ਕਿਸਾਨ ਦੋਸਤੋ, ਕੱਦੂ ਕਰਕੇ ਝੋਨਾ ਲਗਾਉਣਾ ਕੀ ਮਜਬੂਰੀ ਹੈ ਅਤੇ ਕਿਉਂ?
Published : May 16, 2023, 6:58 pm IST
Updated : May 16, 2023, 7:40 pm IST
SHARE ARTICLE
Image: For representation purpose only
Image: For representation purpose only

ਕੱਦੂ ਕਰਨ ਨਾਲ ਅਣਗਿਣਤ ਨੁਕਸਾਨ ਹੁੰਦੇ ਹਨ

 

ਕਿਸਾਨ ਦੋਸਤੋ ਇਹ ਹਕੀਕਤ ਹੈ ਕੱਦੂ ਕਰਕੇ ਝੋਨਾਂ ਲਗਾਉਣ ਕਾਰਨ ਹੀ ਕਿਸਾਨ ਪਰਾਲੀ ਅਤੇ ਕਣਕ ਦੇ ਨਾੜ ਨੂੰ ਨਾ ਚਾਹੁੰਦੇ ਹੋਏ ਵੀ ਅੱਗ ਲਗਾਉਣ ਲਈ ਮਜਬੂਰ ਹੋ ਜਾਂਦੇ ਹਨ ਕਿਉਂਕਿ ਕੱਦੂ ਲਗਾਤਾਰ ਕਰਨ ਨਾਲ ਜ਼ਮੀਨ ਉਪਰ ਇਕ ਬਹੁਤ ਸਖ਼ਤ ਸੀਮੰਟ ਵਰਗੀ ਪਰਤ ਬਣ ਜਾਂਦੀ ਹੈ। ਇਸ ਨੂੰ ਕੇ ਸੋਡੀਅਮ ਪਰਤ ਕਿਹਾ ਜਾਂਦਾ ਹੈ। ਇਹ ਸਖ਼ਤ ਪਰਤ ਮੀਂਹ ਅਤੇ ਸਿੰਚਾਈ ਵਾਲੇ ਪਾਣੀ ਨੂੰ ਕਿਸੇ ਵੀ ਹਾਲਾਤ ਵਿਚ ਧਰਤੀ ਹੇਠਾਂ ਨਹੀਂ ਜਾਣ ਦਿੰਦੀ, ਜਿਸ ਕਰਕੇ ਜ਼ਮੀਨੀ ਪਾਣੀ ਲਗਾਤਾਰ ਘਟਦਾ ਜਾ ਰਿਹਾ ਅਤੇ ਇਹੀ ਸਖਤ ਪਰਤ ਪਰਾਲੀ ਨੂੰ ਅੱਗ ਲਾਉਣ ਦੀ ਵਜ੍ਹਾ ਬਣਦੀ ਹੈ।

ਇਸ ਤੋਂ ਇਲਾਵਾ ਕੱਦੂ ਕਰਨ ਨਾਲ ਹੋਰ ਅਣਗਿਣਤ ਨੁਕਸਾਨ ਹੁੰਦੇ ਹਨ, ਜਿਵੇਂ ਕਿ ਸਖ਼ਤ ਸੋਡੀਅਮ ਪਰਤ ਦਾ ਬਣਨਾ, ਜ਼ਮੀਨ ਦੇ ਮਿੱਤਰ ਗੰਡੋਏ ਮਰ ਜਾਂਦੇ ਹਨ। ਕੱਦੂ ਕਰਕੇ ਝੋਨਾ ਲਗਾਉਣ ਨਾਲ ਕਈ ਨੁਕਸਾਨ ਹੁੰਦੇ ਹਨ, ਪਰ ਲਾਭ ਇਕ ਵੀ ਨਹੀਂ ਹੁੰਦਾ। ਫਿਰ ਵੀ ਸਾਡੇ ਖੇਤੀਬਾੜੀ ਅਦਾਰੇ ਇਸ ਨਾਮੁਰਾਦ ਨੁਕਸਾਨ ਦੇਹ ਕੱਦੂ ਕਰਕੇ ਝੋਨਾ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਨੂੰ ਕਿਉਂ ਅਣਡਿੱਠਾ ਕਰ ਰਹੇ ਹਨ। ਉਨ੍ਹਾਂ ਵਲੋਂ ਸਰਕਾਰ ਨੂੰ ਕੱਦੂ ਕਰਨ ’ਤੇ ਪਾਬੰਦੀ ਲਗਾਉਣ ਸਬੰਧੀ ਸਲਾਹ ਕਿਉਂ ਨਹੀਂ ਦਿਤੀ ਜਾ ਰਹੀ।

ਪੰਜਾਬ ਸਰਕਾਰ, ਕੇਂਦਰ ਸਰਕਾਰ ਦੀ ਮਦਦ ਨਾਲ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੇ ਜਾਣ ਵਾਲੇ ਸੰਦ ਕਿਸਾਨਾਂ ਨੂੰ ਅਤੇ ਕਿਸਾਨਾਂ ਦੇ ਸਮੂਹਾਂ ਨੂੰ ਭਾਰੀ ਸਬਸਿਡੀ ਉੱਤੇ ਦੇ ਰਹੇ ਹਨ। ਸਿਰਫ਼ ਕੱਦੂ ਕਰਕੇ ਝੋਨਾ ਲਗਾਉਣ ਵਾਲੇ ਖੇਤਾਂ ਦੀ ਪਰਾਲੀ ਨੂੰ ਖੇਤਾਂ ਵਿਚ ਰਲਾਉਣ ਵਾਸਤੇ ਵਰਤੇ ਜਾਂਦੇ ਮਹਿੰਗੇ ਸੰਦਾਂ ਦੀ ਉਕਾ ਹੀ ਲੋੜ ਨਹੀਂ ਸੀ ਪੈਣੀ ਜੇਕਰ ਝੋਨਾ ਬਿਨਾਂ ਕੱਦੂ ਕੀਤੇ ਬੀਜਿਆ ਹੁੰਦਾ।

ਕਿਸਾਨ ਦੋਸਤੋ ਬਿਨਾਂ ਕੱਦੂ ਕੀਤੇ ਬੀਜੇ ਹੋਏ ਝੋਨੇ ਦੇ ਹਰ ਪੱਖੋਂ ਲਾਭ ਹੀ ਲਾਭ ਹਨ ਅਤੇ ਕੱਦੂ ਕਰਕੇ ਬੀਜੇ ਹੋਏ ਝੋਨੇ ਦੇ ਹਰ ਪੱਖੋਂ ਨੁਕਸਾਨ ਹੀ ਨੁਕਸਾਨ ਹਨ। ਇਹ ਬਹੁਤ ਬਹੁਤ ਵੱਡੇ ਵੱਡੇ ਟਰੈਕਟਰ ਇਸੇ ਕੱਦੂ ਦੀ ਉਪਜ ਹਨ। ਛੋਟੇ ਟਰੈਕਟਰ ਜਿਵੇਂ ਕਿ DT 14 Zetor 2011 ਐਸਕਾਰਟ 27, Eisher  ਵਰਗੇ ਕਿਫਾਇਤੀ ਟਰੈਕਟਰ ਇਸੇ ਕੱਦੂ ਕਾਰਨ ਅਲੋਪ ਹੋ ਗਏ ਹਨ। ਫਿਰ ਕਿਉਂ ਸਾਰੇ ਭਾਰਤ ਵਿਚ ਜ਼ਿਆਦਾ ਝੋਨਾ ਅਜੇ ਵੀ ਕੱਦੂ ਕਰਕੇ ਲਗਾਇਆ ਜਾ ਰਿਹਾ ਹੈ, ਇਸ ਦਾ ਜ਼ਿਮੇਵਾਰ ਕੌਣ ਹੈ?

Happy Seeder, Super Seeder, Hydraulic Reversible M.B Plough ਇਹ ਬਹੁਤ ਕੀਮਤੀ ਸੰਦ ਹਨ, ਇਹਨਾਂ ਦੀ ਬਿਲਕੁਲ ਲੋੜ ਨਹੀਂ ਸੀ ਪੈਣੀ ਜੇਕਰ ਝੋਨਾ ਬਿਨਾਂ ਕੱਦੂ ਕੀਤੇ ਲਗਾਇਆ ਹੁੰਦਾ। ਚਾਹੇ ਛੋਟੀ ਉਮਰ ਦੀ ਝੋਨੇ ਦੀ ਪਨੀਰੀ ਵੱਟਾਂ ਤੇ ਲਾਈ ਹੁੰਦੀ, ਚਾਹੇ ਸਿੱਧੀ ਬਿਜਾਈ ਝੋਨੇ ਦੀ ਬੈੱਡਾਂ ’ਤੇ ਕੀਤੀ ਹੁੰਦੀ। ਇਹ ਸਾਰੇ ਕੰਮ ਜੋ ਵੱਡੇ-ਵੱਡੇ ਟਰੈਕਟਰਾਂ ਅਤੇ ਹੋਰ ਮਹਿੰਗੇ ਖੇਤੀ ਸੰਦਾਂ ਤੋਂ ਲਏ ਜਾਂਦੇ ਹਨ, ਉਹ ਸਾਰੇ ਕੰਮ ਧਰਤੀ ਦੇ ਮਿੱਤਰ ਗੰਡੋਇਆਂ ਦੀਆਂ ਗਤੀਵਿਧੀਆਂ ਨੇ ਕਰ ਦੇਣੇ ਸਨ। ਇਸ ਦੇ ਨਾਲ ਹੀ ਜ਼ਮੀਨ ਨੂੰ ਉਪਜਾਊ ਕਰਨਾ ਸੀ, ਮੀਂਹ ਦੇ ਸਾਰੇ ਪਾਣੀਆਂ ਦੀ ਹਾਰਵੇਸਟਿੰਗ ਵਿਚ ਸਹਾਈ ਹੋਣਾ ਸੀ। ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ, ਮੀਂਹ ਦੇ ਪਾਣੀਆਂ ਦੀ ਹਾਰਵੇਸਟਿੰਗ ਅਤੇ ਮਿਆਰੀ ਫਸਲ ਅਤੇ ਵੱਧ ਝਾੜ ਲੈਣ ਲਈ ਅਤੇ ਬੇਲੋੜੇ ਮਹਿੰਗੇ ਸੰਦਾਂ ਨੂੰ ਕਿਸਾਨਾਂ ਤੋਂ ਦੂਰ ਕਰਨ ਲਈ ਕਿਸਾਨਾਂ ਨੂੰ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਕੱਦੂ ਕਰਕੇ ਝੋਨਾ ਲਗਾਉਣ ’ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ ।

Dr. Daler SinghDr. Daler Singh

ਕਿਸਾਨਾਂ ਲਈ ਜ਼ਰੂਰੀ ਸੰਦ ਹਰ ਇਕ ਕੰਬਾਈਨ ਨਾਲ Super SMS fit  ਲੱਗਿਆ ਹੋਣਾ ਚਾਹੀਦਾ ਹੈ। ਇਸ ਦੀ ਗੈਰਹਾਜ਼ਰੀ ਵਿਚ ਹਰ ਕਿਸਾਨ ਕੋਲ  Paddy Straw Chopper/Shredder ਹੋਣਾ ਚਾਹੀਦਾ ਹੈ ਤਾਂ ਜੋ ਝੋਨਾ ਵੱਢਣ ਤੋਂ ਬਾਅਦ ਪਰਾਲੀ ਕੁਤਰੀ ਜਾ ਸਕੇ। ਕੁਤਰੀ ਹੋਈ ਪਰਾਲੀ ਨੂੰ ਇਕ ਆਮ ਛੋਟਾ ਟਰੈਕਟਰ (ਜੋ ਕਿ ਅਲੋਪ ਹੋ ਚੁੱਕੇ ਹਨ) ਸਿਰਫ਼ ਤਵਿਆਂ ਨਾਲ ਹੀ ਬਿਨਾਂ ਕੱਦੂ ਕੀਤੇ ਝੋਨੇ ਵਾਲੇ ਖੇਤਾ ਵਿਚ ਆਸਾਨੀ ਨਾਲ ਰਲਾ ਸਕਦਾ ਹੈ। ਕਿਸੇ ਮਹਿੰਗੇ ਹੈਪੀ ਸੀਡਰ, ਸੁਪਰ ਸੀਡਰ ਦੀ ਕੋਈ ਲੋੜ ਨਹੀਂ ਰਹਿ ਜਾਂਦੀ।

ਇਸੇ ਬੇਲੋੜੇ ਕੱਦੂ ਨੇ ਕਿਸਾਨ ਕਰਜ਼ਈ ਕਰ ਦਿਤੇ, ਪੰਜਾਬ ਸਰਕਾਰ ਕਰਜ਼ਦਾਰ ਬਣਾ ਦਿੱਤੀ, ਧਰਤੀ ਦਾ ਪਾਣੀ ਖ਼ਤਮ ਹੋ ਗਿਆ, ਧਰਤੀ ਦੀ ਉਪਜਾਊ ਸ਼ਕਤੀ ਖਤਮ ਕਰ ਦਿਤੀ, ਕਈ ਕਿਸਮ ਦੀਆਂ ਬਿਮਾਰੀਆਂ ਨੂੰ ਜਨਮ ਦਿਤਾ, ਫ਼ਸਲ ਦੇ ਝਾੜ ਅਤੇ ਮਿਆਰ ’ਤੇ ਬੁਰਾ ਅਸਰ ਪਾਇਆ। ਹੁਣ ਕਿਸਾਨ ਸੋਸ਼ਲ ਮੀਡੀਆ ਕਰਕੇ ਜਾਗਰੂਕ ਹੋ ਗਏ ਹਨ, ਹੋ ਸਕਦਾ ਹੈ ਕਿਸਾਨ ਜਥੇਬੰਦੀਆਂ ਸਾਡੇ ਖੇਤੀਬਾੜੀ ਅਦਾਰਿਆਂ ’ਤੇ ਸਵਾਲ ਖੜ੍ਹੇ ਕਰਨ। ਕਿਉਂ ਨਹੀਂ ਕਿਸਾਨਾਂ ਨੂੰ ਇਸ ਬੇਲੋੜੇ ਕੱਦੂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕੀਤਾ ਗਿਆ, ਜਦਕਿ ਬਿਨਾਂ ਕੱਦੂ ਕੀਤੇ ਬੀਜਿਆ ਹੋਇਆ ਝੋਨਾ ਬਹੁਤ ਵਧ ਝਾੜ ਦਿੰਦਾ ਹੈ, ਇਸ ਦੇ ਨਾਲ ਹੀ ਪਾਣੀ ਬਚਦਾ ਹੈ। ਫਿਰ ਕੱਦੂ ਕਿਉਂ ਦੋਸਤੋ?
-ਡਾ. ਦਲੇਰ ਸਿੰਘ (ਖੇਤੀ ਮਾਹਿਰ )

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement