ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ
Published : Apr 23, 2021, 10:03 am IST
Updated : Apr 23, 2021, 10:03 am IST
SHARE ARTICLE
Farmer
Farmer

ਪੰਜਾਬ ਵਿਚ ਮਾਰਚ ਮਹੀਨੇ ਦੌਰਾਨ ਅਚਨਚੇਤ ਪਈ ਗਰਮੀ ਕਾਰਨ ਜਿਥੇ ਕਣਕ ਦਾ ਝਾੜ ਬੇਤਹਾਸ਼ਾ ਘਟਿਆ ਹੈ ਉਥੇ ਤੂੜੀ ਵੀ ਘੱਟ ਬਣੀ ਹੈ

ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਹਾੜੀ ਦੀ ਮੁੱਖ ਫ਼ਸਲ ਕਣਕ ਦਾ ਝਾੜ ਇਸ ਵਾਰ ਕਿਸਾਨਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਖ਼ਰਾ ਨਾ ਉਤਰਿਆ, ਜਿਸ ਦੇ ਚਲਦਿਆਂ ਸੂਬੇ ਦੀਆਂ ਦਾਣਾ ਮੰਡੀਆ ਵਿਚੋਂ ਅਪਣੀ ਫ਼ਸਲ ਵੇਚ ਕੇ ਘਰ ਵਾਪਸ ਆਏ ਬਹੁਗਿਣਤੀ ਕਿਸਾਨਾਂ ਦੇ ਚਿਹਰਿਆਂ ਤੇ ਪਿਲੱਤਣ ਅਤੇ ਬੇਰੌਣਕੀ ਦਾ ਆਲਮ ਹੈ। ਪੰਜਾਬ ਵਿਚ ਕਣਕ ਦੀ ਕਾਸ਼ਤ ਕੀਤੀਆਂ ਜਾਣ ਵਾਲੀਆਂ ਦਰਜਨਾਂ ਕਿਸਮਾਂ ਵਿਚੋਂ ਸਿਰਫ਼ ਇਕ ਦੋ ਕਿਸਮਾਂ ਹੀ ਅਜਿਹੀਆਂ ਹਨ ਜਿਨ੍ਹਾਂ ਨੇ ਚੰਗਾ ਝਾੜ ਦਿਤਾ ਹੈ ਅਤੇ ਕਿਸਾਨਾਂ ਦੇ ਖਰਚੇ ਪੂਰੇ ਕੀਤੇ ਹਨ।

Farmer Farmer

ਬਾਕੀ ਦੀਆਂ ਕਈ ਕਿਸਮਾਂ ਤਾਂ ਠੇਕੇ ਤੇ ਜ਼ਮੀਨਾਂ ਵਾਹੁਣ ਵਾਲੇ ਕਿਸਾਨਾਂ ਦੇ ਗਲੇ ਦੀ ਹੱਡੀ ਬਣ ਗਈਆਂ ਹਨ। ਪੰਜਾਬ ਵਿਚ ਮਾਰਚ ਮਹੀਨੇ ਦੌਰਾਨ ਅਚਨਚੇਤ ਪਈ ਗਰਮੀ ਕਾਰਨ ਜਿਥੇ ਕਣਕ ਦਾ ਝਾੜ ਬੇਤਹਾਸ਼ਾ ਘਟਿਆ ਹੈ ਉਥੇ ਤੂੜੀ ਵੀ ਘੱਟ ਬਣੀ ਹੈ ਕਿਉਂਕਿ ਚਾਰ-ਪੰਜ ਵਿਘਿਆਂ ਵਿਚੋਂ ਮੁਸ਼ਕਲ ਨਾਲ ਇਕ ਟਰਾਲੀ ਤੂੜੀ ਹੀ ਤਿਆਰ ਹੋ ਰਹੀ ਹੈ।

Farmer Farmer

ਇਸ ਸਾਲ ਕਈ ਕਾਰੋਬਾਰੀ ਕਿਸਾਨਾਂ ਨੇ ਵੱਡੇ ਟਰੈਕਟਰ ਅਤੇ ਆਧੁਨਿਕ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਇਸ ਆਸ ਨਾਲ ਖਰੀਦੀਆਂ ਸਨ ਕਿ ਚੰਗੀ ਕਮਾਈ ਕਰਾਂਗੇ ਪਰ ਕਿਸਾਨਾਂ ਦੀ ਫ਼ਸਲ ਸਿਰਫ਼ ਕੁਦਰਤ ਦੇ ਰਹਿਮ ’ਤੇ ਨਿਰਭਰ ਹੈ ਜਿਸ ਦੇ ਚਲਦਿਆਂ ਇਨ੍ਹਾਂ ਕਾਰੋਬਾਰੀ ਕਿਸਾਨਾਂ ਦੇ ਬੁੱਲ੍ਹਾਂ ਤੇ ਵੀ ਚੁੱਪ ਪਸਰ ਗਈ ਹੈ। ਇਸ ਕਾਰਨ ਸੰਭਾਵਨਾ ਬਣ ਚੁੱਕੀ ਹੈ ਕਿ ਇਸ ਸਾਲ ਦੇ ਅਗਲੇ ਕੁੱਝ ਮਹੀਨਿਆਂ ਵਿਚ ਕਣਕ ਅਤੇ ਤੂੜੀ ਦੇ ਭਾਅ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।

ਇਸ ਸਾਲ ਕਣਕ ਦੇ ਘਟੇ ਝਾੜ ਦਾ ਮੁੱਖ ਕਾਰਨ ਕਿਸਾਨਾਂ ਵਲੋਂ ਕਾਸ਼ਤ ਕੀਤੀਆਂ ਜਾ ਰਹੀਆਂ ਬਹੁਤ ਪੁਰਾਣੀਆਂ ਕਿਸਮਾਂ ਵਿਚ ਲੋੜੋਂ ਵੱਧ ਰੁਚੀ ਲੈਣ ਕਾਰਨ ਵਾਪਰਿਆ ਹੈ ਜਦ ਕਿ ਦੋ ਤਿੰਨ ਨਵੀਆਂ ਕਿਸਮਾਂ ਨੇ ਚੰਗਾ ਝਾੜ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement