Stubble Burning: ਪ੍ਰਦੂਸ਼ਣ ਹਰਿਆਣਾ ਦਾ ਤੇ ਬਦਨਾਮੀ ਪੰਜਾਬੀ ਦੀ, ਹਰਿਆਣੇ ’ਚ ਪੰਜਾਬ ਨਾਲੋਂ ਸਾੜੀ ਪਰਾਲੀ ਦੇ 18 ਗੁਣਾਂ ਵਧ ਕੇਸ

By : GAGANDEEP

Published : Nov 11, 2023, 9:51 am IST
Updated : Nov 11, 2023, 10:03 am IST
SHARE ARTICLE
Stubble Burning
Stubble Burning

Stubble Burning: ਦੇ ਸੱਭ ਤੋਂ ਵੱਧ ਪ੍ਰਦੂਸ਼ਤ 10 ਵਿਚੋਂ ਹਰਿਆਣੇ ਦੇ ਹਨ ਛੇ ਸ਼ਹਿਰ

Stubble Burning in punjabi: ਪੰਜਾਬ ਨਾਲੋਂ ਹਰਿਆਣੇ ਵਿਚ ਪਰਾਲੀ ਸਾੜਨ 18 ਗੁਣਾਂ ਵੱਧ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਮਾਮਲੇ ਵਿਚ ਪੰਜਾਬ ਬਦਨਾਮ ਕਿਉਂ, ਜਦੋਂ ਕਿ ਸੱਭ ਤੋਂ ਵੱਧ ਪ੍ਰਦੂਸ਼ਣ ਵਾਲੇ 10 ਵੱਡੇ ਸ਼ਹਿਰਾਂ ਵਿਚੋਂ 6 ਸ਼ਹਿਰ ਹਰਿਆਣੇ ਦੇ ਦੋ ਰਾਜਸਥਾਨ ਦੇ ਇਕ ਉਤਰ ਪ੍ਰਦੇਸ਼ ਦਾ ਜਦੋਂ ਇਕ ਦੇਸ਼ ਦੀ ਰਾਜਧਾਨੀ ਦਿੱਲੀ ਹੈ।

ਉਕਤ ਜਾਣਕਾਰੀ ਹਰਿਆਣੇ ਤੋਂ ਇਕ ਹਿੰਦੀ ਅਖ਼ਬਾਰ ਵਿਚ ਲੱਗੀ ਰੀਪੋਰਟ ਤੋਂ ਜੱਗ ਜ਼ਾਹਰ ਹੋਈ ਹੈ, ਪਰ ਪੰਜਬ ਵਿਚ ਹਰਿਆਣੇ ਨਾਲੋਂ ਅਠਾਰਾਂ ਗੁਣਾਂ ਘੱਟ ਅੱਗ ਲਗਾਉਣ ਦੇ ਬਾਵਜੂਦ ਵੀ ਦਿੱਲੀ ਵਿਚ ਹੋਏ ਪ੍ਰਦੂਸ਼ਣ ਦਾ ਜ਼ੁੰਮੇਵਾਰ ਪੰਜਾਬ ਨੂੰ ਹੀ ਕਿਉਂ ਠਹਿਰਾਇਆ ਜਾਂਦਾ ਹੈ? ਜਦੋਂ ਕਿ ਪੰਜਾਬ ਦਾ ਖੇਤਰਫਲ ਵੀ ਹਰਿਆਣੇ ਨਾਲੋਂ ਡੇਢ ਗੁਣਾਂ ਹੈ ਜਿਸ ਕਰ ਕੇ ਜੇਕਰ ਪਰਾਲੀ ਸਾੜਨ ਦੇ 18 ਕੇਸਾਂ ਦੀ ਬਜਾਏ 27 ਕੇਸ ਹੋਣੇ ਚਾਹੀਦੇ ਸਨ, ਪਰ ਅਖ਼ਬਾਰੀ ਰਿਪੋਰਟ ਮੁਤਾਬਕ ਹਰਿਆਣੇ ਵਿਚ ਅਠਾਰਾਂ ਮਾਮਲਿਆਂ ਪਿੱਛੇ ਪੰਜਾਬ ਵਿਚ ਇਕ ਮਾਮਲਾ ਹੈ ਪਰ ਪਤਾ ਨਹੀਂ ਬਾਕੀਆਂ ਲਈ ਪੰਜਾਬ ਤਾਂ ਬਣਿਆ ਹੀ ਬਦਨਾਮੀ ਕਰਨ ਲਈ ਹੈ, ਜਦੋਂ ਕਿ ਦੇਸ਼ ਦਾ ਢਿੱਡ ਭਰਨ ਵਿਚ ਪੰਜਾਬ ਸੱਭ ਤੋਂ ਵੱਧ ਹਿੱਸਾ ਪਾਉਂਦਾ ਹੈ।

