Farming News: ਰਸਾਇਣਕ ਖਾਦਾਂ ਦੀ ਵੱਧ ਵਰਤੋਂ ਕਾਰਨ ਪੰਜਾਬ ਦੀ ਧਰਤੀ ਬੰਜਰ ਹੋਣ ਕਿਨਾਰੇ
Published : Jun 12, 2025, 6:36 am IST
Updated : Jun 12, 2025, 7:38 am IST
SHARE ARTICLE
Punjab's land on the verge of becoming barren due to chemical fertilizers
Punjab's land on the verge of becoming barren due to chemical fertilizers

Farming News: ਕਿਸਾਨਾਂ ਵਲੋਂ ਰਵਾਇਤੀ ਖਾਦਾਂ ਵਲੋਂ ਮੂੰਹ ਮੋੜਨ ਕਾਰਨ ਇਹ ਹਾਲਾਤ ਬਣੇ

  • ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋਣ ਕਾਰਨ ਵੀ ਉਪਜਾਊ ਸ਼ਕਤੀ ਘਟਣ ਲੱਗੀ

Punjab's land on the verge of becoming barren due to chemical fertilizers : ਪਿਛਲੇ ਦਿਨੀਂ ਖੇਤੀ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਖੇਤੀ ਅਧਿਕਾਰੀਆਂ ਨੂੰ 10 ਤੋਂ 15 ਹਜ਼ਾਰ ਮਿੱਟੀ ਦੇ ਸੈਂਪਲ ਇਕੱਠੇ ਕਰਨ ਦਾ ਟੀਚਾ ਦਿਤਾ ਗਿਆ ਸੀ ਤਾਂ ਜੋ ਮਿੱਟੀ ਦੀ ਗੁਣਵੱਤਾ ਜਾਣਿਆ ਜਾ ਸਕੇ।  ਇਸ ਪਿਛੇ ਕੀ ਕਾਰਨ ਸੀ ਇਸ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਵਿਭਾਗ ਇਹ ਜਾਣਨਾ ਚਾਹੁੰਦਾ ਹੈ ਕਿ ਕਿਸ ਜਗ੍ਹਾ ’ਤੇ ਜ਼ਮੀਨ ਨੂੰ ਕਿੰਨੀ ਤੇ ਕਿਹੜੀ ਪਾਦ ਦੀ ਲੋੜ ਹੈ।

ਦਰਅਸਲ ਪੰਜਾਬ ਦੀ ਮਿੱਟੀ ਨੂੰ ਰਸਾਇਣਾਂ ਦੇ ਜ਼ਿਆਦਾ ਇਸਤੇਮਾਲ ਨੇ ਬਾਂਝਪਣ ਦਾ ਸ਼ਿਕਾਰ ਬਣਾ ਦਿਤਾ ਹੈ। ਮਾਹਿਰਾਂ ਮੁਤਾਬਕ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਰਸਾਇਣ ਦੇਣਾ ਜ਼ਰੂਰੀ ਹੋ ਚੁੱਕਾ ਹੈ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਪੰਜਾਬ ਦੀ ਮਿੱਟੀ ਨੂੰ ਰਸਾਇਣਕ ਖਾਧਾਂ ਦੀ ਇੰਨੀ ਨਸ਼ੇੜੀ ਬਣ ਗਈ ਹੈ ਕਿ ਇਹ ਇਨ੍ਹਾਂ ਤੋਂ ਬਿਨਾਂ ਉਪਜ ਨਹੀਂ ਦੇ ਸਕਦੀ। ਕਦੇ ਲੋਕ ਖੇਤਾਂ ਵਿਚ ਰੂੜੀ ਦੀ ਖਾਦ ਪਾਉਂਦੇ ਸਨ ਜਾਂ ਹਰੀ ਖਾਦ ਨਾਲ ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧਾਉਂਦੇ ਸਨ ਪਰ ਹੁਣ ਉਹ ਸਮਾਂ ਨਹੀਂ ਰਿਹਾ। ਹੁਣ ਰੂੜੀ ਦੀ ਖਾਦ ਪਾਉਣ ਦਾ ਰੁਝਾਨ ਵੀ ਘਟ ਗਿਆ ਤੇ ਨਾ ਹੀ ਕਿਸਾਨ ਜੰਤਰ ਆਦਿ ਨੂੰ ਅਪਣੇ ਖੇਤਾਂ ਵਿਚ ਵਾਹਿਆ ਜਾਂਦਾ ਹੈ। ਨਤੀਜਾ ਇਹ ਨਿਕਲਿਆ ਹੈ ਕਿ ਜੈਵਿਕ ਤੌਰ ’ਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੀ ਮਿੱਟੀ ਫ਼ਸਲ ਦੇਣ ਦੀ ਸਮਰਥਾ ਨੂੰ ਖੋ ਚੁੱਕੀ ਹੈ ਪਰ ਇਸ ਤੋਂ ਫ਼ਸਲ ਕੱਢਣ ਲਈ ਰਸਾਇਣਾਂ ਦਾ ਇਸਤੇਮਾਲ ਪਹਿਲਾਂ ਤੋਂ ਹੋਰ ਜ਼ਿਆਦਾ ਵਧਾ ਦਿਤਾ ਗਿਆ ਹੈ।

