ਜਗਜੀਤ ਡੱਲੇਵਾਲ ਨੂੰ ਲੈ ਕੇ ਜਾਣ ਲਈ ਸਾਡੀਆਂ ਲਾਸ਼ਾਂ ਤੋਂ ਲੰਘਣਾ ਪਵੇਗਾ-ਕਿਸਾਨ ਆਗੂ
Published : Dec 20, 2024, 6:43 pm IST
Updated : Dec 20, 2024, 6:43 pm IST
SHARE ARTICLE
Jagjit Dallewal will have to pass through our dead bodies Farmer news
Jagjit Dallewal will have to pass through our dead bodies Farmer news

''ਜੇ ਜਬਰਦਸਤੀ ਹੁੰਦੀ ਹੈ ਤਾਂ ਇਥੋ ਇਕ ਡੱਲੇਵਾਲ ਨਹੀਂ ਕਈ ਡੱਲੇਵਾਲ ਆਪਣੀਆਂ ਸ਼ਹੀਦੀਆਂ ਪਾਉਣ ਲਈ ਤਿਆਰ ਹਨ''

ਮੁਹਾਲੀ: ਅੱਜ 25ਵੇਂ ਦਿਨ ਵਿਚ ਜਗਜੀਤ ਡੱਲੇਵਾਲ ਦਾ ਮਰਨ ਵਰਤ ਦਾਖ਼ਲ ਹੋ ਗਿਆ ਹੈ। ਸੁਪਰੀਮ ਕੋਰਟ ਨੇ ਜਗਜੀਤ ਡੱਲੇਵਾਲ ਦੀ ਸਿਹਤ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਜਾਵੇ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਡੱਲੇਵਾਲ ਆਪਣਾ ਮਰਨ ਵਰਤ ਨਹੀਂ ਛੱਡਣਗੇ ਤੇ ਉਨ੍ਹਾਂ ਨੂੰ ਲੈ ਕੇ ਜਾਣ ਲਈ ਸਾਡੀਆਂ ਲਾਸ਼ਾਂ ਤੋਂ ਲੰਘਣਾ ਪਵੇਗਾ।

ਇਸ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਮਾਣਯੋਗ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਾਂ ਜੋ ਜਗਜੀਤ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਤ ਹੈ ਪਰ ਅਸੀਂ ਇਹ ਵੀ ਵੇਖਣਾ ਹੈ ਕਿ ਡੱਲੇਵਾਲ ਦੀ ਸਿਹਤ ਵਿਗੜੀ ਕਿਉਂ ਹੈ? ਜਗਜੀਤ ਡੱਲੇਵਾਲ ਦੀ ਵਿਗੜਦੀ ਸਿਹਤ ਲਈ ਸਮੇਂ ਦੀ ਸਰਕਾਰ ਜ਼ਿੰਮੇਵਾਰ ਹੈ, ਜੋ ਵਾਰ-ਵਾਰ ਵਾਅਦੇ ਕਰਕੇ ਮੁੱਕਰ ਗਈ। ਜਗਜੀਤ ਡੱਲੇਵਾਲ ਕੈਂਸਰ ਪੀੜਤ ਹਨ ਤੇ ਉਨ੍ਹਾਂ ਨੇ ਸਾਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਤੁਸੀਂ ਵੀ ਆਪਣਾ ਪਹਿਰਾ ਪੂਰਾ ਰੱਖਿਓ, ਘਬਰਾ ਨਾ ਜਾਓ। 

ਲਖਵਿੰਦਰ ਸਿੰਘ ਨੇ ਕਿਹਾ ਕਿ ਕੱਲ਼੍ਹ ਕਈ ਮਿੰਟ ਲਈ ਡੱਲੇਵਾਲ ਬੇਹੋਸ਼ ਰਹੇ। ਅੱਜ ਅਨਾਜ ਪੈਦਾ ਕਰਨ ਵਾਲੇ ਲਈ ਜਗਜੀਤ ਡੱਲੇਵਾਲ ਇਕ ਸੋਚ ਬਣ ਗਏ ਹਨ। ਅਸੀਂ ਉਸ ਸੋਚ ਨੂੰ ਮਿਟਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਕੋਈ ਜ਼ਬਰਦਸਤੀ ਕੀਤੀ ਤਾਂ ਸਾਡੀਆਂ ਲਾਸ਼ਾਂ ਉਪਰੋਂ ਲੰਘ ਕੇ ਉਹ ਡੱਲੇਵਾਲ ਨੂੰ ਹੱਥ ਲਗਾ ਸਕਦੇ ਹਨ। ਜੇ ਜਬਰਦਸਤੀ ਹੁੰਦੀ ਹੈ ਤਾਂ ਇਥੋ ਇਕ ਡੱਲੇਵਾਲ ਨਹੀਂ ਕਈ ਡੱਲੇਵਾਲ ਆਪਣੀਆਂ ਸ਼ਹੀਦੀਆਂ ਪਾਉਣ ਲਈ ਤਿਆਰ ਹਨ। ਸਾਡੇ ਜਰਨੈਲ ਦੀ ਸੋਚ ਸਾਡੀ ਸੋਚ ਬਣ ਚੁੱਕੀ ਹੈ ਕਿ ਉਹ ਸ਼ਹਾਦਤ ਦੇਣ ਲਈ ਤਿਆਰ ਹਨ ਤੇ ਅਸੀਂ ਵੀ ਉਨ੍ਹਾਂ ਦੇ ਪਾਏ ਪੂਰਨੇ 'ਤੇ ਅੱਗੇ ਦੀ ਅੱਗੇ ਚੱਲਣ ਲਈ ਤਿਆਰ ਹਾਂ। 

ਲਖਵਿੰਦਰ ਸਿੰਘ ਨੇ ਇਕ ਪਰਚੀ ਵਿਖਾਉਂਦੇ ਹੋਏ ਕਿਹਾ ਕਿ ਇਕ ਕਿਸਾਨ ਨੇ ਮੇਰੇ ਹੱਥ ਵਿਚ ਪਰਚੀ ਫੜਾ ਕੇ ਸੁਚੇਤ ਕੀਤਾ ਹੈ ਕਿ ਸੀਆਈਡੀ ਵਾਲੇ ਪੱਤਰਕਾਰ ਬਣ ਕੇ ਹਰਿਆਣਾ ਵਾਲਿਆਂ ਦੀਆਂ ਕਾਰਾਂ ਦੇ ਨੰਬਰ ਨੋਟ ਕਰ ਰਹੇ ਹਨ। ਉਸ ਨੇ ਸਾਨੂੰ ਸੁਚੇਤ ਰਹਿਣ ਲਈ ਕਿਹਾ ਹੈ। ਲਖਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਸਾਡਾ ਜਰਨੈਲ ਕੁਰਬਾਨੀ ਦੇ ਰਿਹਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਭਾਵੇਂ ਡਰਾ ਲਓ- ਧਮਕਾ ਲਓ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਤੋਂ ਪਰਤੇ ਨੌਜਵਾਨਾਂ ਦੇ ਪਰਿਵਾਰ ਵਾਲੇ ਹੋਏ ਪਏ ਬੇਹੱਦ ਪਰੇਸ਼ਾਨ

16 Feb 2025 12:09 PM

ਅਮਰੀਕਾ ਤੋਂ ਪਰਤੇ ਨੌਜਵਾਨ ਢਕ ਰਹੇ ਆਪਣੇ ਮੂੰਹ, ਪੁਲਿਸ ਦੀਆਂ ਗੱਡੀਆਂ 'ਚ ਬੈਠੇ ਦਿਖਾਈ ਦਿੱਤੇ ਨੌਜਵਾਨ

16 Feb 2025 12:04 PM

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM
Advertisement