ਪੀ.ਏ.ਯੂ. ਮਾਹਿਰਾਂ ਨੇ ਚਾਰੇ ਵਾਲੀ ਮੱਕੀ ਨੂੰ ਫ਼ਾਲ ਆਰਮੀਵਰਮ ਕੀੜੇ ਤੋਂ ਬਚਾਉਣ ਲਈ ਦਿੱਤੇ ਸੁਝਾਅ
Published : Sep 10, 2020, 11:49 am IST
Updated : Sep 10, 2020, 11:49 am IST
SHARE ARTICLE
Fall armyworm
Fall armyworm

ਫ਼ਾਲ ਆਰਮੀਵਰਮ ਕੀੜੇ ਦਾ ਪੰਜਾਬ ਵਿਚ ਮਕੀ ਤੇ ਹਮਲਾ ਅਧ ਜੂਨ ਤੋਂ ਲਗਾਤਾਰ ਦੇਖਿਆ ਜਾ ਰਿਹਾ ਹੈ

ਫ਼ਾਲ ਆਰਮੀਵਰਮ ਕੀੜੇ ਦਾ ਪੰਜਾਬ ਵਿਚ ਮਕੀ ਤੇ ਹਮਲਾ ਅਧ ਜੂਨ ਤੋਂ ਲਗਾਤਾਰ ਦੇਖਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਲਗਭਗ ਇਕ ਮਹੀਨੇ ਵਿਚ ਇਸ ਕੀੜੇ ਦੀ ਅਗਲੀ ਪੀੜ੍ਹੀ ਆ ਜਾਂਦੀ ਹੈ। ਹੁਣ ਤਕ ਸਹੀ ਸਮੇਂ ਬੀਜੀ ਦਾਣਿਆਂ ਦੀ ਫ਼ਸਲ ਤੇ ਇਸ ਦਾ ਹਮਲਾ ਘਟ ਚੁਕਾ ਹੈ।

Fall armywormFall armyworm

ਆਉਣ ਵਾਲੇ ਦਿਨਾਂ ਵਿਚ ਚਾਰੇ ਵਾਲੀ ਮਕੀ ਤੇ ਇਸ ਕੀੜੇ ਦੇ ਹਮਲੇ ਦੀ ਸੰਭਾਵਨਾ ਹੋ ਸਕਦੀ ਹੈ। ਉਹਨਾਂ ਕਿਹਾ ਕਿ ਕਿਸਾਨ ਖ਼ੇਤਾਂ ਦਾ ਖ਼ਾਸ ਤੌਰ ਤੇ ਪਿਛੇਤੀ ਬੀਜੀ ਚਾਰੇ ਵਾਲੀ ਮੱਕੀ ਦਾ ਲਗਾਤਾਰ ਚੰਗੀ ਤਰ੍ਹਾਂ ਸਰਵੇਖ਼ਣ ਕਰਦੇ ਰਹਿਣ ਅਤੇ ਹਮਲਾ ਦਿਸਦੇ ਸਾਰ ਰੋਕਥਾਮ ਦੇ ਢੁਕਵੇਂ ਉਪਰਾਲੇ ਕਰਨ। ਖੇਤਾਂ ਦਾ ਸਰਵੇਖਣ ਕਰਦੇ ਸਮੇਂ ਕੀੜੇ ਦੇ ਆਂਡਿਆਂ ਦੇ ਝੁੰਡਾਂ ਅਤੇ ਛੋਟੀਆਂ ਸੁੰਡੀਆਂ ਨੂੰ ਨਸ਼ਟ ਕਰਦੇ ਰਹਿਣਾ ਚਾਹੀਦਾ ਹੈ ।

Fall armywormFall armyworm

ਸਤੰਬਰ-ਅਕਤੂਬਰ ਮਹੀਨੇ ਦਾ ਮੌਸਮ ਇਸ ਕੀੜੇ ਦੇ ਵਾਧੇ ਲਈ ਅਨੁਕੂਲ ਹੈ। ਹਮਲੇ ਦੇ ਸ਼ੁਰੂਆਤ ਵਿੱੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉੱਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ। ਸ਼ੁਰੁਆਤੀ ਹਮਲੇ ਦੀ ਰੋਕਥਾਮ ਅਸਾਨੀ ਨਾਲ ਹੋ ਜਾਂਦੀ ਹੈ ਅਤੇ ਬਾਅਦ ਵਿਚ ਵਡੀਆਂ ਹੋਈਆਂ ਸੁੰਡੀਆਂ ਦੀ ਰੋਕਥਾਮ ਔਖੀ ਹੁੰਦੀ ਹੈ।

Fall armywormFall armyworm

ਵਡੀਆਂ ਸੁੰਡੀਆਂ ਨੁਕਸਾਨ ਵੀ ਜ਼ਿਆਦਾ ਕਰਦੀਆਂ ਹਨ। ਪੱਤਿਆਂ ਉਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਅਤੇ ਗੋਭ ਵਿੱਚ ਵਿੱਠਾਂ ਇਸ ਦੇ ਹਮਲੇ ਦੀਆਂ ਨਿਸ਼ਾਨੀਆਂ ਹਨ। ਡਾ. ਛੁਨੇਜਾ ਨੇ ਕਿਹਾ ਕਿ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚੌਕੋਰ ਵਿਚ ਚਾਰ ਬਿੰਦੂਆਂ ਅਤੇ ਸਿਰ ਉਪਰ ਚਿੱਟੇ ਰੰਗ ਦਾ ਅੰਗਰੇਜ਼ੀ ਦੇ ‘Y’ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ।

Fall armywormFall armyworm

ਇਸ ਕੀੜੇ ਦੇ ਹਮਲੇ ਤੋਂ ਬਚਾਉ ਲਈ ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਗਸਤ ਤੋਂ ਬਾਅਦ ਨਹੀਂ ਕਰਨੀ ਚਾਹੀਦੀ। ਨਾਲ ਲਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕੀਤੀ ਜਾਵੇ। ਚਾਰੇ ਵਾਲੀ ਮੱਕੀ ਦੀ ਅਤਿ-ਸੰਘਣੀ ਬਿਜਾਈ ਵਿੱਚ ਇਸ ਦਾ ਹਮਲਾ ਵਧੇਰੇ ਹੁੰਦਾ ਹੈ ਜਦਕਿ ਮਿਸ਼ਰਿਤ ਚਾਰੇ ਜਿਵੇਂ ਕਿ ਬਾਜਰਾ ਰਲਾ ਕੇ ਬੀਜਣ ਨਾਲ ਹਮਲਾ ਘੱਟ ਹੁੰਦਾ ਹੈ। ਸਹੀ ਮਿਕਦਾਰ ਵਿਚ ਖਾਦਾਂ ਅਤੇ ਪਾਣੀ ਦੀ ਵਰਤੋਂ ਕਰੋ, ਫ਼ਸਲ ਨੂੰ ਤੰਦਰੁਸਤ ਰਖੋ।

Fall armywormFall armyworm

ਪੱਤੇ ਤੇ ਦਿੱਤੇ ਆਂਡਿਆਂ ਨੂੰ ਨਸ਼ਟ ਕਰ ਦਿਉ। ਆਂਡਿਆਂ ਦੇ ਝੁੰਡ ਲੂੰਈਂ ਨਾਲ ਢਕੇ ਹੁੰਦੇ ਹਨ ਅਤੇ ਅਸਾਨੀ ਨਾਲ ਹੀ ਦਿਖਾਈ ਦੇ ਦਿੰਦੇ ਹਨ। ਜੇ ਹਮਲਾ ਜ਼ਿਆਦਾ ਹੋਵੇ ਤਾਂ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ ਨੂੰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਘੋਲ ਅਤੇ ਇਸ ਤੋਂ ਵਡੀ ਫ਼ਸਲ ਤੇ ਵਾਧੇ ਅਨੁਸਾਰ ਘੋਲ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤਕ ਵਧਾਉ। ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰਖੋ। ਯਾਦ ਰਖੋ ਕਿ ਛਿੜਕਾਅ ਉਪਰੰਤ ਚਾਰੇ ਵਾਲੀ ਫ਼ਸਲ ਨੂੰ 21 ਦਿਨ ਤੱਕ ਨਹੀਂ ਵਰਤਣਾ ਹੈ।

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement