ਭਿੰਡੀ ਦੀ ਸਫ਼ਲ ਕਾਸ਼ਤ ਦੇ ਉੱਤਮ ਢੰਗ, ਪੜ੍ਹੋ ਬਿਜਾਈ ਤੋਂ ਤੁੜਾਈ ਤੱਕ ਦੀ ਪ੍ਰਕਿਰਿਆ
Published : Oct 11, 2022, 7:51 pm IST
Updated : Oct 11, 2022, 8:44 pm IST
SHARE ARTICLE
Ladies Finger Farming
Ladies Finger Farming

ਭਿੰਡੀ ਹਲਕੀ ਤੇਜ਼ਾਬੀ ਜ਼ਮੀਨ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ

 

ਚੰਡੀਗੜ੍ਹ - ਭਿੰਡੀ ਦੀ ਖੇਤੀ ਕਰਨੀ ਵੀ ਅਸਾਨ ਹੈ ਪਰ ਭਿੰਡੀ ਹਲਕੀ ਤੇਜ਼ਾਬੀ ਜ਼ਮੀਨ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ। ਇਸ ਕਿਸਮ ਦੇ ਬੂਟੇ ਦਰਮਿਆਨੇ ਉਚੇ ਅਤੇ ਇਸ ਦੀ ਡੰਡੀ ਉਤੇ ਜਾਮਣੀ ਰੰਗ ਦੇ ਡੱਬ ਹੁੰਦੇ ਹਨ। ਇਸ ਕਿਸਮ ਦੇ ਪੱਤੇ ਡੂੰਘੇ, ਕੱਟਵੇਂ, ਗੂੜ੍ਹੇ ਹਰੇ ਰੰਗ ਦੇ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ। ਇਸ ਕਿਸਮ ਦੇ ਪੱਤਿਆਂ, ਤਣੇ ਅਤੇ ਡੰਡੀ ਉਤੇ ਲੂੰ ਹੁੰਦੇ ਹਨ। ਇਸ ਦੇ ਫਲ ਦਰਮਿਆਨੇ ਲੰਮੇ, ਗੂੜ੍ਹੇ ਹਰੇ ਰੰਗ ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ।  

ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਬਹਾਰ ਰੁੱਤ ਵਿਚ ਭਿੰਡੀ ਦੀ ਬਿਜਾਈ ਫ਼ਰਵਰੀ-ਮਾਰਚ ਦੇ ਮਹੀਨੇ ਵਿਚ ਵੱਟਾਂ ਉਪਰ ਕਰਨੀ ਚਾਹੀਦੀ ਹੈ। ਪੰਦਰਾਂ ਤੋਂ ਅਠਾਰਾਂ ਕਿਲੋ ਬੀਜ ਪ੍ਰਤੀ ਏਕੜ ਅੱਧ ਫ਼ਰਵਰੀ ਦੀ ਬਿਜਾਈ ਵਾਸਤੇ, 8-10 ਕਿਲੋ ਬੀਜ ਮਾਰਚ ਦੀ ਬੀਜਾਈ ਲਈ ਕਾਫ਼ੀ ਹੈ। ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜੇ ਬੀਜ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਲਈ ਪਾਣੀ ’ਚ ਭਿਉਂ ਲਿਆ ਜਾਵੇ ਤਾਂ ਬੀਜ ਅਗੇਤਾ ਅਤੇ ਇਕਸਾਰ ਉੱਗਦਾ ਹੈ।

ਬੀਜਾਈ ਤੋਂ ਪਹਿਲਾਂ ਜ਼ਮੀਨ ਦੀ ਮਿੱਟੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ। ਖੇਤ ਦੀ ਤਿਆਰੀ ਵੇਲੇ 15-20 ਟਨ ਗਲੀ-ਸੜੀ ਰੂੜੀ ਖੇਤ ਵਿਚ ਪਾ ਦਿਉ। ਭਰਪੂਰ ਫ਼ਸਲ ਲਈ 36 ਕਿਲੋ ਨਾਈਟਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ ਆਮ ਜ਼ਮੀਨਾਂ ਵਾਸਤੇ ਬੀਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ ਪਾਉ। ਨਦੀਨ ਫ਼ਸਲ ਦਾ ਕਾਫ਼ੀ ਨੁਕਸਾਨ ਕਰਦੇ ਹਨ। ਇਸ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਬੀਜ ਉਗਣ ਤੋਂ 2 ਹਫ਼ਤੇ ਬਾਅਦ ਕਰੋ। ਫ਼ਸਲ ਬੀਜਣ ਤੋਂ 4 ਦਿਨ ਪਹਿਲਾਂ 800 ਮਿਲੀਲੀਟਰ ਨੂੰ ਇਕ ਲੀਟਰ ਬਾਸਾਲਿਨ 45 ਈ.ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ਤੇ ਇਸ ਪਿੱਛੋਂ ਖੇਤ ਵਿਚ ਹੈਰੋ ਜ਼ਰੂਰ ਫੇਰੋ। ਜੇ ਉੱਪਰ ਦੱਸੀ ਦਵਾਈ ਨਾ ਮਿਲੇ ਤਾਂ 2 ਲੀਟਰ ਲਾਸੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਾਈ ਤੋਂ ਇਕ ਦਿਨ ਬਾਅਦ ਛਿੜਕੋ। 

ਦਵਾਈ ਨੂੰ 200-225 ਲੀਟਰ ਪਾਣੀ ਵਿਚ ਘੋਲ ਕੇ ਇਕਸਾਰ ਸਪਰੇਅ ਕਰੋ। ਜੇਕਰ ਇਸ ਪਿੱਛੋਂ ਖੇਤ ਵਿਚ ਕਾਫ਼ੀ ਨਦੀਨ ਦਿਸਣ ਤਾਂ ਬੀਜਾਈ ਤੋਂ 60 ਦਿਨਾਂ ਬਾਅਦ ਇਕ ਗੋਡੀ ਕਰੋ। ਸਟੌਂਪ 30 ਈ.ਸੀ. ਇਕ ਲੀਟਰ ਪ੍ਰਤੀ ਏਕੜ ਜਾਂ 750 ਮਿਲੀਲੀਟਰ ਪ੍ਰਤੀ ਏਕੜ (ਬੀਜਾਈ ਤੋਂ ਇਕ ਦਿਨ ਪਿੱਛੋਂ) ਇਕ ਗੋਡੀ ਨਦੀਨਾਂ ਦੀ ਰੋਕਥਾਮ ਕਰਨ ਵਿਚ ਬਰਾਬਰ ਕਾਮਯਾਬ ਹਨ।

ਕਿਸਮ ਅਤੇ ਮੌਸਮ ਮੁਤਾਬਕ ਫ਼ਸਲ 45-50 ਦਿਨਾਂ ਵਿਚ ਤੋੜਨ ਲਈ ਤਿਆਰ ਹੋ ਜਾਂਦੀ ਹੈ। ਛੋਟੀ ਤੇ ਨਰਮ ਭਿੰਡੀ ਵੱਡੀ ਭਿੰਡੀ ਦੇ ਮੁਕਾਬਲੇ ਜ਼ਿਆਦਾ ਮਹਿੰਗੀ ਵਿਕਦੀ ਹੈ। ਇਸ ਲਈ ਜਦੋਂ ਭਿੰਡੀ ਤਕਰੀਬਨ 10 ਸੈਂਟੀਮੀਟਰ ਲੰਮੀ ਹੋਵੇ ਤਾਂ ਤੋੜ ਲੈਣੀ ਚਾਹੀਦੀ ਹੈ। ਆਮ ਤੌਰ ’ਤੇ 10-12 ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement