
ਲੋਨ ਲੈਣ ਵਾਲੇ ਕਿਸਾਨਾਂ ਨੂੰ ਅਗਲੇ 10 ਦਿਨ ਵਿਚ ਬੈਂਕ ਨੂੰ ਪੈਸਾ ਵਾਪਸ ਕਰਨਾ ਹੈ
ਨਵੀਂ ਦਿੱਲੀ - ਜਿਹੜੇ ਕਿਸਾਨਾਂ ਨੇ ਕਿਸਾਨ ਕ੍ਰੇਡਿਟ ਕਾਰਡ 'ਤੇ ਲੋਨ ਲਿਆ ਹੈ ਉਹਨਾਂ ਲਈ ਵੱਡੀ ਖ਼ਬਰ ਹੈ ਦਰਅਸਲ ਉਹਨਾਂ ਨੂੰ 31 ਅਗਸਤ ਦੀ ਤਾਰੀਕ ਯਾਦ ਰੱਖਣੀ ਹੋਵੇਗੀ, ਨਹੀਂ ਤਾਂ ਡਬਲ ਵਿਆਜ ਦੇਣਾ ਪਵੇਗਾ। ਲੋਨ ਲੈਣ ਵਾਲੇ ਕਿਸਾਨਾਂ ਨੂੰ ਅਗਲੇ 10 ਦਿਨ ਵਿਚ ਬੈਂਕ ਨੂੰ ਪੈਸਾ ਵਾਪਸ ਕਰਨਾ ਹੈ। ਅਜਿਹਾ ਨਾ ਕਰਨ ਉੱਤੇ 4 ਦੀ ਜਗ੍ਹਾ 7 ਫ਼ੀਸਦੀ ਵਿਆਜ ਦੇਣਾ ਪਵੇਗਾ।
Farming Loan
ਲੌਕਡਾਉਨ ਵਿੱਚ ਦਿੱਤੀ ਗਈ ਸੀ ਮੁਹਲਤ
ਕਿਸਾਨਾਂ ਨੇ 31 ਮਾਰਚ ਤੱਕ ਲੋਨ ਵਾਪਸ ਕਰਨਾ ਸੀ ਪਰ ਮੋਦੀ ਸਰਕਾਰ ਨੇ ਤਾਲਾਬੰਦੀ ਨੂੰ ਦੇਖਦੇ ਹੋਏ ਕਿਸਾਨਾਂ ਨੂੰ 31 ਮਾਰਚ ਤੋਂ ਵਧਾ ਕੇ 31 ਮਈ ਤੱਕ ਦਾ ਮੌਕਾ ਦੇ ਦਿੱਤਾ ਸੀ। ਇਸ ਤੋਂ ਬਾਅਦ 31 ਮਈ ਦੀ ਤਾਰੀਕ ਨੂੰ ਵਧਾ ਕੇ 31 ਅਗਸਤ ਤੱਕ ਕਰ ਦਿੱਤਾ ਸੀ। ਹੁਣ ਤਾਰੀਖ ਅੱਗੇ ਵਧਣ ਦੀ ਆਸ ਘੱਟ ਗਈ ਹੈ।
KCC
KCC ਉੱਤੇ ਕਿਵੇਂ ਘੱਟ ਲੱਗਦਾ ਹੈ ਵਿਆਜ?
ਕਿਸਾਨ ਲਈ ਕੇਸੀਸੀ ਉੱਤੇ ਲਏ ਗਏ 3 ਲੱਖ ਰੁਪਏ ਤੱਕ ਦੇ ਲੋਨ ਦੀ ਵਿਆਜ ਦਰ ਉਝ ਤਾਂ 9 ਫ਼ੀਸਦੀ ਹੈ ਪਰ ਸਰਕਾਰ ਇਸ ਵਿਚ 2 ਫ਼ੀਸਦੀ ਸਬਸਿਡੀ ਦਿੰਦੀ ਹੈ।
Kisan Credit Card
ਇੰਜ ਬਣਾਓ ਕਿਸਾਨ ਕਰੈਡਿਟ ਕਾਰਡ
ਸਭ ਤੋਂ ਪਹਿਲਾਂ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਤ ਸਾਈਟ (pmkisan.gov.in) ਉੱਤੇ ਜਾਓ। ਇੱਥੇ ਕਿਸਾਨ ਕਰੈਡਿਟ ਕਾਰਡ ਦਾ ਫਾਰਮ ਡਾਊਨਲੋਡ ਕਰੋ। ਇਸ ਫਾਰਮ ਨੂੰ ਤੁਹਾਨੂੰ ਆਪਣੀ ਖੇਤੀਬਾੜੀ ਲਾਇਕ ਜ਼ਮੀਨ ਦੇ ਦਸਤਾਵੇਜ਼, ਫ਼ਸਲ ਦੀ ਡਿਟੇਲਜ਼ ਦੇ ਨਾਲ ਭਰਨਾ ਹੋਵੇਗਾ। ਇਹ ਜਾਣਕਾਰੀ ਦੇਣੀ ਹੋਵੇਗੀ ਕਿ ਤੁਸੀਂ ਕਿਸੇ ਹੋਰ ਬੈਂਕ ਜਾਂ ਸ਼ਾਖਾ ਤੋਂ ਕੋਈ ਕਿਸਾਨ ਕਰੈਡਿਟ ਕਾਰਡ ਨਹੀਂ ਬਣਵਾਇਆ ਹੈ। ਇਸ ਨੂੰ ਭਰ ਕੇ ਬੈਂਕ ਵਿੱਚ ਜਮਾਂ ਕਰੋ।
Farmer
ਇਹਨਾਂ ਦਸਤਾਵੇਜ਼ ਦੀ ਜ਼ਰੂਰਤ - ਆਈਡੀ ਸਬੂਤ ਜਿਵੇਂ - ਵੋਟਰ ਕਾਰਡ , ਪੈਨ ਕਾਰਡ , ਪਾਸਪੋਰਟ , ਆਧਾਰ ਕਾਰਡ , ਡਰਾਈਵਿੰਗ ਲਾਇਸੈਂਸ। ਇਨ੍ਹਾਂ ਵਿਚੋਂ ਕੋਈ ਇੱਕ ਤੁਹਾਡਾ ਅਡਰੈਸ ਪਰੂਫ਼ ਵੀ ਬਣ ਸਕਦਾ ਹੈ।
ਕਿਸਾਨ ਕਰੈਡਿਟ ਕਾਰਡ ਕਿਸੇ ਵੀ ਕੋ-ਆਪਰੇਟਿਵ ਬੈਂਕ, ਖੇਤਰੀ ਪੇਂਡੂ ਬੈਂਕ ਤੋਂ ਹਾਸਲ ਕੀਤਾ ਜਾ ਸਕਦਾ ਹੈ। ਨਿੱਜੀ ਬੈਂਕ ਵੀ ਇਹ ਕਾਰਡ ਬਣਾਉਂਦੇ ਹਨ।