ਕਿਸਾਨਾਂ ਨੂੰ ਈ-ਪਾਸ ਜਾਰੀ ਕਰਨ ਲਈ ਪੰਜਾਬ ਸਰਕਾਰ ਨੇ ਕੀਤਾ ਓਲਾ ਨਾਲ ਸਮਝੌਤਾ
Published : Apr 15, 2020, 8:43 pm IST
Updated : Apr 15, 2020, 8:43 pm IST
SHARE ARTICLE
Photo
Photo

ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਦੌਰਾਨ ਟਰਾਲੀਆਂ ਤੇ ਹੋਰ ਵਾਹਨਾਂ ਦੇ ਆਨਲਾਈਨ ਪ੍ਰਬੰਧਨ ਵਿਚ ਕਰੇਗੀ ਮਦਦ

ਚੰਡੀਗੜ: ਪੰਜਾਬ ਸਰਕਾਰ ਨੇ ਓਲਾ ਦੇ ਸਹਿਯੋਗ ਨਾਲ ਇਕ ਨਿਵੇਕਲਾ ਕੇਂਦਰੀ ਸਵੈ-ਚਲਿਤ, ਤਰਕ-ਅਧਾਰਤ ਤਕਨਾਲੋਜੀ ਪਲੇਟਫਾਰਮ ਤਿਆਰ ਕੀਤਾ ਹੈ ਜੋ ਰਾਜ ਦੇ 17 ਲੱਖ ਤੋਂ ਵੱਧ ਕਿਸਾਨਾਂ ਨੂੰ ਈ-ਪਾਸ ਜਾਰੀ ਕਰਨ ਦੇ ਨਾਲ-ਨਾਲ ਮੰਡੀਆਂ ਵਿਚ ਟਰਾਲੀਆਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਦੇ ਆਨਲਾਈਨ ਪ੍ਰਬੰਧਨ ਅਤੇ ਨਿਯੰਤਰਣ ਦਾ ਕੰਮ ਕਰੇਗਾ।

Punjab GovtPhoto

ਪੰਜਾਬ ਮੰਡੀ ਬੋਰਡ ਵੱਲੋਂ ਈ-ਪਾਸ ਪ੍ਰਣਾਲੀ ਦੀ ਸ਼ੁਰੂਆਤ ਕਰਨ ਲਈ ਵਿਲੱਖਣ ਪਹਿਲਕਦਮੀ ਦੇ ਰੂਪ ਵਿਚ ਇਸ ਐਪ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਬਾਰੇ ਵਿਭਾਗ ਦੀ ਸਹਾਇਤਾ ਨਾਲ ਬਣਾਇਆ ਗਿਆ ਹੈ ਜਿਸ ਦਾ ਉਦੇਸ਼ ਕੋਵਿਡ -19 ਸੰਕਟ ਦੌਰਾਨ ਖਰੀਦ ਕਾਰਜਾਂ ਨੂੰ ਹੋਰ ਸੁਚਾਰੂ ਬਣਾਉਣਾ ਹੈ।

File PhotoFile Photo

ਕਿਸਾਨਾਂ ਦੇ ਮੋਬਾਈਲ ਫੋਨਾਂ ’ਤੇ ‘ਇੰਸਟਾਲ’ ਕੀਤੀ ਇਹ ਐਪ, ਭੀੜ-ਭੜੱਕੇ ਨੂੰ ਰੋਕਣ ਲਈ ਮੰਡੀ ਦੇ ਗੇਟਾਂ ’ਤੇ ਭੀੜ ਵਾਲੀਆਂ ਥਾਵਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰੇਗੀ ਤਾਂ ਭੀੜ-ਭੜੱਕਾ ਰੋਕਿਆ ਜਾ ਸਕੇ। ਐਪ ਦਾ ਡੈਸ਼ਬੋਰਡ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਮਾਜਿਕ ਦੂਰੀਆਂ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਸ ਜਾਰੀ ਕਰਨ, ਮਿਆਦ ਪੁੱਗਣ ਅਤੇ ਪ੍ਰਮਾਣਿਕਤਾ ਸਬੰਧੀ ਵੀ ਜਾਣਕਾਰੀ ਪ੍ਰਦਾਨ ਕਰਵਾਏਗਾ।

farmers curfew wheat Photo

ਇਹ ਵਿਲੱਖਣ ਪ੍ਰਣਾਲੀ ਰਾਜ ਭਰ ਦੀਆਂ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਕਿਸਾਨਾਂ ਵਾਸਤੇ ਖਰੀਦ ਕੇਂਦਰਾਂ ਅਤੇ ਆੜਤੀਆਂ ਕੋਲ ਜਾਣ ਲਈ ਆਵਾਜਾਈ ਪਾਸ ਤਿਆਰ ਕਰਨ ਦੇ ਯੋਗ ਬਣਾਉਂਦੀ ਹੈ। ਇਹ ਸਾਫਟਵੇਅਰ ਮੰਡੀ ਬੋਰਡ ਕੋਲ ਮੌਜੂਦ ਇਤਿਹਾਸਕ ਅੰਕੜਿਆਂ ਦੇ ਅਧਾਰ ’ਤੇ ਲੋੜੀਂਦੇ ਪਾਸ ਆਪਣੇ ਆਪ ਤਿਆਰ ਕਰਦਾ ਹੈ।