ਇਹ ਵੀ ਪੜ੍ਹੋ: Cricket News : ਵਿਸ਼ਵ ਕੱਪ ਦੇ ਅੱਧ 'ਚ ਇਸ ਭਾਰਤੀ ਖਿਡਾਰੀ ਨੇ ਲਿਆ ਸੰਨਿਆਸ, ਛੋਟੀ ਉਮਰ 'ਚ ਲਿਆ ਸੰਨਿਆਸ ਦਾ ਹੈਰਾਨ ਕਰਨ ਵਾਲਾ ਫੈਸ

ਦੇਸ਼ ਦੇ ਬਾਰਡਰਾਂ ’ਤੇ ਸ਼ਹੀਦ ਹੋਣ ਵਾਲੇ ਪੰਜਾਂ ਨੌਜਵਾਨਾਂ ਵਿਚੋਂ ਤਿੰਨ ਜਾਂ ਚਾਰ ਪੰਜਾਬ ਦੇ ਜਵਾਨ ਹੁੰਦੇ ਹਨ। ਜਦੋਂ ਕਿ ਦੇਸ਼ ਦੀ ਆਜ਼ਾਦੀ ਵਿਚ ਵੀ ਦੋ ਫ਼ੀ ਸਦੀ ਸਿੱਖਾਂ ਨੇ 80 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਕਰ ਦੇਸ਼ ਨੂੰ ਆਜ਼ਾਦ ਹੀ ਨਹੀਂ ਕਰਵਾਇਆ, ਸਗੋਂ ਦੇਸ਼ ਦੇ ਅੰਨ ਭੰਡਾਰ ਵਿਚ ਵੀ ਸੱਭ ਤੋਂ ਵੱਧ ਯੋਗਦਾਨ ਪਾਇਆ ਹੈ, ਪਰ ਇਸ ਦੇ ਬਾਵਜੂਦ ਵੀ ਸਾਰੇ ਉਲਟੇ ਸਿੱਧੇ ਇਲਜ਼ਾਮ ਅਤੇ ਧੱਕੇ ਭਾਵੇ ਕੇਂਦਰ ਦੀਆਂ ਸਰਕਾਰਾਂ ਹੋਣ ਅਤੇ ਭਾਵੇਂ ਗੁਆਂਢੀ ਸਟੇਟਾਂ ਦੀਆਂ ਰਲ ਮਿਲ ਕੇ ਪੰਜਾਬ ਨੂੰ ਹਰ ਪੱਖੋਂ ਲੁੱਟਣ ਦੇ ਬਾਵਜੂਦ, ਬਦਨਾਮ ਕਰਨ ਦਾ ਕੋਈ ਵੀ ਹੱਥਕੰਢਾ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੇ ਜਿਸ ਦੀ ਮਿਸਾਲ ਹਰ ਸਾਲ ਪਰਾਲੀ ਦੇ ਪ੍ਰਦੂਸ਼ਣ ਦੇ ਲਗਦੇ ਝੂਠੇ ਇਲਜ਼ਾਮਾਂ ਤੋਂ ਲਾਈ ਜਾ ਸਕਦੀ ਹੈ ਕਿ ਕਿਵੇਂ ਪੰਜਾਬ ਦਾ ਧੂੰਆਂ ਹਰਿਆਣੇ ਤੋਂ ਛਾਲ ਮਾਰ ਕੇ ਦਿੱਲੀ ਚਲਿਆ ਜਾਂਦਾ ਹੈ। ਰੀਪੋਰਟ ਮੁਤਾਬਕ ਹਰਿਆਣੇ ਦਾ ਸੱਭ ਤੋਂ ਛੋਟਾ ਸ਼ਹਿਰ ਚਰਖੀ ਦਾਦਰੀ ਵੱਧ ਪ੍ਰਦੂਸ਼ਤ ਹੈ।

ਇਹ ਵੀ ਪੜ੍ਹੋ: Deaths due to spurious liquor: ਜ਼ਹਿਰੀਲੀ ਸ਼ਰਾਬ ਨਾਲ ਤੀਜੇ ਦਿਨ ਹੋਈਆਂ 6 ਮੌਤਾਂ; ਹੁਣ ਤਕ 17 ਨੇ ਤੋੜਿਆ ਦਮ

ਬੀਤੇ ਦਿਨੀਂ ਭਾਵੇਂ ਪੰਜਾਬ ਦੇ ਬਠਿੰਡਾ ਸ਼ਹਿਰ ਨੂੰ ਸੱਭ ਤੋਂ ਵੱਧ ਪ੍ਰਦੂਸ਼ਤ ਹੋ ਸਕਦਾ ਹੈ, ਪਰ ਜੇਕਰ ਭਾਰਤ ਦੇ ਸੱਭ ਤੋਂ ਵੱਧ ਪ੍ਰਦੂਸ਼ਤ ਸੱਭ ਤੋਂ ਵੱਧ ਦਿੱਲੀ, ਦੋ ਸ਼ਹਿਰ ਰਾਜਸਥਾਨ ਦੇ ਚੌਥਾ ਉਤਰ ਪ੍ਰਦੇਸ਼ ਦਾ ਜਦੋਂ ਕਿ ਸੱਭ ਤੋਂ ਪ੍ਰਦੂਸ਼ਣ ਦਾ ਗੰਧ ਫ਼ਤਿਆਬਾਦ, ਕੈਂਥਲ, ਹਿਸਾਰ, ਬਹਾਦਰਗੜ੍ਹ, ਰੋਹਤਕ ਅਤੇ ਛੇਵਾਂ ਭਵਾਨੀ ਸ਼ਹਿਰ ਆਉਂਦੇ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਇਕ ਦਿਨ ਹਰਿਆਣੇ ਵਿਚ ਬਾਰਾਂ ਸੋ ਛਿਆਨਵੇਂ ਜਦੋਂ ਕਿ ਪੰਜਾਬ ਵਿਚ ਉੱਨੀ ਸੋ ਇਕੀ ਜਦੋਂ ਕਿ ਪੰਜਾਬ ਦੇ ਖੇਤਰਫਲ ਮੁਤਾਬਕ ਬਰਾਬਰ ਆਉਣ ਲਈ ਇਕੀ ਸੋ ਮਾਮਲੇ ਹੋਣੇ ਚਾਹੀਦੇ ਸਨ, ਬਾਵਜੂਦ ਇਸ ਦੇ ਬਦਨਾਮੀ ਪੰਜਾਬ ਦੀ ਹੋ ਰਹੀ ਹੈ ਜਿਸ ਵਿਚ ਸੱਭ ਤੋਂ ਗੰਦਾ ਰੋਲ ਵਿਰੋਧੀ ਸਿਆਸੀ ਪਾਰਟੀਆਂ ਅਦਾ ਕਰਦੀਆਂ ਹਨ।
ਗੁਰਦੇਵ ਸਿੰਘ,ਰਣਜੀਤ ਸਿੰਘ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement