਵੀ ਵੱਡੇ ਕਿਸਾਨਾਂ ਦੀਆਂ ਫ਼ਸਲਾਂ ਖ਼ਰੀਦਣ ਦੇ ਖ਼ਿਲਾਫ਼ ਨਹੀਂ ਹੈ ਪਰ ਛੋਟੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਸਾਰੇ ਕਿਸਾਨ ਪਰੇਸ਼ਾਨ ਹਨ।  


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement