ਪੰਜਾਬ-ਹਰਿਆਣਾ ’ਚ ਅੱਜ ਤੋਂ ਡਟ ਕੇ 3 ਘੰਟੇ ਲਈ ਸੜਕਾਂ ’ਤੇ ਲੱਖਾਂ ਟਰੈਕਟਰ ਆਉਣਗੇ
Published : Jul 20, 2020, 10:26 am IST
Updated : Jul 20, 2020, 10:26 am IST
SHARE ARTICLE
Balbir Singh Rajewal
Balbir Singh Rajewal

ਫ਼ਸਲਾਂ ਦੀ ਖ਼ਰੀਦ ਬਾਰੇ 3 ਕੇਂਦਰੀ ਆਰਡੀਨੈਂਸਾਂ ਦਾ ਵਿਰੋਧ

ਚੰਡੀਗੜ੍ਹ, 19 ਜੁਲਾਈ (ਜੀ.ਸੀ. ਭਾਰਦਵਾਜ) : ਮਹੀਨਾ ਪਹਿਲਾ ਕੇਂਦਰ ਸਰਕਾਰ ਵਲੋਂ ਫ਼ਸਲਾਂ ਦੀ ਖ਼ਰੀਦ ਵਾਸਤੇ ਨਵਾਂ ਮੰਡੀਕਰਨ ਸਿਸਟਮ ਲਾਗੂ ਕਰਨ ਵਾਲੇ 3 ਅਹਿਮ ਆਰਡੀਨੈਂਸ ਜਾਰੀ ਕਰਨ ਦਾ ਪੰਜਾਬ, ਹਰਿਆਣਾ ਤੇ ਪੱਛਮੀ ਯੂ.ਪੀ. ’ਚ ਡੱਟ ਕੇ ਵਿਰੋਧ ਹੋ ਰਿਹਾ ਹੈ ਅਤੇ ਇਸ ਕਿਸਾਨੀ ਸੰਘਰਸ਼ ਦੀ ਲੜੀ ਵਿਚ ਭਲਕੇ ਪਹਿਲੇ ਕਦਮ ਵਜੋਂ ਖੇਤੀ ਉਦਪਾਦਕ ਆਪੋ-ਅਪਣੇ ਪਿੰਡਾਂ ’ਚੋਂ ਲੱਖਾਂ ਟ੍ਰੈਕਟਰ ਲਿਆ ਕੇ ਨੇੜਲੀ ਵੱਡੀ-ਛੋਟੀ ਸੜਕ ’ਤੇ ਖੜੇ ਕਰ ਦੇਣਗੇ। ਇਹ ਰੋਸ ਤੇ ਸੰਘਰਸ਼ ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਸਮੇਂ ਨਿਵੇਕਲਾ ਹੋਵੇਗਾ ਕਿਉਂਕਿ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਸਿਰਫ਼ ਨੈਸ਼ਨਨ ਤੇ ਰਾਜ ਮਾਰਗਾਂ ’ਤੇ ਟ੍ਰੈਕਟਰ ਲਾਈਨ ਵਿਚ ਪੜੇ ਕੀਤੇ ਜਾਣਗੇ ਪਰ ਆਵਾਜਾਈ ਨਹੀਂ ਰੋਕੀ ਜਾਵੇਗੀ।

ਟ੍ਰੈਕਟਰ ਚਾਲਕ -ਕਿਸਾਨ ਮੂੰਹ ’ਤੇ ਮਾਸਕ ਪਾ ਕੇ ਦੂਰੀ ਬਣਾ ਕੇ ਇਕੱਲੇ-ਇਕੱਲੇ ਟ੍ਰੈਕਟਰਾਂ ’ਤੇ ਲਾਈਨ ਵਿਚ ਬੈਠੇ ਰਹਿਣਗੇ। ਬਲਬੀਰ ਸਿੰਘ ਰਾਜੇਵਾਲ ਨੇ ਸਪੱਸ਼ਟ ਕਿਹਾ ਕਿ ਕੋਈ ਇਕੱਠ, ਰੈਲੀ ਜਾਂ ਵੱਡੀ ਮੀਟਿੰਗ ਜਾਂ ਨਾਹਰੇਬਾਜ਼ੀ ਨਹੀਂ ਕੀਤੀ ਜਾਵੇਗੀ ਅਤੇ 3 ਘੰਟੇ ਦੇ ਚੁੱਪ-ਚਾਪ ਰੋਸ ਉਪਰੰਤ ਨੇੜੇ ਦੇ ਕਸਬੇ ਵਿਚ ਬੈਠੇ ਤਹਿਸੀਲਦਾ, ਐਸ.ਡੀ.ਐਮ. ਜਾਂ ਡਿਪਟੀ ਕਮਿਸ਼ਨਰ ਨੂੰ ਸਿਰਫ਼ 4 ਕਿਸਾਨਾਂ ਦੇ ਵਫ਼ਦ ਵਲੋਂ ਕੇਂਦਰ ਦੇ ਇਸ ਨਵੇਂ ਫ਼ਸਲ ਖ਼ਰੀਦ ਸਿਸਟਮ ਵਿਰੁਧ ਲਿਖਤੀ ਮੰਗ ਪੱਤਰ ਦਿਤਾ ਜਾਵੇਗਾ। ਰਾਜੇਵਾਲ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਹਫ਼ਤਾ ਪਹਿਲਾਂ ਇਹੋ ਜਿਹਾ ਕਿਸਾਨੀ ਰੋਸ ਇੰਗਲੈਂਡ, ਫ਼ਰਾਂਸ ਤੇ ਜਰਮਨੀ ਵਿਚ ਵੀ ਕੀਤਾ ਗਿਆ ਸੀ ਜਿਸ ਤੋਂ ਸੇਧ ਲੈ ਕੇ ਅੱਗੋਂ ਤੋਂ ਇਸ ਮੁਲਕ ਵਿਚ ਵੀ ਕੀਤਾ ਜਾਇਆ ਕਰੇਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸੰਘਰਸ਼ ਤੇ ਰੋਸ ਨੂੰ ਰੋਕਣ ਲਈ ਜਾਰੀ ਕੀਤੀ ਅਪੀਲ ਅਤੇ ਲਾਗੂ ਕੀਤੀ ਦਫ਼ਾ 144 ਬਾਰੇ ਸਵਾਲ ਦੇ ਜਵਾਬ ਵਿਚ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅੱਜ ਸ਼ਾਮੀ ਲਿਖੀ ਚਿੱਠੀ ਵਿਚ ਮੋੜਵਾਂ ਸਵਾਲ ਕੀਤਾ ਹੈ ਕਿ ਦੋ ਹਫ਼ਤੇ ਪਹਿਲਾਂ ਬੁਲਾਈ ਸਰਬ-ਪਾਰਟੀ ਮੀਟਿੰਗ ਵਿਚ ਅਤੇ ਮਗਰੋਂ ਕਿਸਾਨ ਜਥੇਬੰਦੀਆਂ ਨਾਲ ਕੀਤੀ ਮੁਲਾਕਾਤ ਵਿਚ ਇਨ੍ਹਾਂ ਕੇਂਦਰੀ ਆਰਡੀਨੈਂਸਾਂ ਦਾ ਡੱਟ ਕੇ ਵਿਰੋਧ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਮੁੱਖ ਮੰਤਰੀ ਨੇ ਖ਼ੁਦ ਥਾਪੜਾ ਦਿਤਾ ਸੀ। 

ਰਾਜੇਵਾਲ ਨੇ ਪੁਛਿਆ, ‘‘ਸ਼ੱਕ ਹੋ ਰਿਹਾ ਹੈ, ਕਿਤੇ ਮੁੱਖ ਮੰਤਰੀ ਹੁਣ ਕੇਂਦਰ ਨਾਲ ਤਾਂ ਨਹੀਂ ਮਿਲ ਗੲੈ?’’ ਜ਼ਿਕਰਯੋਗ ਹੈ ਕਿ ਮਹੀਨਾ ਪਹਿਲਾਂ ਜਾਰੀ ਕੀਤੇ ਆਰਡੀਨੈਂਸਾਂ ਵਿਚ ਹੁਣ ਫ਼ਸਲਾਂ ਦੀ ਖ਼ਰੀਦ ਨਿਜੀ ਕੰਪਨੀਆਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਦਾ ਨਵਾਂ ਸਿਸਟਮ ਲਾਗੂ ਹੋ ਜਾਵੇਗਾ। ਭਾਵੇਂ ਕੇਂਦਰੀ ਖੇਤੀ ਮੰਤਰੀ ਨੇ ਦੋ ਵਾਰ ਭਰੋਸਾ ਦਿਤਾ ਹੈ ਕਿ ਐਮ.ਐਸ.ਪੀ. ਜਾਰੀ ਰਹੇਗੀ ਪਰ ਕਾਂਗਰਸ ਸਰਕਾਰ ਤੇ ਹੋਰ ਵਿਰੋਧੀ ਪਾਰਟੀਆਂ ਦੇ ਇਸ਼ਾਰੇ ’ਤੇ ਕਿਸਾਨ ਵਿਰੋਧ ਕਰ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement