
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀਆਂ ਵਿੱਚ 1509 ਕਿਸਮ...
ਚੰਡੀਗੜ੍ਹ: ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀਆਂ ਵਿੱਚ 1509 ਕਿਸਮ ਦੀ ਬਾਸਮਤੀ ਤੇ ਹਾਈਬ੍ਰਿਡ ਝੋਨਾ ਆਉਣ ਲੱਗ ਪਿਆ ਹੈ। ਕਿਸਾਨਾਂ ਨੂੰ ਬਾਸਮਤੀ ਦਾ ਭਾਅ 2400 ਤੋਂ 2500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਰਿਹਾ ਹੈ ਜਦਕਿ ਪਿਛਲੇ ਸਾਲ ਸ਼ੁਰੂਆਤੀ ਭਾਅ 2700 ਤੋਂ 3000 ਰੁਪਏ ਤੱਕ ਸੀ। ਇਸ ਤਰ੍ਹਾਂ ਅਗੇਤਾ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਰਗੜਾ ਲੱਗ ਰਿਹਾ ਹੈ। ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨੀ ਹੈ।
Basmati Paddy
ਮੰਡੀਆਂ ਵਿੱਚ ਬਾਸਮਤੀ ਲੈ ਕੇ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਵਪਾਰੀ ਜਾਣਬੁੱਝ ਕੇ ਭਾਅ ਘੱਟ ਦੇ ਰਹੇ ਹਨ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਬਾਸਮਤੀ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ ਤੇ ਵਪਾਰੀ ਆਪਣੀ ਮਰਜ਼ੀ ਪੁਗਾਉਂਦੇ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਨੂੰ ਇਸ ਲਈ ਕੁਝ ਨਿਯਮ ਬਣਾਉਣੇ ਚਾਹੀਦੇ ਹਨ। ਇਸ ਤਰਾਂ ਸਾਰੀਆਂ ਮੰਡੀਆਂ ਵਿੱਚ ਬੋਲੀਆਂ 2400-2500 ਦੇ ਵਿਚਕਾਰ ਹੀ ਲੱਗੀਆਂ ਹਨ।
Basmati Paddy
ਇਸ ਵਜ੍ਹਾ ਵਲੋਂ ਕਿਸਾਨ ਨਿਰਾਸ਼ ਹੈ। ਅੰਤਰਰਾਸ਼ਟਰੀ ਹਾਲਾਤ ਵੇਖਦੇ ਹੋਏ ਇਸਦੇ ਵਧਣ ਦੀ ਵੀ ਉਮੀਦ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਦੇ ਉਹ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਤੈਅ ਕੀਤੀ ਗਈ ਨਮੀ ਅਨੁਸਾਰ ਹੀ ਝੋਨਾ ਮੰਡੀ ਵਿੱਚ ਲੈ ਕੇ ਆਉਣ। ਇਸ ਨਾਲ ਉਹਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਮਣਾ ਨਹੀਂ ਕਰਨਾ ਪਵੇਗਾ। ਤੁਸੀ ਵੀ ਝੋਨਾ ਮੰਡੀ ਵਿੱਚ ਲੈ ਕੇ ਜਾਂਦੇ ਸਮੇ ਇਸ ਗੱਲ ਦਾ ਖਿਆਲ ਰੱਖੋ।
Basmati Paddy
ਉਧਰ ਵਪਾਰੀਆਂ ਦਾ ਕਹਿਣਾ ਸੀ ਕਿ ਭਾਰਤ ਵੱਲੋਂ ਇਰਾਨ ਨੂੰ ਵੱਡੀ ਪੱਧਰ ’ਤੇ ਬਾਸਮਤੀ ਭੇਜੀ ਜਾਂਦੀ ਹੈ ਪਰ ਅਮਰੀਕਾ ਵੱਲੋਂ ਇਰਾਨ ’ਤੇ ਲਾਈਆਂ ਪਾਬੰਦੀਆਂ ਕਾਰਨ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਪਤਾ ਨਹੀਂ ਉਨ੍ਹਾਂ ਦੀ ਖਰੀਦੀ ਬਾਸਮਤੀ ਇਰਾਨ ਜਾਵੇਗੀ ਜਾਂ ਨਹੀਂ।