ਹੁਣ ਸਰਕਾਰ ਕਿਸਾਨਾਂ ਨੂੰ ਰਵਾਇਤੀ ਖਾਦਾਂ ਵਲ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਪੰਜਾਬ ਦੀ ਜ਼ਮੀਨ ਨੂੰ ਬੰਜ਼ਰ ਹੋਣ ਤੋਂ ਬਚਾਇਆ ਜਾ ਸਕੇ ਇਸੇ ਲਈ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਨੂੰ ਮਿੱਟੀ ਦੇ ਨਮੂਨੇ ਲੈਣ ਲਈ ਕਿਹਾ ਹੈ। ਨਮੁਨਿਆਂ ਦੀ ਜਾਂਚ ਤੋਂ ਬਾਅਦ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਵਰਤਣ। ਪੰਜਾਬ ਲਈ ਇਸ ਨਾਲ ਹੀ ਇਕ ਖਤਰੇ ਦੀ ਘੰਟੀ ਹੋਰ ਵੀ ਹੈ ਕਿ ਇਥੋਂ ਦਾ ਧਰਤੀ ਹੇਠਲਾ ਪਾਣੀ ਵੀ ਮਿੱਟੀ ਦੀ ਉਪਜਾਊ ਸਮਰਥਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਭਾਵੇਂ ਮੌਜੂਦਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਨਹਿਰੀ ਪਾਣੀ ਵੱਧ ਤੋਂ ਵੱਧ ਖੇਤਾਂ ਤਕ ਪਹੁੰਚੇ ਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰਖਿਆ ਜਾ ਸਕੇ ਪਰ ਫਿਰ ਵੀ ਸਾਧਨਾਂ ਦੀ ਘਾਟ ਕਾਰਨ ਮਿਥਿਆ ਟੀਚਾ ਸਰ ਕਰਨਾ ਸੌਖੀ ਗੱਲ ਨਹੀਂ।

ਦੂਜਾ ਗੁਆਂਢੀ ਸੂਬਿਆਂ ਵਲੋਂ ਵੱਧ ਪਾਣੀ ਮੰਗਣਾ ਵੀ ਪੰਜਾਬ ਸਰਕਾਰ ਲਈ ਸਿਰਦਰਦੀ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕਰੀਬ ਢਾਈ ਦਹਾਕੇ ਪਹਿਲਾਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ’ਚ ਮਿੱਟੀ ਜੀਵਨ ਨਾਲ ਭਰਪੂਰ ਸੀ। ਮਿੱਤਰ ਕੀੜਿਆਂ ਦੀ ਮਾਤਰਾ ਖੇਤਾਂ ’ਚ ਭਰਪੂਰ ਸੀ ਪਰ ਰਸਾਇਣਾਂ ਨੇ ਮਿੱਟੀ ਦੀ ਕੁਦਰਤੀ ਸ਼ਕਤੀ ਨੂੰ ਖ਼ਤਮ ਕਰ ਦਿਤਾ ਹੈ। ਇਹੀ ਮੁੱਖ ਕਾਰਨ ਹੈ ਕਿ ਬੀਤੇ 10 ਸਾਲਾਂ ਤੋਂ ਪੰਜਾਬ ਦੇ ਸਾਰੇ ਇਲਾਕਿਆਂ ’ਚ ਕਣਕ ਅਤੇ ਝੋਨੇ ਦੀ ਪੈਦਾਵਾਰ ’ਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ 2014-15 ਦੇ ਆਸ-ਪਾਸ ਪੰਜਾਬ ’ਚ ਕਣਕ ਦੀ ਪੈਦਾਵਾਰ ਪ੍ਰਤੀ ਏਕੜ ਔਸਤਨ 25 ਤੋਂ 28 ਕੁਇੰਟਲ ਤਕ ਅਤੇ ਝੋਨਾ ਦੀ ਪੈਦਾਵਾਰ ਪ੍ਰਤੀ ਏਕੜ ਔਸਤਨ 30 ਤੋਂ 40 ਕੁਇੰਟਲ ਤਕ ਸੀ। ਇਸ ਸਮੇਂ ਕਣਕ ਦੀ ਪੈਦਾਵਾਰ ਪ੍ਰਤੀ ਏਕੜ ਔਸਤਨ 22 ਅਤੇ ਝੋਨੇ ਦੀ 28 ਕੁਇੰਟਲ ਪ੍ਰਤੀ ਏਕੜ ਤਕ ਰਹਿ ਗਈ ਹੈ।


ਇਸ ਸੱਭ ਲਈ ਜ਼ਿੰਮੇਵਾਰ ਪੰਜਾਬ ਦਾ ਕਿਸਾਨ ਹੀ ਹੈ ਕਿਉਂਕਿ ਉਹ ਨਾ ਤਾਂ ਫ਼ਸਲੀ ਵਿਭਿੰਨਤਾ ਵਲ ਵਧ ਰਿਹਾ ਹੈ ਤੇ ਨਾ ਹੀ ਰਵਾਇਤੀ ਖਾਦਾਂ ਨੂੰ ਮੁੜ ਅਪਣਾ ਰਿਹਾ ਹੈ। ਦੂਜਾ ਅਪਣੇ ਛੋਟੇ-ਛੋਟੇ ਫ਼ਾਇਦਿਆਂ ਲਈ ਕਿਸਾਨ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਦਿੰਦੇ ਹਨ ਜਿਸ ਨਾਲ ਦਰੱਖ਼ਤਾਂ ਆਦਿ ਨੂੰ ਨੁਕਸਾਨ ਪਹੁੰਚਦਾ ਹੀ ਹੈ ਤੇ ਨਾਲ ਹੀ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਇਸ ਲਈ ਅੱਜ ਲੋੜ ਹੈ ਕਿ ਕਿਸਾਨ ਖ਼ੁਦ ਹੀ ਜਾਗਰੂਕ ਹੋਣ ਤੇ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement