
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਤਮ ਪ੍ਰਕਾਸ਼ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਖਾਦ ਦੀ ਘੱਟ ਵਰਤੋਂ ਕਰਨ ਬਾਰੇ ਜਾਗਰੁਕ ਕੀਤਾ ਗਿਆ
ਰਾਏਕੋਟ, 19 ਅਪ੍ਰੈਲ : ਨੇੜਲੇ ਪਿੰਡ ਬੱਸੀਆਂ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਤਮ ਪ੍ਰਕਾਸ਼ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਖਾਦ ਦੀ ਘੱਟ ਵਰਤੋਂ ਕਰਨ ਬਾਰੇ ਜਾਗਰੁਕ ਕੀਤਾ ਗਿਆ । ਇਸ ਮੌਕੇ ਪੁੱਜੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੀਰ ਸਿੰਘ ਬੈਂਸ, ਡਾ. ਐਸ.ਐਸ ਕੁੱਕਲ, ਨਛੱਤਰ ਸਿੰਘ ਮੱਲੀ ਡਾਇਰੈਕਟਰ ਆਤਮ ਪ੍ਰਕਾਸ਼ ਵੈਲਫੇਅਰ ਸੁਸਾਇਟੀ, ਪੀ.ਏ.ਯੂ ਦੇ ਵਿਗਿਆਨੀ ਮੈਡਮ ਛੁਨੇਜਾ, ਜਸਕਰਨ ਸਿੰਘ, ਵਰਿੰਦਰਪਾਲ ਸਿੰਘ ਆਦਿ ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਪੱਤਾ ਰੰਗ ਚਾਰਟ ਵਿਧੀ ਰਾਂਹੀ ਯੂਰੀਆ ਖਾਦ ਦੀ ਵਰਤੋ ਕਰਨ ਸਬੰਧੀ ਜਾਣਕਾਰੀ ਦਿਤੀ। ਇਸ ਮੌਕੇ ਮਾਹਿਰਾਂ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ, ਕਣਕ ਦੇ ਨਾੜ੍ਹ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਅਤੇ ਇਸ ਨੂੰ ਖੇਤ ਵਿਚ ਹੀ ਵਾਹ ਕੇ ਆਰਗੇਨਿਕ ਮਾਦਾ ਵਧਾਉਣ, ਮਿੱਟੀ ਦੀ ਸਿਹਤ ਦੀ ਸੰਭਾਲ ਕਰਨ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਣ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਕੇ.ਵੀ.ਕੇ ਦੇ ਵਿਗਿਆਨੀਆਂ ਵਲੋਂ ਵੀ ਪੱਤਾ ਰੰਗ ਚਾਰਟ ਵਿਧੀ ਨਾਲ ਯੂਰੀਆ ਖਾਦ ਦੀ ਵਰਤੋਂ ਸੰਬੰਧੀ ਵੀ ਅਪਣੇ ਵਿਚਾਰ ਸਾਂਝੇ ਕਰਦਿਆਂ ਪੱਤਾ ਰੰਗ ਚਾਰਟ ਵਿਧੀ ਨਾਲ ਕਣਕ ਵਿੱਚ 25 ਤੋਂ 50 ਕਿਲੋ ਯੂਰੀਆ ਖਾਦ ਦੀ ਬਚਤ ਸੰਬੰਧੀ ਵੀ ਜਾਣਕਾਰੀ ਦਿਤੀ । ਨਿਰੀਖਣ ਦੌਰਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਮਹਿਕਮੇ ਵਲੋਂ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਜਿਨ੍ਹਾਂ ਵਿਚ ਵਿਸ਼ੇਸ ਤੌਰ ਤੇ ਵਾਤਾਵਰਣ, ਪਾਣੀ ਅਤੇ ਮਿੱਟੀ ਦੀ ਸੰਭਾਲ, ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ ਦਿਤੀ ਜਾ ਰਹੀ ਖੇਤੀ ਮਸ਼ੀਨਰੀ ਅਤੇ ਮਹਿਕਮੇ ਵਲੋਂ ਚਲਾਈ ਜਾ ਰਹੀ ਆਤਮਾ ਸਕੀਮ ਆਦਿ ਬਾਰੇ ਕਿਸਾਨਾਂ ਵੀ ਕਿਸਾਨਾਂ ਨੂੰ ਦੱਸਿਆ। ਉਨ੍ਹਾਂ ਵਲੋਂ ਕਿਸਾਨਾਂ ਨੂੰ ਪਿੰਡ ਪੱਧਰ ਤੇ ਗਰੁੱਪ ਬਣਾ ਕੇ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਆ। ਇਸ ਸਮੇ ਡਾ. ਨਿਰਮਲ ਸਿੰੰਘ ਬਲਾਕ ਖੇਤੀਬਾੜੀ ਅਫਸਰ ਵਲੋਂ ਬਲਾਕ ਵਿਚ ਫਸਲੀ ਵਿਭਿੰੰਨਤਾ, ਕੌਮੀ ਅੰਨ ਸੁਰੱੱਖਿਆ ਮਿਸ਼ਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਕੁਮਾਰ, ਹਰਜੀਤ ਸਿੰਘ, ਪਰਮਿੰਦਰ ਸਿੰਘ, ਪੰਕਜ਼ ਸ਼ਰਮਾ, ਮਹਿੰਦਰ ਸਿੰਘ ਸ੍ਰੀਮਤੀ ਸੁਖਵਿੰਦਰ ਕੌਰ, ਦਵਿੰਦਰ ਸਿੰਘ ਨੱਤ, ਬਲਜਿੰਦਰ ਸਿੰਘ, ਜ਼ੰਗੀਰ ਸਿੰਘ ਬੋਪਾਰਾਏ ਖੁਰਦ, ਰਘੂਵੀਰ ਸਿੰਘ ਗਿੱਲ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਸ਼ਿੰਗਾਰਾ ਸਿੰਘ, ਮਨਜੀਤ ਸਿੰਘ, ਜਗਦੇਵ ਸਿੰਘ ਰਜਿੰਦਰ ਪ੍ਰਕਾਸ਼, ਰਣਜੀਤ ਸਿੰਘ, ਜਗਦੀਪ ਸਿੰਘ ਰਾਜੋਆਣਾ ਆਦਿ ਵੀ ਹਾਜ਼ਰ ਸਨ।