
ਕਿਸਾਨਾਂ ਵਲੋਂ ਟਰੈਕਟਰ-ਟਰਾਲੀਆਂ ਸਮੇਤ ਵਾਈ ਪੀ ਐਸ ਚੌਂਕ ਵਿਚ ਧਰਨਾ ਸ਼ੁਰੂ
ਕਿਸਾਨਾਂ ਵਲੋਂ ਟਰੈਕਟਰ-ਟਰਾਲੀਅਐਸ ਏ ਐਸ ਨਗਰ, 22 ਮਾਰਚ (ਕੇਵਲ ਸ਼ਰਮਾ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਅੱਜ ਸੈਂਕੜੇ ਕਿਸਾਨਾਂ ਨੇ ਉਸ ਵੇਲੇ ਮੋਹਾਲੀ-ਚੰਡੀਗੜ੍ਹ ਦੀ ਹੱਦ 'ਤੇ ਵਾਈ ਪੀ ਐਸ ਚੌਂਕ ਕੋਲ ਧਰਨਾ ਦੇ ਕੇ ਰਸਤਾ ਬੰਦ ਕਰ ਦਿਤਾ ਜਦੋਂ ਇਨ੍ਹਾਂ ਕਿਸਾਨਾਂ ਨੂੰ ਬੈਰੀਗੇਟਸ ਲਾ ਕੇ ਚੰਡੀਗੜ੍ਹ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ। ਕਿਸਾਨਾਂ ਨੇ ਵੀ ਅਪਣੇ ਟਰੈਕਟਰ-ਟਰਾਲੀਆਂ ਸੜਕ ਵਿਚਕਾਰ ਹੀ ਲਗਾ ਦਿਤੇ। ਧਰਨੇ ਦੀ ਅਗਵਾਈ ਕਰ ਰਹੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਬਜਟ ਵਾਲੇ ਦਿਨ ਤਕ ਭੁੱਖ ਹੜਤਾਲ ਕਰ ਰਹੇ ਹਨ। ਇਹ ਕਿਸਾਨ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਦੇਣ ਜਾ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵਿਧਾਨ ਸਭਾ ਦੇ ਸੈਸ਼ਨ ਚੱਲਣ ਤਕ ਇਥੇ ਹੀ ਡਟੇ ਰਹਿਣਗੇ ਜਿਸ ਲਈ ਉਹ ਸਾਰਾ ਪ੍ਰਬੰਧ ਕਰ ਕੇ ਆਏ ਹਨ।
ਮੰਗ ਪੱਤਰ ਬਾਰੇ ਦਸਦਿਆਂ ਰਾਜੇਵਾਲ ਨੇ ਕਿਹਾ ਕਿ ਉਹ ਸਰਕਾਰ ਨੂੰ ਚੋਣਾਂ ਵੇਲੇ ਕਿਸਾਨਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ ਆਏ ਹਨ। ਸੱਭ ਤੋਂ ਪਹਿਲਾ ਵਾਅਦਾ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ੀ ਦਾ ਸੀ ਜਿਸ ਅਨੁਸਾਰ ਕਿਸਾਨਾਂ ਦਾ ਕੁਲ ਕਰਜ਼ ਮਾਫ਼ ਕਰਨ ਦੀ ਗੱਲ ਕਹੀ ਸੀ ਜਦਕਿ ਹੁਣ ਸਰਕਾਰ ਅਪਣੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਸਿਰਫ਼ ਸਹਿਕਾਰੀ ਬੈਂਕਾਂ ਦੇ ਅਤੇ ਦੋ ਲੱਖ ਤਕ ਦੇ ਕਰਜ਼ ਮਾਫ਼ ਕਰਨ ਦੀ ਗੱਲ ਕਰ ਰਹੀ ਹੈ।
Farmers
ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦਾ ਨਾਮ ਕਰਜ਼ ਮਾਫ਼ੀ ਵਾਲੀਆਂ ਲਿਸਟਾਂ ਵਿਚ ਆਇਆ ਹੈ ਉਨ੍ਹਾਂ ਨਾਲ ਵੀ ਸਰਕਾਰ ਨੇ ਮਜ਼ਾਕ ਕੀਤਾ ਹੈ ਕਿÀੁਂਕਿ ਕਈ ਕਿਸਾਨਾਂ ਦੇ ਤਾਂ 2 ਤੋਂ 5 ਰੁਪਏ ਮਾਫ਼ ਹੋਏ ਹਨ। ਅਸੀਂ ਮੰਗ ਕਰਦੇ ਹਾਂ ਕਿ ਵਾਅਦੇ ਅਨੁਸਾਰ ਕੁਰਕੀ ਦੀ ਧਾਰਾ ਵੀ ਕਾਨੂੰਨ ਵਿਚੋਂ ਹਟਾਈ ਜਾਵੇ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਨੁਕਸਾਨ ਦਾ ਮੁਆਵਜ਼ਾ ਵਧਾਉਣ ਵਾਲਾ ਵਾਅਦਾ ਵੀ ਵਫ਼ਾ ਨਾ ਹੋਇਆ ਅਤੇ ਟਰੈਕਟਰਾਂ ਉਤੇ ਦਿਤੀ ਜਾਣ ਵਾਲੀ ਸਬਸਿਡੀ ਦਾ ਐਲਾਨ ਵੀ ਪੂਰਾ ਨਹੀਂ ਕੀਤਾ।ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤਕ ਇਨ੍ਹਾਂ ਮੰਗਾਂ ਬਾਰੇ ਸਰਕਾਰ ਜਵਾਬ ਨਹੀਂ ਦਿੰਦੀ ਉਸ ਵੇਲੇ ਤਕ ਧਰਨਾ ਜਾਰੀ ਰਹੇਗਾ। ਇਸ ਵੇਲੇ ਕਿਸਾਨਾਂ ਵਲੋਂ ਰਾਤ ਦੇ ਲੰਗਰ ਲਈ ਵਾਈ ਪੀ ਐਸ ਚੌਂਕ ਵਿਚ ਤਿਆਰੀ ਕੀਤੀ ਜਾ ਰਹੀ ਹੈ ਜਿਥੇ ਕਿਸਾਨ ਸਬਜ਼ੀਆਂ ਕੱਟ ਰਹੇ ਹਨ। ਕਿਸਾਨਾਂ ਦੇ ਇਸ ਧਰਨੇ ਕਰ ਕੇ ਚੰਡੀਗੜ੍ਹ ਅਤੇ ਮੋਹਾਲੀ ਆਉਣ ਜਾਣ ਵਾਲਾ ਟ੍ਰੈਫ਼ਿਕ ਪ੍ਰਭਾਵਿਤ ਹੋਇਆ ਜਿਸ ਨੂੰ ਵੱਖ-ਵੱਖ ਰਸਤਿਆਂ ਲਈ ਤਬਦੀਲ ਕੀਤਾ ਗਿਆ।
ਾਂ ਸਮੇਤ ਵਾਈ ਪੀ ਐਸ ਚੌਂਕ ਵਿਚ ਧਰਨਾ ਸ਼ੁਰੂ