Farmer Protest: ਤਿੰਨ ਕੇਂਦਰੀ ਮੰਤਰੀ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਅੱਜ ਮੁੜ ਚੰਡੀਗੜ੍ਹ ਆਉਣਗੇ

By : GAGANDEEP

Published : Feb 12, 2024, 9:20 am IST
Updated : Feb 12, 2024, 9:20 am IST
SHARE ARTICLE
Three Union Ministers today talks with farmers' leaders news in punjabi
Three Union Ministers today talks with farmers' leaders news in punjabi

Farmer Protest: ਗੱਲਬਾਤ ਟੁੱਟੀ ਤਾਂ ਕਿਸਾਨ ਹਜ਼ਾਰਾਂ ਟਰੈਕਟਰਾਂ ਨਾਲ ਰਾਸ਼ਨ ਪਾਣੀ ਸਮੇਤ ਦਿੱਲੀ ਕੂਚ ਲਈ ਤਿਆਰ

Three Union Ministers today talks with farmers' leaders news in punjabi : ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੀਆਂ 18 ਜਥੇਬੰਦੀਆਂ ਵਲੋਂ ਕਿਸਾਨ ਮਜ਼ਦੂਰ ਮੋਰਚੇ ਨਾਲ ਮਿਲ ਕੇ 13 ਫ਼ਰਵਰੀ ਨੂੰ ਕੀਤੇ ਜਾ ਰਹੇ ਦਿੱਲੀ ਕੂਚ ਨੂੰ ਲੈ ਕੇ ਇਸ ਸਮੇਂ ਸਥਿਤੀ ਟਕਰਾਅ ਵਾਲੀ ਬਣਦੀ ਦਿਖ ਰਹੀ ਹੈ। ਸਥਿਤੀ ਨੂੰ ਕੰਟਰੋਲ ਵਿਚ ਰੱਖਣ ਅਤੇ ਦਿੱਲੀ ਕੂਚ ਨੂੰ ਰੋਕਣ ਲਈ ਜਿਥੇ ਕੇਂਦਰ ਸਰਕਾਰ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ, ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਹਰਿਆਣਾ ਦੇ ਬਾਰਡਰ ਉਪਰ ਰੋਕਣ ਲਈ ਬੇਮਿਸਾਲ ਸੁਰੱਖਿਆ ਪ੍ਰਬੰਧ ਕਰ ਕੇ ਕਿਲ੍ਹੇਬੰਦੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Bikram Majithia News: ਬਿਕਰਮ ਮਜੀਠੀਆ ਨੂੰ ਮੁੜ ਪੁੱਛਗਿੱਛ ਲਈ ਕੀਤਾ ਤਲਬ, SIT ਨੇ 15 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ 

ਕੇਂਦਰ ਸਰਕਾਰ ਵਲੋਂ ਅੱਜ ਮੁੜ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਾ ਮਿਲਿਆ ਹੈ। ਇਹ ਗੱਲਬਾਤ ਦਿੱਲੀ ਕੂਚ ਦੇ ਇਕ ਦਿਨ ਪਹਿਲਾਂ 12 ਫ਼ਰਵਰੀ ਨੂੰ ਸ਼ਾਮ 5 ਵਜੇ ਰੱਖੀ ਗਈ ਹੈ। ਕੇਂਦਰੀ ਖੇਤੀ ਮੰਤਰਾਲੇ ਵਲੋਂ ਮੋਰਚੇ ਦੇ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਮਿਲੇ ਸੱਦਾ ਪੱਤਰ ਵਿਚ ਦਸਿਆ ਗਿਆ ਹੈ ਕਿ ਤਿੰਨ ਕੇਂਦਰੀ ਮੰਤਰੀ ਖ਼ੁਦ ਦੂਜੇ ਗੇੜ ਦੀ ਗੱਲਬਾਤ ਲਈ ਚੰਡੀਗੜ੍ਹ ਆ ਰਹੇ ਹਨ। ਇਨ੍ਹਾਂ ਵਿਚ ਪਿਊਸ਼ ਗੋਇਲ, ਅਰਜਨ ਮੁੰਡਾ ਅਤੇ ਨਿਤਿਆ ਨੰਦ ਸ਼ਾਮਲ ਹਨ। ਇਹ ਤਿੰਨੇ ਮੰਤਰੀ ਹੀ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਕਦਮੀ ਉਪਰ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਚੰਡੀਗੜ੍ਹ ਪੁੱਜੇ ਸਨ ਅਤੇ ਗੱਲਬਾਤ ਸੁਖਾਵੇਂ ਮਾਹੌਲ ਵਿਚ ਹੋਈ ਸੀ।

ਇਹ ਵੀ ਪੜ੍ਹੋ: Kullu News : ਪੈਰਾਗਲਾਈਡਿੰਗ ਦੌਰਾਨ ਖੁੱਲ੍ਹੀ ਸੇਫਟੀ ਬੈਲਟ, 250 ਮੀਟਰ ਦੀ ਉਚਾਈ ਤੋਂ ਡਿੱਗਣ ਕਾਰਨ ਲੜਕੀ ਦੀ ਹੋਈ ਮੌਤ

ਇਸ ਦੌਰਾਨ ਗੱਲਬਾਤ ਅੱਗੇ ਜਾਰੀ ਰੱਖਣ ਲਈ ਵੀ ਸਹਿਮਤੀਬਣੀ ਸੀ ਭਾਵੇਂ ਕਿ ਕਿਸਾਨ ਮੋਰਚੇ ਨੇ ਅਪਣਾ 13 ਫ਼ਰਵਰੀ ਦਾ ਦਿੱਲੀ ਕੂਚ ਪ੍ਰੋਗਰਾਮ ਬਰਕਰਾਰ ਰਖਿਆ ਸੀ। ਕਿਸਾਨ ਆਗੂ ਹੁਣ 12 ਫ਼ਰਵਰੀ ਦੀ ਮੀਟਿੰਗ ਬਾਅਦ ਹੀ ਅਗਲਾ ਫ਼ੈਸਲਾ ਕੇਂਦਰ ਦੇ ਰੁਖ਼ ਨੂੰ ਦੇਖ ਕੇ ਲੈਣਗੇ ਪਰ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਦਿੱਲੀ ਦੇ ਰਸਤੇ ਰੋਕਣ ਲਈ ਜੰਗੀ ਪੱਧਰ ’ਤੇ ਰੋਕਾਂ ਖੜੀਆਂ ਕਰ ਕੇ ਕੰਡਿਆਲੀ ਤਾਰ ਲਾ ਕੇ ਘੱਗਰ ਪੁਲ ਤਕ ਬੰਦ ਕੀਤਾ ਹੈ, ਉਸ ਬਾਅਦ ਕਿਸਾਨਾਂ ਵਿਚ ਨਰਾਜ਼ਗੀ ਹੈ। ਅਜਿਹੀ ਸਥਿਤੀ ਵਿਚ ਗੱਲਬਾਤ ਐਕਸ਼ਨ ਦੇ ਇਕ ਦਿਨ ਪਹਿਲਾਂ ਸਫ਼ਲ ਹੋਣ ਦੀ ਘੱਟ ਹੀ ਉਮੀਦ ਹੈ।

ਇਹ ਵੀ ਪੜ੍ਹੋ: Abohar News : ਅਬੋਹਰ 'ਚ ਭੂਆ-ਭਤੀਜਾ ਹੈਰੋਇਨ ਸਮੇਤ ਗ੍ਰਿਫਤਾਰ  

ਮੁੱਖ ਮੰਗ ਐਮ.ਐਸ.ਪੀ. ਦੀ ਗਰੰਟੀ ਦੇ ਕਾਨੂੰਨ ਬਾਰੇ ਵੀ ਕੇਂਦਰ ਸਰਕਾਰ ਇਕਦਮ ਫ਼ੈਸਲਾ ਲੈਣ ਦੀ ਸਥਿਤੀ ਵਿਚ ਨਹੀਂ ਅਤੇ ਸਿਰਫ਼ ਕਮੇਟੀ ਬਣਾ ਕੇ ਮਾਮਲਾ ਸ਼ਾਂਤ ਕਰਨਾ ਚਾਹੁੰਦੀ ਹੈ। ਕਮੇਟੀ ਕਿਸਾਨ ਆਗੂਆਂ ਨੂੰ ਮੰਜ਼ੂਰ ਨਹੀਂ। ਕਿਸਾਨ ਮਜ਼ਦੂਰ ਮੋਰਚੇ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਗੱਲਬਾਤ ਤੋਂ ਕਦੇ ਨਹੀਂ ਭੱਜਦੇ ਪਰ ਮੰਗਾਂ ਦਾ ਠੋਸ ਐਲਾਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਬਰਕਰਾਰ ਹੈ ਅਤੇ ਕਿਸਾਨ ਟਰੈਕਟਰਾਂ ਟਰਾਲੀਆਂ ਉਪਰ ਰਾਸ਼ਨ ਪਾਣੀ ਲੈ ਕੇ ਕੂਚ ਕਰਨ ਦੀ ਤਿਆਰੀ ਵਿਚ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਬੈਰੀਕੇਡ ਹਰਿਆਣਾ ਸਰਕਾਰ ਨੇ ਖੜੇ ਕੀਤੇ ਹਨ, ਉਹ ਬਿਲਕੁਲ ਵੀ ਜਾਇਜ਼ ਨਹੀਂ। ਇਸੇ ਦੌਰਾਨ ਮਿਲੀਆਂ ਰੀਪੋਰਟਾਂ ਮੁਤਾਬਕ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲਗਦੇ ਦਿੱਲੀ ਵਲ ਜਾਂਦੇ ਸਾਰੇ ਬਾਰਡਰ ਸੀਲ ਕਰ ਦਿਤੇ ਹਨ ਜਿਸ ਕਾਰਨ ਆਮ ਲੋਕਾਂ ਦੀ ਪ੍ਰੇਸ਼ਾਨੀ ਵੀ ਵਧੀ ਹੈ। ਕਿਸਾਨਾਂ ਨੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰਾਂ ਰਾਹੀਂ ਦਿੱਲੀ ਵਲ ਹਜ਼ਾਰਾਂ ਟਰੈਕਟਰ ਟਰਾਲੀਆਂ ਲੈ ਕੇ ਕੂਚ ਕਰਨ ਦਾ ਐਲਾਨ ਕੀਤਾ ਹੈ। ਇਹ ਤਿੰਨ ਬਾਰਡਰ ਭਾਰੀ ਬੈਰੀਕੇਡ ਲਾ ਕੇ ਪੂਰੀ ਤਰ੍ਹਾਂ ਬੰਦ ਕਰ ਦਿਤੇ ਗਏ ਹਨ।

(For more Punjabi news apart from Bikram Majithia summoned for re-interrogation News in punjabi, stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement