ਅਮਲੋਹ ਵਿਚ 1848 ਕਿਸਾਨਾਂ ਦਾ 12,92,71,907 ਰੁਪਏ ਕੀਤਾ ਮੁਆਫ- ਕਾਕਾ ਨਾਭਾ
Published : Apr 12, 2018, 5:56 pm IST
Updated : Apr 12, 2018, 5:56 pm IST
SHARE ARTICLE
amloh
amloh

ਵਿਧਾਨ ਸਭਾ ਹਲਕਾ ਅਮਲੋਹ ਵਿਚ 30 ਪਿੰਡਾਂ 'ਚੋਂ  1848 ਕਿਸਾਨਾਂ ਦੇ 12 ਕਰੋੜ 92 ਲੱਖ 71 ਹਜ਼ਾਰ 907 ਰੁਪਏ ਮੁਆਫ ਕੀਤੇ ਗਏ ਹਨ

ਮੰਡੀ ਗੋਬਿੰਦਗੜ੍ਹ, (ਸੰਜੇ ਸੈਣੀ)-ਪੰਜਾਬ ਸਰਕਾਰ ਦੀ ਕਰਜਾ ਮੁਆਫੀ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਅਮਲੋਹ ਵਿਚ 30 ਪਿੰਡਾਂ 'ਚੋਂ  1848 ਕਿਸਾਨਾਂ ਦੇ 12 ਕਰੋੜ 92 ਲੱਖ 71 ਹਜ਼ਾਰ 907 ਰੁਪਏ ਮੁਆਫ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਅੱਜ ਸਥਾਨਕ ਜੀ.ਟੀ.ਰੋਡ ਸਥਿਤ ਦਫਤਰ ਵਿਚ ਰੱਖੇ ਵਿਸਾਖੀ ਸਮਾਗਮ ਦੌਰਾਨ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਕਾਕਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲੀ ਰੇਲਵੇ ਲਾਈਨ 'ਤੇ ਓਵਰ ਬ੍ਰਿਜ਼ ਦੇ ਨਿਰਮਾਣ ਲਈ ਸਾਰੀ ਪ੍ਰਕ੍ਰਿਆ ਪੂਰੀ ਕਰ ਲਈ ਗਈ ਹੈ ਅਤੇ ਛੇਤੀ ਹੀ ਰੇਲਵੇ ਓਵਰ ਬ੍ਰਿਜ਼ ਦੇ ਨਿਰਮਾਣ ਕਾਰਜ ਸ਼ੁਰੂ ਹੋ ਜਾਣਗੇ। ਪਿਛਲੀ ਅਕਾਲੀ ਭਾਜਪਾ ਗਠਜੋੜ ਤਿੱਖੀ ਅਲੋਚਨਾ ਕਰਦਿਆਂ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਅਕਾਲੀ ਨੇਤਾਵਾਂ ਵੱਲੋਂ ਚੋਣਾਂ ਵਿਚ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਪੰਜਾਬ ਵਿਚ ਕੈਪਟਨ ਦੀ ਅਗਵਾਈ ਹੇਠ ਸਰਕਾਰ ਬਣਨ 'ਤੇ ਆਟਾ ਦਾਲ ਸਕੀਮ ਬੰਦ ਕਰ ਦਿੱਤੀ ਜਾਵੇਗੀ ਪਰ ਕਾਂਗਰਸ ਸਰਕਾਰ ਨੇ ਆਟਾ-ਦਾਲ ਸਕੀਮ ਨੂੰ ਚਾਲੂ ਹੀ ਨਹੀਂ ਰੱਖਿਆ ਸਗੋਂ ਇਸ ਦੇ ਨਾਲ ਚਾਹਪੱਤੀ ਅਤੇ ਚੀਨੀ ਦੇਣ ਦੀ ਯੋਜਨਾ ਵੀ ਅਮਲ ਵਿਚ ਲਿਆਉਣ ਲਈ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੌਮੀ ਰਾਜ ਮਾਰਗ 'ਤੇ ਸਰਹਿੰਦ ਸਾਈਡ ਵੱਲ ਕੋਈ ਕੱਟ ਨਾ ਛੱਡੇ ਜਾਣ ਕਰਕੇ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਹੱਲ ਲਈ 5 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ ਨੇੜੇ ਅੰਡਰ ਬ੍ਰਿਜ਼ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਗੋਬਿੰਦਗੜ੍ਹ ਵੱਲੋਂ 95 ਲੱਖ ਰੁਪਏ ਦੀ ਲਾਗਤ ਨਾਲ ਅਮਲੋਹ ਰੋਡ ਸਥਿੱਤ ਸਵਰਗਧਾਮ ਦੀ ਕਾਂਇਆ ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੰਡੀ ਗੋਬਿੰਦਗੜ੍ਹ ਵਿਚ ਬੰਦ ਹੋਈਆਂ ਦਰਜਨਾਂ ਸਨਅਤੀ ਇਕਾਈਆਂ ਮੁੜ ਚਾਲੂ ਹੋ ਗਈਆਂ ਹਨ ਜਦੋਂਕਿ ਨਵੇਂ ਯੁਨਿਟਾਂ ਵੱਲੋਂ ਬਿਜਲੀ ਕੁਨੈਕਸ਼ਨ ਲਏ ਜਾ ਰਹੇ ਹਨ ਜਿਸ ਦਾ ਸਿਹਰਾ ਪੰਜਾਬ ਸਰਕਾਰ ਦੇ ਸਿਰ ਹੈ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਕ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੁਨਿਟ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਸਮਾਗਮ ਦੇ ਮੁੱਖ ਪ੍ਰਬੰਧੰਕ ਸੰਜੀਵ ਦੱਤਾ ਪ੍ਰਦੇਸ਼ ਸਕੱਤਰ ਅਤੇ ਅਰਵਿੰਦ ਸਿੰਗਲਾ ਜ਼ਿਲ੍ਹਾ ਮੀਤ ਪ੍ਰਧਾਨ ਵੱਲੋਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਹਰਿੰਦਰ ਸਿੰਘ ਭਾਂਬਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਰਾਜਿੰਦਰ ਬਿੱਟੂ ਪ੍ਰਧਾਨ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ, ਜੋਗਿੰਦਰ ਸਿੰਘ ਨਰੈਣਗੜ੍ਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੰਜੀਵ ਦੱਤਾ, ਅਰਵਿੰਦ ਸਿੰਗਲਾ, ਡਾ. ਹੁਕਮ ਚੰਦ ਬਾਂਸਲ, ਸ਼ਿੰਗਾਰਾ ਸਿੰਘ ਸਲਾਣਾ ਪ੍ਰਧਾਨ ਬਲਾਕ ਅਮਲੋਹ, ਗੁਰਿੰਦਰਪਾਲ ਸਿੰਘ ਹੈਪੀ ਪ੍ਰਧਾਨ ਯੂਥ ਕਾਂਗਰਸ ਹਲਕਾ ਅਮਲੋਹ, ਬਲਵੰਤ ਰਾਏ ਖੰਨਾ, ਅਮਰੀਕ ਸਿੰਘ ਮੰਡੇਰ, ਆਨੰਦ ਪਨੇਸਰ, ਬਲਵਿੰਦਰ ਸਿੰਘ ਸੇਖੋਂ, ਲਾਲ ਸਿੰਘ ਲਾਲੀ, ਸੁਖਦੇਵ ਸਿੰਘ ਸੋਢੀ, ਜੱਸੀ ਭੁੱਲਰ, ਡਾ. ਜੋਗਿੰਦਰ ਮੈਣੀ, ਦਲਜੀਤ ਸਿੰਘ ਮਾਵੀ, ਸਤਪ੍ਰੀਤ ਸਿੰਘ ਕਲੇਰ ਸਰਪੰਚ ਤੂਰਾਂ, ਇੰਦਰਜੀਤ ਸਿੰਘ ਰੰਧਾਵਾ, ਹਰਜਿੰਦਰ ਸਿੰਘ ਢੀਂਡਸਾ, ਗੁਰਜੋਤ ਵਾਲੀਆ, ਬਲਕਾਰ ਸਿੰਘ ਪੰਡ, ਡਿੰਪਲ ਸ਼ਰਮਾ, ਬਲਵਿੰਦਰ ਕੋਟਲੀ, ਹੈਪੀ ਸੂਦ, ਨੀਲਮ ਰਾਣੀ, ਪੂਨਮ ਗੋਸਾਈਂ, ਬਲਵਿੰਦਰ ਵਾਲੀਆ, ਬਲਵਿੰਦਰ ਸਿੰਘ ਬੋਪਾਰਾਏ, ਸ਼ਾਹਬਾਜ਼ ਸਿੰਘ ਢਿੱਲੋਂ, ਨਰਿੰਦਰ ਸ਼ਾਰਦਾ ਗੋਲਡੀ, ਕਮਲਜੀਤ ਸਿੰਘ ਪੰਚ ਜੱਸੜਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਸ਼ਾਮਿਲ ਹੋਏ।
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM
Advertisement