ਸਾਰੇ ਆੜਤੀਆਂ ਨੂੰ ਕਣਕ ਦੀ ਇਕ ਟਰਾਲੀ ਲਈ ਇਕ ਪਾਸ ਦਿੱਤਾ ਜਾਵੇਗਾ। ਕਿਸੇ ਖਾਸ ਦਿਨ ਲਈ ਪਾਸ ਜਾਰੀ ਕਰਨ ਤੋਂ ਤਿੰਨ ਦਿਨ ਪਹਿਲਾਂ ਉਹ ਪਾਸ ਆੜਤੀਆਂ ਨੂੰ ਮੁਹੱਈਆ ਕਰਵਾ ਦਿੱਤੇ ਜਾਣਗੇ ਤਾਂ ਜੋ ਕਿਸੇ ਵੀ ਕਿਸਮ ਦੇ ਭੀੜ ਭੜੱਕੇ ਨੂੰ ਰੋਕਿਆ ਜਾ ਸਕੇ। ਇਹ ਸਵੈ-ਚਾਲਿਤ ਤਕਨਾਲੋਜੀ ਉਪਾਅ ਬੇਲੋੜੇ ਪੱਖਪਾਤ ਦੇ ਸਾਰੇ ਮੌਕਿਆਂ ਨੂੰ ਘਟਾਉਂਦਾ ਹੈ ਜਿਸ ਨਾਲ ਖਰੀਦ ਪ੍ਰਕਿਰਿਆ ਵਿਚ ਪਾਰਦਰਸ਼ਤਾ ਆਉਂਦੀ ਹੈ।

Punjab FarmerPhoto

ਇਹ ਆਵਾਜਾਈ ਪਾਸ ਆੜਤੀ ਆਪਣੇ ਕਿਸਾਨਾਂ ਨੂੰ ਵੰਡਣਗੇ ਤਾਂ ਜੋ ਉਹ ਸਬੰਧਤ ਖਰੀਦ ਕੇਂਦਰ ਵਿਖੇ ਨਿਰਧਾਰਤ ਮਿਤੀ ’ਤੇ ਆਉਣ ਦੇ ਯੋਗ ਹੋ ਸਕਣ। ਕਿਸਾਨਾਂ ਨੂੰ ਫੋਨ ’ਤੇ ਪਾਸ ਨੰਬਰ ਅਤੇ ਐਪ ਨੂੰ ਡਾਊਨਲੋਡ ਕਰਨ ਲਈੇ ਇਕ ਲਿੰਕ ਐਸਐਮਐਸ ਰਾਹੀਂ ਪ੍ਰਾਪਤ ਹੋਵੇਗਾ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਈ-ਪਾਸ ਸਿਸਟਮ ਤੋਂ ਇਲਾਵਾ 2 ਮੋਬਾਈਲ ਐਪਲੀਕੇਸ਼ਨ ਵਿਚ ਇਕ  ਸਿਸਟਮ ਵੀ ਵਿਕਸਤ ਕੀਤਾ ਗਿਆ ਹੈ। ਪਾਸ ਜਾਰੀ ਹੋਣ ਵੇਲੇ ਹਰ ਆੜਤੀਏ ਨੂੰ ਯੂਨੀਕੋਡ ਸੰਦੇਸ਼ ਭੇਜਿਆ ਜਾਂਦਾ ਹੈ।

ਆੜਤੀਏ ਇਨਬਿਲਟ  ਸਿਸਟਮ ਰਾਹੀਂ ਟਰਾਲੀ ਡਰਾਈਵਰਾਂ ਨੂੰ ਪਾਸ ਅਲਾਟ ਕਰ ਸਕਦੇ ਹਨ। ਡਰਾਈਵਰ ਫਿਰ ਉਸਦੇ ਨੰਬਰ ’ਤੇ ਪ੍ਰਾਪਤ ਹੋਏ ਐਸਐਮਐਸ ਦੀ ਵਰਤੋਂ ਕਰਕੇ  ਨੂੰ ਡਾਊਨਲੋਡ ਕਰ ਸਕਦੇ ਹਨ, ਅਤੇ ਇਸ  ਨੂੰ ਵੱਖ ਵੱਖ ਪੁਲਿਸ ਨਾਕਿਆਂ ਤੋਂ ਲੰਘਣ ਲਈ ਲਈ ਵਰਤ ਸਕਦੇ ਹਨ। ਸ੍ਰੀ ਖੰਨਾ ਨੇ ਕਿਹਾ ਕਿ ਆਨਲਾਈਨ ਵਾਹਨ ਪ੍ਰਬੰਧਨ ਨਾਲ ਬੋਰਡ ਨੂੰ ਕਾਨੂੰਨ ਅਤੇ ਵਿਵਸਥਾ ਦੇ ਪ੍ਰੋਟੋਕੋਲ ਸਮੇਤ ਮੰਡੀਆਂ ਵਿਚ ਡੀਐਚਐਸ ਦਿਸ਼ਾ-ਨਿਰਦੇਸ਼ਾਂ ਨੂੰ ਬਣਾਈ ਰੱਖਣ ਵਿਚ ਸਹਾਇਤਾ ਮਿਲੇਗੀ।

ਪੰਜਾਬ ਮੰਡੀ ਬੋਰਡ ਦੇ ਸੱਕਤਰ ਅਤੇ ਵਿਸ਼ੇਸ਼ ਸਕੱਤਰ ਪ੍ਰਸ਼ਾਸਕੀ ਸੁਧਾਰ ਰਵੀ ਭਗਤ ਨੇ ਕਿਹਾ ਕਿ ਜੀਓਟੈਗਿੰਗ, ਜੀਓਹੈਸ਼ਿੰਗ, ਅਲਰਟ ਅਤੇ ਐਮਰਜੈਂਸੀ ਸਹਾਇਤਾ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ, ਇਹ ਵਿਲੱਖਣ ਟੈਕਨਾਲੋਜੀ ਉਪਾਅ ਸਰਕਾਰ ਨੂੰ ਮੰਡੀ ਦੇ ਕੰਮਕਾਜ ਨੂੰ ਵਧੀਆ ਢੰਗ ਨਾਲ ਚਲਾਉਣ ਵਿਚ ਸਹਾਇਤਾ ਕਰੇਗਾ। ਇਹ ਦੇਸ਼ ਵਿਚ ਅਨਾਜ ਸਪਲਾਈ ਕਰਨ ਵਾਲੇ ਨੈੱਟਵਰਕ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਵੀ ਘੱਟ ਕਰੇਗਾ, ਜਦਕਿ ਸਰਕਾਰੀ ਅਮਲੇ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਸੁਰੱਖਿਅਤ ਰੱਖੇਗਾ।

Ola CabPhoto

ਇਸ ਸਾਂਝੇਦਾਰੀ ਬਾਰੇ ਬੋਲਦਿਆਂ ਓਲਾ ਦੇ ਸਹਿ-ਸੰਸਥਾਪਕ ਪ੍ਰਣੈਯ ਜਿਵਰਾਜਕਾ ਨੇ ਕਿਹਾ ਕਿ ਕੋਵਿਡ -19 ਦੇ ਫੈਲਣ ਨਾਲ ਪੂਰਾ ਵਿਸ਼ਵ ਇਸ ਮਹਾਮਾਰੀ ਕਾਰਨ ਪੈਦਾ ਹੋਏ ਖ਼ਤਰੇ ਦਾ ਮੁਕਾਬਲਾ ਕਰਨ ਲਈ ਜੱਦੋ ਜਹਿਦ ਕਰ ਰਿਹਾ ਹੈ। ਉਹਨਾਂ ਨੇ ਵੱਡੇ ਪੱਧਰ ’ਤੇ ਕਿਸਾਨਾਂ ਅਤੇ ਨਾਗਰਿਕਾਂ ਨੂੰ ਸੇਵਾ ਪ੍ਰਦਾਨ ਕਰਨ ਵਾਲੇ ਇਸ ਮੌਕੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਉਹਨਾਂ ਕਿਹਾ,ਸਾਡੀ ਤਕਨਾਲੌਜੀ ਵਰਤਦਿਆਂ ਸਰਕਾਰ ਦੇ ਮਾਧਿਅਮ ਰਾਹੀਂ ਕਿਸਾਨਾਂ ਦੀ ਸਹਾਇਤਾ ਕਰਕੇ, ਅਸੀਂ ਆਪਣੀਆਂ ਸਮਰੱਥਾਵਾਂ ਨੂੰ ਉੱਤਮ ਢੰਗ ਨਾਲ ਵਰਤੋਂ ਵਿਚ ਲਿਆਉਣ ਦੇ ਯੋਗ ਬਣਦੇ ਹਾਂ ਜਦੋਂ ਰਾਸ਼ਟਰ ਨੂੰ ਇਸ ਕੌਮੀ ਸੰਕਟ ਵਿਚੋਂ ਜਲਦੀ ਉੱਭਰਨ ਲਈ ਨਵੀਨਤਾ ਅਤੇ ਸਹਿਯੋਗ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਇਕ ਪ੍ਰਮੁੱਖ ਘਰੇਲੂ ਉਤਪਾਦਨ ਵਾਲੀ ਤਕਨਾਲੌਜੀ ਕੰਪਨੀ ਅਤੇ ਹਰ ਰੋਜ਼ ਲੱਖਾਂ ਭਾਰਤੀਆਂ ਵਲੋਂ ਵਰਤੇ ਜਾਂਦੇ ਇਕ ਪਲੇਟਫਾਰਮ ਹੋਣ ਦੇ ਨਾਤੇ, ਓਲਾ ਦੇਸ਼ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement