Wheat production: ਇਸ ਸਾਲ ਕਣਕ ਦਾ ਉਤਪਾਦਨ ਚੰਗਾ ਰਹਿਣ ਦੀ ਸੰਭਾਵਨਾ: ਅਰਜੁਨ ਮੁੰਡਾ
Published : Jan 19, 2024, 4:45 pm IST
Updated : Jan 19, 2024, 4:45 pm IST
SHARE ARTICLE
Wheat production likely to be good this year: Agri Minister Arjun Munda
Wheat production likely to be good this year: Agri Minister Arjun Munda

ਚਾਲੂ ਹਾੜ੍ਹੀ ਸੀਜ਼ਨ ਦੇ ਆਖਰੀ ਹਫਤੇ ਤਕ ਕਣਕ ਦੀ ਫਸਲ ਹੇਠ ਕੁਲ ਰਕਬਾ 336.96 ਲੱਖ ਹੈਕਟੇਅਰ ਰਿਹਾ

Wheat production: ਖੇਤੀਬਾੜੀ ਮੰਤਰਾਲੇ ਨੇ ਕਣਕ ਦੀ ਫਸਲ ਦੀ ਦੇਖਭਾਲ ਕਰਨ ’ਚ ਕਿਸਾਨਾਂ ਦੀ ਮਦਦ ਲਈ ਨਿਯਮਤ ਸਲਾਹ-ਮਸ਼ਵਰਾ ਜਾਰੀ ਕਰਨਾ ਸ਼ੁਰੂ ਕੀਤਾ ਨਵੀਂ ਦਿੱਲੀ, 19 ਜਨਵਰੀ: ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਅੱਜ ਕਿਹਾ ਕਿ ਇਸ ਸਾਲ ਦੇਸ਼ ਦਾ ਕਣਕ ਦਾ ਉਤਪਾਦਨ ਚੰਗਾ ਰਹਿਣ ਦੀ ਉਮੀਦ ਹੈ। ਅਕਤੂਬਰ ’ਚ ਸ਼ੁਰੂ ਹੋਈ ਹਾੜ੍ਹੀ (ਸਰਦੀਆਂ) ਦੀ ਮੁੱਖ ਫਸਲ ਕਣਕ ਦੀ ਬਿਜਾਈ ਮੁਕੰਮਲ ਹੋ ਗਈ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਸਿਖਰਲੇ ਦੇ ਤਿੰਨ ਸੂਬੇ ਹਨ ਜਿੱਥੇ ਕਣਕ ਦੀ ਸੱਭ ਤੋਂ ਵੱਧ ਇਲਾਕੇ ’ਚ ਖੇਤੀ ਕੀਤੀ ਗਈ।

ਮੁੰਡਾ ਨੇ ਕਿਹਾ, ‘‘ਬਿਜਾਈ ਦੇ ਅੰਕੜਿਆਂ ਅਨੁਸਾਰ ਕਣਕ ਦੀ ਕਾਸ਼ਤ ਕਾਫ਼ੀ ਰਕਬੇ ’ਚ ਕੀਤੀ ਗਈ ਹੈ ਅਤੇ ਸਾਨੂੰ ਇਸ ਸਾਲ ਵਧੀਆ ਉਤਪਾਦਨ ਦੀ ਉਮੀਦ ਹੈ।’’ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਫਸਲੀ ਸਾਲ 2023-24 (ਜੁਲਾਈ-ਜੂਨ) ਦੇ ਚਾਲੂ ਹਾੜ੍ਹੀ ਸੀਜ਼ਨ ਦੇ ਆਖਰੀ ਹਫਤੇ ਤਕ ਕਣਕ ਦੀ ਫਸਲ ਹੇਠ ਕੁਲ ਰਕਬਾ 336.96 ਲੱਖ ਹੈਕਟੇਅਰ ਰਿਹਾ, ਜੋ ਇਕ ਸਾਲ ਪਹਿਲਾਂ 335.67 ਲੱਖ ਹੈਕਟੇਅਰ ਸੀ।

ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ. ਮੀਨਾ ਨੇ 3 ਜਨਵਰੀ ਨੂੰ ਸੰਕੇਤ ਦਿਤਾ ਸੀ ਕਿ ਜੇਕਰ ਮੌਸਮ ਦੀ ਸਥਿਤੀ ਆਮ ਰਹਿੰਦੀ ਹੈ ਤਾਂ ਦੇਸ਼ ਚਾਲੂ ਫਸਲੀ ਸਾਲ 2023-24 ’ਚ 114 ਮਿਲੀਅਨ ਟਨ ਕਣਕ ਦਾ ਨਵਾਂ ਰੀਕਾਰਡ ਉਤਪਾਦਨ ਪ੍ਰਾਪਤ ਕਰ ਸਕਦਾ ਹੈ। ਫਸਲੀ ਸਾਲ 2022-23 ’ਚ ਕਣਕ ਦਾ ਉਤਪਾਦਨ ਰੀਕਾਰਡ 11.055 ਕਰੋੜ ਟਨ ਰਿਹਾ ਜੋ ਪਿਛਲੇ ਸਾਲ 107.7 ਮਿਲੀਅਨ ਟਨ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਸਾਲ ਕਣਕ ਦੀ ਫਸਲ ਦੀਆਂ ਸੰਭਾਵਨਾਵਾਂ ਬਾਰੇ ਦੱਸਦਿਆਂ ਖੇਤੀਬਾੜੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਸਲ ਚੰਗੀ ਹਾਲਤ ਵਿਚ ਹੈ ਅਤੇ ਅਜੇ ਤਕ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ, ‘‘ਮੌਜੂਦਾ ਠੰਢੇ ਮੌਸਮ ਦੀ ਸਥਿਤੀ ਕਣਕ ਅਤੇ ਹਾੜ੍ਹੀ ਦੀਆਂ ਹੋਰ ਫਸਲਾਂ ਲਈ ਚੰਗੀ ਹੈ।’’
ਇਸ ਦੌਰਾਨ ਖੇਤੀਬਾੜੀ ਮੰਤਰਾਲੇ ਨੇ ਬਿਜਾਈ ਪੂਰੀ ਹੋਣ ਤੋਂ ਬਾਅਦ ਕਣਕ ਦੀ ਫਸਲ ਦੀ ਦੇਖਭਾਲ ਕਰਨ ’ਚ ਕਿਸਾਨਾਂ ਦੀ ਮਦਦ ਲਈ ਨਿਯਮਤ ਸਲਾਹ-ਮਸ਼ਵਰਾ ਜਾਰੀ ਕਰਨਾ ਸ਼ੁਰੂ ਕਰ ਦਿਤਾ ਹੈ।

ਤਾਜ਼ਾ ਐਡਵਾਇਜ਼ਰੀ 16 ਤੋਂ 30 ਜਨਵਰੀ ਦੀ ਮਿਆਦ ਲਈ ਜਾਰੀ ਕੀਤੀ ਗਈ ਹੈ। ਮੰਤਰਾਲੇ ਨੇ ਕਿਸਾਨਾਂ ਨੂੰ ਬਿਜਾਈ ਤੋਂ 40-45 ਦਿਨਾਂ ਬਾਅਦ ਤਕ ਨਾਈਟ੍ਰੋਜਨ ਖਾਦ ਦੀ ਵਰਤੋਂ ਪੂਰੀ ਕਰਨ ਲਈ ਕਿਹਾ ਹੈ। ਬਿਹਤਰ ਨਤੀਜਿਆਂ ਲਈ ਕਿਸਾਨਾਂ ਨੂੰ ਸਿੰਚਾਈ ਤੋਂ ਠੀਕ ਪਹਿਲਾਂ ਯੂਰੀਆ ਲਗਾਉਣ ਲਈ ਕਿਹਾ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ 16-30 ਜਨਵਰੀ ਦੌਰਾਨ ਭਾਰਤ ਦੇ ਉੱਤਰ-ਪੂਰਬੀ ਅਤੇ ਮੱਧ ਖੇਤਰਾਂ ’ਚ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਆਉਣ ਵਾਲੇ ਹਫ਼ਤੇ ’ਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।

(For more Punjabi news apart from Wheat production likely to be good this year: Agri Minister Arjun Munda, stay tuned to Rozana Spokesman)

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement