ਅਸ਼ਵਗੰਧਾ ਦੀ ਖੇਤੀ , ਪੜ੍ਹੋ ਬਿਜਾਈ ਤੋਂ ਲੈ ਕੇ ਕਟਾਈ ਤੱਕ ਦੀ ਪੂਰੀ ਜਾਣਕਾਰੀ
Published : Aug 19, 2020, 12:34 pm IST
Updated : Aug 19, 2020, 12:37 pm IST
SHARE ARTICLE
 Cultivation of Ashwagandha
Cultivation of Ashwagandha

ਅਸ਼ਵਗੰਧਾ ਨੂੰ ਚਮਤਕਾਰੀ ਜੜ੍ਹੀ-ਬੂਟੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਤੋਂ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾ ਸਕਦੀਆਂ ਹਨ।

ਅਸ਼ਵਗੰਧਾ ਨੂੰ ਚਮਤਕਾਰੀ ਜੜ੍ਹੀ-ਬੂਟੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਤੋਂ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾ ਸਕਦੀਆਂ ਹਨ। ਇਸਦਾ ਨਾਮ ਅਸ਼ਵਗੰਧਾ ਇਸ ਲਈ ਹੈ ਕਿਉਂਕਿ ਇਸਦੀਆਂ ਜੜ੍ਹਾਂਦੀ ਗੰਧ(ਮਹਿਕ) ਘੋੜੇ ਵਰਗੀ ਹੁੰਦੀ ਹੈ ਅਤੇ ਇਹ ਸਰੀਰ ਨੂੰ ਘੋੜੇ ਵਰਗੀ ਤਾਕਤ ਦਿੰਦਾ ਹੈ। ਇਸਦੇ ਬੀਜ, ਜੜ੍ਹਾਂ ਅਤੇ ਪੱਤੇ ਕਈ ਤਰ੍ਹਾਂ ਦੀਆਂ ਦਵਾਈਆਂ ਤਿਆਰ ਕਰਨ ਲਈ ਵਰਤੇ ਜਾਂਦੇ ਹਨ।

 Cultivation of AshwagandhaCultivation of Ashwagandha

ਇਸ ਤੋਂ ਤਿਆਰ ਕੀਤੀਆਂ ਦਵਾਈਆਂ ਤਣਾਅ ਅਤੇ ਨਪੁੰਸਕਤਾ ਦੂਰ ਕਰਨ ਲਈ ਅਤੇ ਚਿੰਤਾ, ਨਿਰਾਸ਼ਾ, ਫੋਬੀਆ, ਸ਼ਾਈਜ਼ੋਫਰੀਨੀਆ ਆਦਿ ਨੂੰ ਵੀ ਕੰਟਰੋਲ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਇੱਕ ਟਾਹਣੀਆਂ ਵਾਲੀ ਝਾੜੀ ਹੈ, ਜਿਸਦਾ ਔਸਤਨ ਕੱਦ 30-120 ਸੈ.ਮੀ. ਅਤੇ ਜੜ੍ਹਾਂ ਚਿੱਟੇ-ਭੂਰੇ ਰੰਗ ਦੀਆਂ ਗੁੱਦੇਦਾਰ ਹੁੰਦੀਆਂ ਹਨ। ਇਸਦੇ ਫੁੱਲ ਹਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਨਾਲ ਸੰਤਰੀ-ਲਾਲ ਰੰਗ ਦੇ ਬੇਰ ਬਰਗੇ ਫਲ ਲੱਗੇ ਹੁੰਦੇ ਹਨ। ਭਾਰਤ ਵਿੱਚ ਮੁੱਖ ਅਸ਼ਵਗੰਧਾ ਉਗਾਉਣ ਵਾਲੇ ਰਾਜ ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਹਨ। 

 Cultivation of AshwagandhaCultivation of Ashwagandha

ਮਿੱਟੀ - ਵਧੀਆ ਨਿਕਾਸ ਵਾਲੀ ਰੇਤਲੀ ਦੋਮਟ ਜਾਂ ਹਲਕੀ ਲਾਲ ਮਿੱਟੀ, ਜਿਸਦਾ 7.5-8.0 pH ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਨਮੀ ਬਰਕਰਾਰ ਰੱਖਣ ਵਾਲੀ ਅਤੇ ਪਾਣੀ ਸੋਖਣ ਵਾਲੀ ਮਿੱਟੀ ਵਿੱਚ ਅਸ਼ਵਗੰਧਾ ਦੀ ਖੇਤੀ ਨਹੀਂ ਕੀਤੀ ਜਾ ਸਕਦੀ ਹੈ। ਇਸਦੇ ਲਈ ਮਿੱਟੀ ਵਿਰਲੀ, ਡੂੰਘੀ ਅਤੇ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ। ਵਧੀਆ ਨਿਕਾਸ ਵਾਲੀ ਕਾਲੀ ਜਾਂ ਭਾਰੀ ਮਿੱਟੀ ਇਸਦੀ ਖੇਤੀ ਲਈ ਅਨੁਕੂਲ ਹੁੰਦੀ ਹੈ।

 Cultivation of AshwagandhaCultivation of Ashwagandha

ਖੇਤ ਦੀ ਤਿਆਰੀ - ਅਸ਼ਵਗੰਧਾ ਦੀ ਖੇਤੀ ਲਈ, ਭੁਰਭੁਰੀ ਅਤੇ ਸਮਤਲ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ 2-3 ਵਾਰ ਵਾਹੋ ਅਤੇ ਵਰਖਾ ਹੋਣ ਤੋਂ ਪਹਿਲਾਂ ਡਿਸਕ ਜਾਂ ਹੈਰੋ ਦੀ ਮਦਦ ਨਾਲ ਵਾਹੋ ਅਤੇ ਫਿਰ ਰੂੜੀ ਦੀ ਖਾਦ ਪਾਓ। ਜ਼ਮੀਨ ਦੀ ਤਿਆਰੀ ਅਪ੍ਰੈਲ-ਮਈ ਮਹੀਨੇ ਵਿੱਚ ਕਰੋ।
ਬਿਜਾਈ ਦਾ ਸਮਾਂ - ਅਸ਼ਵਗੰਧਾ ਦੀ ਖੇਤੀ ਲਈ ਜੂਨ-ਜੁਲਾਈ ਮਹੀਨੇ ਵਿੱਚ ਨਰਸਰੀ ਤਿਆਰ ਕਰੋ।

 Cultivation of AshwagandhaCultivation of Ashwagandha

ਫਾਸਲਾ - ਪੁੰਗਰਾਅ ਅਤੇ ਵਾਧੇ ਦੀ ਦਰ ਅਨੁਸਾਰ, ਕਤਾਰਾਂ ਵਿੱਚਲਾ ਫਾਸਲਾ 20-25 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 10 ਸੈ.ਮੀ. ਰੱਖੋ।
ਬੀਜ ਦੀ ਡੂੰਘਾਈ - ਬੀਜਾਂ ਨੂੰ 1-3 ਸੈ.ਮੀ. ਦੀ ਡੂੰਘਾਈ 'ਤੇ ਬੀਜੋ।
ਬਿਜਾਈ ਦਾ ਢੰਗ - ਇਸਦੀ ਬਿਜਾਈ ਪਨੀਰੀ ਮੁੱਖ ਖੇਤ ਵਿੱਚ ਲਾ ਕੇ ਕੀਤੀ ਜਾਂਦੀ ਹੈ।

 Cultivation of AshwagandhaCultivation of Ashwagandha

ਬੀਜ ਦੀ ਮਾਤਰਾ - ਵਧੀਆ ਕਿਸਮਾਂ ਲਈ 4-5 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ।
ਬੀਜ ਦੀ ਸੋਧ - ਫਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਥੀਰਮ ਜਾਂ ਡੀਥੇਨ ਐੱਮ 45 (ਇਨੋਫਿਲ ਐੱਮ45) 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਸੋਧ ਤੋਂ ਬਾਅਦ ਬੀਜਾਂ ਨੂੰ ਹਵਾ ਵਿੱਚ ਸੁਕਾਓ ਅਤੇ ਫਿਰ ਬਿਜਾਈ ਲਈ ਵਰਤੋ।

 Cultivation of AshwagandhaCultivation of Ashwagandha

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ
ਬਿਜਾਈ ਤੋਂ ਪਹਿਲਾਂ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਜ਼ਮੀਨ ਨੂੰ ਹਲ ਨਾਲ ਵਾਹੋ ਅਤੇ ਦੋ ਵਾਰ ਤਵੀਆਂ ਨਾਲ ਵਾਹੋ ਅਤੇ ਮਿੱਟੀ ਨੂੰ ਪੋਸ਼ਕ ਬਣਾਉਣ ਲਈ ਜੈਵਿਕ ਤੱਤ ਪਾਓ। ਸੋਧੇ ਹੋਏ ਬੀਜ ਜ਼ਮੀਨ 'ਤੇ ਤਿਆਰ ਨਰਸਰੀ ਬੈੱਡਾਂ 'ਤੇ ਬੀਜੇ ਜਾਂਦੇ ਹਨ। ਰੋਪਣ ਤੋਂ ਪਹਿਲਾਂ 10-20 ਟਨ ਰੂੜੀ ਦੀ ਖਾਦ, 15 ਕਿਲੋ ਯੂਰੀਆ ਅਤੇ 15 ਕਿਲੋ ਫਾਸਫੋਰਸ ਤੱਤਾਂ ਦੇ ਤੌਰ 'ਤੇ ਪਾਓ। ਬੀਜ 5-7 ਦਿਨਾਂ ਵਿੱਚ ਪੁੰਗਰ ਜਾਂਦੇ ਹਨ ਅਤੇ ਲਗਭਗ 35 ਦਿਨਾਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਤੋਂ ਪਹਿਲਾਂ ਲੋੜ ਮੁਤਾਬਿਕ ਪਾਣੀ ਦਿਓ ਤਾਂ ਜੋ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ। 60 ਸੈ.ਮੀ. ਫਾਸਲੇ 'ਤੇ ਮੌਜੂਦ 40 ਸੈ.ਮੀ. ਚੌੜੀਆਂ ਵੱਟਾਂ 'ਤੇ ਰੋਪਣ ਕਰੋ।

 Cultivation of AshwagandhaCultivation of Ashwagandha

ਨਦੀਨਾਂ ਦੀ ਰੋਕਥਾਮ
ਖੇਤ ਨੂੰ ਨਦੀਨ ਮੁਕਤ ਰੱਖਣ ਲਈ ਆਮ ਤੌਰ 'ਤੇ ਦੋ ਗੋਡੀਆਂ ਦੀ ਜ਼ਰੂਰਤ ਪੈਂਦੀ ਹੈ। ਪਹਿਲੀ ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ, ਪਹਿਲੀ ਗੋਡੀ ਤੋਂ 20-25 ਦਿਨ ਬਾਅਦ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਆਈਸੋਪ੍ਰੋਟਿਊਰੋਨ 200 ਗ੍ਰਾਮ ਪ੍ਰਤੀ ਏਕੜ ਅਤੇ ਗਲਾਈਫੋਸੇਟ 600 ਗ੍ਰਾਮ ਪ੍ਰਤੀ ਏਕੜ ਪਾਓ।
ਸਿੰਚਾਈ - ਬੇਲੋੜੇ ਪਾਣੀ ਜਾਂ ਵਰਖਾ ਨਾਲ ਫਸਲ ਨੂੰ ਨੁਕਸਾਨ ਹੁੰਦਾ ਹੈ। ਜੇਕਰ ਵਰਖਾ ਵਾਲਾ ਦਿਨ ਹੋਣ ਤਾਂ ਸਿੰਚਾਈ ਦੀ ਲੋੜ ਨਹੀਂ ਹੁੰਦੀ, ਨਹੀਂ ਤਾਂ 1-2 ਵਾਰ

 

ਜੀਵਨ-ਰੱਖਿਅਕ ਸਿੰਚਾਈਆਂ ਕਰੋ। ਸੇਂਜੂ ਸਥਿਤੀਆਂ ਵਿੱਚ, 10-15 ਦਿਨਾਂ ਵਿੱਚ ਇੱਕ ਵਾਰ ਸਿੰਚਾਈ ਕਰੋ। ਪਹਿਲੀ ਸਿੰਚਾਈ ਪੁੰਗਰਾਅ ਤੋਂ 30-35 ਦਿਨ ਬਾਅਦ ਕਰਨੀ ਚਾਹੀਦੀ ਹੈ ਅਤੇ ਫਿਰ ਦੂਜੀ ਸਿੰਚਾਈ 60-70 ਦਿਨਾਂ ਬਾਅਦ ਕਰੋ।
ਪੌਦੇ ਦੀ ਦੇਖਭਾਲ - ਕੀੜੇ ਮਕੌੜੇ ਤੇ ਰੋਕਥਾਮ - ਇਸ ਫਸਲ ਵਿੱਚ ਕੋਈ ਵੀ ਗੰਭੀਰ ਕੀੜੇ-ਮਕੌੜੇ ਨਹੀਂ ਦੇਖੇ ਜਾਂਦੇ ਹਨ। ਪਰ ਕਈ ਵਾਰ ਕੁੱਝ ਕੀੜੇ ਕੀੜਿਆਂ ਦੇ ਜਾਂ ਜੂੰ ਦੇ ਹਮਲੇ ਦੇਖੇ ਜਾ ਸਕਦੇ ਹਨ।

 Cultivation of AshwagandhaCultivation of Ashwagandha

ਚੇਪਾ: ਇਹ ਇੱਕ ਛੋਟਾ ਕੀੜਾ ਹੈ, ਜੋ ਪੌਦਿਆਂ ਦਾ ਰਸ ਚੂਸਦਾ ਹੈ; ਇੱਕ ਕਾਲੀ ਮੱਖੀ ਜਾਂ ਹਰੀ ਮੱਖੀ ਦੇ ਰੂਪ ਵਿੱਚ। ਇਹ ਤੇਜ਼ੀ ਨਾਲ ਪ੍ਰਜਣਨ ਕਰਦੇ ਹਨ ਅਤੇ ਪੌਦੇ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ। ਚੇਪੇ ਦੀ ਰੋਕਥਾਮ ਲਈ ਪੱਤਿਆਂ ਤੇ ਮੈਲਾਥਿਆਨ 0.5% ਅਤੇ ਕੈਲਥੇਨ 0.1% - 0.3% ਦੇ ਮਿਸ਼ਰਣ ਦੀ ਸਪਰੇਅ 10-15 ਦਿਨਾਂ ਦੇ ਵਕਫੇ ਤੇ ਕਰੋ।

 Cultivation of AshwagandhaCultivation of Ashwagandha

ਫਸਲ ਦੀ ਕਟਾਈ - ਪੌਦਾ 160-180 ਦਿਨਾਂ ਵਿੱਚ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦੇ ਹਨ। ਕਟਾਈ ਹਮੇਸ਼ਾ ਖੁਸ਼ਕ ਮੌਸਮ ਵਿੱਚ ਕਰੋ, ਜਦੋਂ ਪੱਤੇ ਸੁੱਕ ਰਹੇ ਹੋਣ ਅਤੇ ਇਸਦੇ ਫਲਾਂ ਰੰਗ ਲਾਲ-ਸੰਤਰੀ ਰੰਗ ਵਿੱਚ ਬਦਲ ਰਿਹਾ ਹੋਵੇ। ਇਸਦੀ ਕਟਾਈ ਪੌਦੇ ਨੂੰ ਹੱਥੀਂ ਜੜ੍ਹਾਂ ਤੋਂ ਪੁੱਟ ਕੇ ਜਾਂ ਮਸ਼ੀਨਾਂ ਦੁਆਰਾ ਜੜ੍ਹਾਂ ਨੂੰ ਨੁਕਸਾਨ ਕੀਤੇ ਬਿਨਾਂ ਕੀਤੀ ਜਾਂਦੀ ਹੈ, ਜਿਵੇਂ ਕਿ ਪਾਵਰ ਟਿਲਰ ਜਾਂ ਕੰਟਰੀ ਪਲੋਅ ਆਦਿ ਨਾਲ।

 Cultivation of AshwagandhaCultivation of Ashwagandha

ਕਟਾਈ ਤੋਂ ਬਾਅਦ - ਕਟਾਈ ਤੋਂ ਬਾਅਦ ਜੜ੍ਹਾਂ ਨੂੰ ਪੌਦੇ ਤੋਂ ਵੱਖ ਕਰ ਲਿਆ ਜਾਂਦਾ ਹੈ ਅਤੇ ਛੋਟੇ-ਛੋਟੇ ਹਿੱਸਿਆਂ ਜਿਵੇਂ ਕਿ 8-10 ਸੈ.ਮੀ. ਦੀ ਲੰਬਾਈ ਵਿੱਚ ਕੱਟ ਲਿਆ ਜਾਂਦਾ ਹੈ ਅਤੇ ਫਿਰ ਹਵਾ ਵਿੱਚ ਸੁਕਾਇਆ ਜਾਂਦਾ ਹੈ। ਫਿਰ ਇਨ੍ਹਾਂ ਦੀ ਛਾਂਟੀ ਕੀਤੀ ਜਾਂਦੀ ਹੈ। ਜੜ੍ਹਾਂ ਦੇ ਟੁਕੜਿਆਂ ਵੇਚਣ ਲਈ ਇਸ ਨੂੰ ਟੀਨ ਦੇ ਬਕਸਿਆਂ ਵਿੱਚ ਸਟੋਰ ਕਰ ਲਿਆ ਜਾਂਦਾ ਹੈ। ਜੜ੍ਹਾਂ ਦੀ ਲੰਬਾਈ ਜਿੰਨੀ ਜ਼ਿਆਦਾ ਹੋਵੇਗੀ, ਉਹ ਉੱਨੇ ਜ਼ਿਆਦਾ ਮੁੱਲ 'ਤੇ ਵਿਕੇਗੀ। ਇਸਦੇ ਬੇਰਾਂ ਵਰਗੇ ਫਲਾਂ ਨੂੰ ਤੋੜ ਕੇ ਵੱਖ ਕਰ ਲਿਆ ਜਾਂਦਾ ਹੈ ਅਤੇ ਫਿਰ ਧੁੱਪ ਵਿੱਚ ਸੁਕਾ ਕੇ ਪੀਹ ਲਿਆ ਜਾਂਦਾ ਹੈ, ਤਾਂ ਜੋ ਉਨ੍ਹਾਂ 'ਚੋਂ ਬੀਜ ਲਏ ਜਾ ਸਕਣ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement