
ਦਾਣਾ ਮੰਡੀ ਪੱਟੀ ਵਿੱਚ ਮਾਰਕੀਟ ਕਮੇਟੀ ਪੱਟੀ ਦੇ ਅਧਿਕਾਰੀਆਂ ਵਲੋਂ ਬੋਲੀ ਦੀ ਸ਼ੁਰੂਆਤ ਕਰਵਾਈ ਗਈ
ਪੱਟੀ,19 ਅਪ੍ਰੈਲ (ਅਜੀਤ ਘਰਿਆਲਾ/ਪ੍ਰਦੀਪ) ਮਾਰਕੀਟ ਕਮੇਟੀ ਪੱਟੀ ਅਧੀਨ ਆਉਂਦੀਆਂ ਮੰਡੀਆਂ ਦੀ ਅੱਜ ਸਰਕਾਰੀ ਤੌਰ 'ਤੇ ਕਣਕ ਖਰੀਦ ਰਸਮੀ ਦੀ ਸ਼ੁਰੂਆਤ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸਭੱਰਵਾਲ ਨੇ ਕਰਵਾਈ। ਇਸ ਮੌਕੇ ਦਾਣਾ ਮੰਡੀ ਪੱਟੀ ਵਿੱਚ ਮਾਰਕੀਟ ਕਮੇਟੀ ਪੱਟੀ ਦੇ ਅਧਿਕਾਰੀਆਂ ਵਲੋਂ ਬੋਲੀ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਵਿਧਾਇਕ ਗਿੱਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਕਿ ਕਿਸਾਨ ਅਤੇ ਫਸਲ ਮੰਡੀਆਂ ਵਿੱਚ ਰੁਲਣੀ ਨਹੀਂ ਚਾਹੀਦੀ। ਇਸ ਲਈ ਪੂਰੇ ਸੂਬੇ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਨਾਲ ਉੱਚ ਅਧਿਕਾਰੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਘਾਟ ਨਾ ਆਵੇ। ਇਹ ਸਰਕਾਰ ਦਾ ਮੁਢਲਾ ਫਰਜ ਹੈ ਕਿ ਮੰਡੀਆਂ ਵਿੱਚ ਕਣਕ ਦੀ ਸਮੇਂ ਸਿਰ ਖਰੀਦ ਕੀਤੀ ਜਾਵੇ। ਇਸ ਦੇ ਨਾਲ ਫਸਲ ਦੀ ਅਦਾਇਗੀ ਅਤੇ ਮੰਡੀਆਂ ਵਿੱਚੋ ਨਾਲੋਂ ਨਾਲ ਚੁਕਾਈ ਕਰਵਾਈ ਜਾਵੇ। ਕਣਕ ਦੀ ਖਰੀਦ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਭਰੋਸਾ ਦਿਵਾਇਆ ਕਿ ਮੰਡੀ ਵਿੱਚ ਕਿਸਾਨ, ਮਜਦੂਰਾਂ ਅਤੇ ਆੜਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਇਸ ਸਬੰਧੀ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹਨ ਜਿਸ ਸਬੰਧੀ ਅਧਿਕਾਰੀਆਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਮੰਡੀ ਵਿੱਚ ਪੀਣ ਵਾਲੇ ਪਾਣੀ, ਬਿਜਲੀ ਆਦਿ ਦੇ ਸੰਚਾਰੂ ਪ੍ਰਬੰਧ ਕੀਤੇ ਹਨ। ਉਨਾਂ ਆੜਤੀਆਂ ਨੂੰ ਅਪੀਲ ਕੀਤੀ ਕਿ ਅਜੇ ਤੱਕ ਸਿਰਫ 35 ਪ੍ਰਤੀਸ਼ਤ ਨੇ ਹੀ ਆਪਣੇ ਕਾਰਡ ਸਵਾਈਪ ਕਰਵਾਏ ਹਨ ਜੋ ਬਹੁਤ ਹੀ ਘੱਟ ਹਨ, ਇਸ ਲਈ ਸਾਰੇ ਆਪਣੇ ਕਾਰਡ ਸ਼ਾਮ ਤੱਕ ਸਵਾਈਪ ਕਰਵਾ ਲੈਣ ਤਾਂ ਜੋ ਪੇਮੈਂਟ ਸਮੇਂ ਕੋਈ ਮੁਸ਼ਕਿਲ ਨਾ ਆਵੇ। ਸਰਕਾਰ ਵਲੋਂ ਹਦਾਇਤ ਹੈ ਕਿ 72 ਘੰਟਿਆਂ ਵਿੱਚ ਹੀ ਫਸਲ ਦੀ ਅਦਾਇਗੀ ਕੀਤੀ ਜਾਵੇ। ਇਸ ਮੌਕੇ ਅਸਿਸਟੈਂਟ ਕਮਸ਼ਿਨਰ ਤਰਨਤਾਰਨ ਕਮ ਐਸ.ਡੀ.ਐਮ ਰਜਨੀਸ਼ ਅਰੋੜਾ, ਐਸ.ਪੀ ਤਿਲਕ ਰਾਜ, ਡੀ.ਐਮ ਤਰਨਤਾਰਨ ਪਾਲ ਸਿੰਘ, ਹਰਪ੍ਰੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਪੱਟੀ,ਪ੍ਰਿ: ਹਰਦੀਪ ਸਿੰਘ,ਸਤਨਾਮ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਵਜੀਰ ਸਿੰਘ ਪਾਰਸ, ਹਰਮਨ ਸੇਖੋਂ, ਕੁਲਦੀਪ ਸਿੰਘ ਪਨਗੋਟਾ, ਆੜਤੀ ਐਸੋਸੀਏਸ਼ਨ ਪੱਟੀ ਦੇ ਪ੍ਰਧਾਨ ਲਾਲਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਪਨਗੋਟਾ, ਬਲਰਾਜ ਸਿੰਘ ਸੇਖੋਂ,ਮੋਹਨ ਸਿੰਘ ਸੇਖੋਂ,ਸਤਨਾਮ ਸਿੰਘ ਭੁੱਲਰ,ਨਰਿੰਦਰ ਸਿੰਘ, ਸਰਪੰਚ ਦਿਆਲ ਸਿੰਘ ਦੁੱਬਲੀ, ਸਰਪੰਚ ਜਸਵਿੰਦਰ ਸਿੰਘ ਮੰਡ, ਗੁਰਜੀਤ ਸਿੰਘ ਸੋਨੂੰ ਸੇਖੋਂ ਸਭਰਾ, ਕੁਲਦੀਪ ਸਿੰਘ ਬੇਗੇਪੁਰ, ਨਰਿੰਦਰ ਸਿੰਘ ਚੂਸਲੇਵੜ, ਬਲਦੇਵ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਰਸਾਹਿਬ ਸਿੰਘ, ਹਰਜਿੰਦਰ ਸਿੰਘ, ਸੁਖ ਬੱਠੇਭੈਣੀ, ਸੇਵਾ ਸਿੰਘ ਉਬੋਕੇ, ਮੁਖਤਾਰ ਸਿੰਘ ਸੰਗਵਾ, ਰਾਜਬੀਰ ਸਿੰਘ, ਵਿਜੇ ਮਲਹੋਤਰਾ, ਵੀਰ ਸਿੰਘ, ਸਤਨਾਮ ਸਿੰਘ ਭੁਲੱਰ, ਭਾਰਤ ਭੂਸ਼ਣ, ਜੱਜਬੀਰ ਸਿੰਘ, ਹਰਜਿੰਦਰ ਸਿੰਘ ਧਾਰੀਵਾਲ, ਦਲਜੀਤ ਸਿੰਘ, ਰਾਜਕਰਨ ਸਿੰਘ ਭੱਗੂਪੁਰ, ਬਲਕਾਰ ਸਿੰਘ ਕਾਲੇਕੇ, ਹਰਪ੍ਰੀਤ ਸਿੰਘ ਕਾਲੇਕੇ, ਕੁਲਵਿੰਦਰ ਸਿੰਘ ਜੌੜਸਿੰਘ ਵਾਲਾ, ਐਸ.ਐਚ.ਓ ਸਿਟੀ ਕਮਲਜੀਤ ਸਿੰਘ, ਐਸ.ਐਚ.ਓ ਸਰਹਾਲੀ ਕਵਲਪ੍ਰੀਤ ਸਿੰਘ ਮੰਡ, ਟਰੈਫਿਕ ਇੰਚਾਰਜ ਸਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਆੜਤੀ, ਕਿਸਾਨ, ਮਾਰਕੀਟ ਕਮੇਟੀ ਪੱਟੀ ਦੇ ਅਧਿਕਾਰੀ ਗੁਰਜੀਤ ਸਿੰਘ, ਸੁਖਦੀਪ ਸਿੰਘ, ਸਤਵਿੰਦਰ ਸਿੰਘ, ਮੋਹਨ ਲਾਲ,ਹਾਜਰ ਸਨ।