
ਕਾਲਾ ਝਾੜ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਪੁੱਜੀ ਸੀ ਕਨੂੰਪ੍ਰਿਯਾ
ਕਾਲਾ ਝਾੜ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਪੰਜਾਬ ਭਰ ਵਿਚ ਥਾਂ-ਥਾਂ 'ਤੇ ਧਰਨੇ ਲਗਾਏ ਹੋਏ ਹਨ। ਸੰਗਰੂਰ ਦੇ ਕਾਲਾ ਝਾੜ ਟੋਲ ਪਲਾਜ਼ਾ 'ਤੇ ਲਗਾਏ ਧਰਨੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਬਕਾ ਪ੍ਰਧਾਨ ਕਨੂੰਪ੍ਰਿਯਾ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਆਖਿਆ
farmer protest
ਕਿ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕੇ ਅਪਣੀ ਰੀੜ੍ਹ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਇਹ ਵੀ ਆਖਿਆ ਕਿ ਕਾਂਗਰਸ ਅਤੇ ਅਕਾਲੀ ਸਿਰਫ਼ ਤੇ ਸਿਰਫ਼ ਅਪਣੀਆਂ ਵੋਟਾਂ ਲਈ ਡਰਾਮੇਬਾਜ਼ੀ ਕਰਨ ਲੱਗੇ ਹੋਏ ਹਨ।
kanupriya
ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਦੇ ਸ਼ਾਹੀਨ ਬਾਗ਼ ਮੋਰਚੇ ਦੀ ਗੱਲ ਵੀ ਕੀਤੀ, ਜਿੱਥੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਪੰਜਾਬੀ ਲੰਗਰ ਲੈ ਕੇ ਪੁੱਜੇ ਸਨ। ਹੋਰ ਕੀ ਕਿਹਾ ਕਨੂੰਪ੍ਰਿਯਾ ਨੇ ਵੇਖੋ ਪੂਰੀ ਵੀਡੀਓ