
ਸ੍ਰੀ ਹਰਦੀਪ ਸਿੰਘ ਨਾਲ ਇਸ ਤਕਨਾਲੋਜੀ ਅਤੇ ਉਦਯੋਗਿਕ ਵਿਧੀ ਨੂੰ ਸਾਂਝਾ ਕੀਤਾ ਗਿਆ
ਲੁਧਿਆਣਾ 24 ਸਤੰਬਰ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਪ੍ਰੋਸੈਸਿੰਗ ਅਤੇ ਤਕਨਾਲੋਜੀ ਵਿਭਾਗ ਵੱਲੋਂ ਪਟਿਆਲਾ ਸਥਿਤ ਕੰਪਨੀ ਮੈਸ. ਪੰਜਾਬ ਆਰਗੈਨਿਕ ਵੈਜੀਟੇਬਲ ਐਂਡ ਫੂਡ ਪ੍ਰੋਡਿਊਸਰ ਕੰਪਨੀ ਲਿਮਿਟਡ ਨਾਲ ਸੇਬ ਪ੍ਰੋਸੈਸਿੰਗ ਦੀ ਤਕਨੀਕ ਨੂੰ ਸਾਂਝਾ ਕੀਤਾ ਗਿਆ ਹੈ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਸੰਬੰਧਿਤ ਕੰਪਨੀ ਦੇ ਮੁੱਖ ਨਿਰਦੇਸ਼ਕ ਸ੍ਰੀ ਹਰਦੀਪ ਸਿੰਘ ਨਾਲ ਇਸ ਤਕਨਾਲੋਜੀ ਅਤੇ ਉਦਯੋਗਿਕ ਵਿਧੀ ਨੂੰ ਸਾਂਝਾ ਕੀਤਾ ਗਿਆ ।
P.A.U. Shares apple processing technology with private company
ਉਹਨਾਂ ਇਹ ਵੀ ਦੱਸਿਆ ਕਿ ਇਹ ਇੱਕ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ (ਐਫ ਪੀ ਓ) ਹੈ ਜਿਸ ਨੇ ਪੀ.ਏ.ਯੂ. ਦੇ ਭੋਜਨ ਉਦਯੋਗ ਬਿਜ਼ਨਸ ਇਨਕੂਬੇਸ਼ਨ ਕੇਂਦਰ ਵਿਖੇ ਇੱਕ ਕੁਇੰਟਲ ਸੇਬ ਨੂੰ ਜੂਸ ਅਤੇ ਨੈਕਟਰ ਬਨਾਉਣ ਲਈ ਪ੍ਰੋਸੈਸ ਕੀਤਾ । ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਯੂਨੀਵਰਸਿਟੀ ਉਤਪਾਦਨ ਦੀਆਂ ਨਵੀਆਂ ਵਿਕਸਿਤ ਤਕਨੀਕਾਂ ਦੇ ਨਾਲ-ਨਾਲ ਖੇਤੀ ਕਾਰੋਬਾਰ ਉਪਰ ਵੀ ਬਲ ਦੇ ਰਹੀ ਹੈ ਅਤੇ ਇਸ ਨਾਲ ਸੰਬੰਧਿਤ ਸਿਖਲਾਈ ਅਤੇ ਪ੍ਰੋਸੈਸਿੰਗ ਸਹੂਲਤਾਂ ਵੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ।
P.A.U. Shares apple processing technology with private company
ਯੂਨੀਵਰਸਿਟੀ ਵਿੱਚ ਸਥਿਤ ਭੋਜਨ ਉਦਯੋਗ ਬਿਜ਼ਨਸ ਇਨਕੂਬੇਸ਼ਨ ਕੇਂਦਰ ਪਿੰਡਾਂ ਦੇ ਲੋਕਾਂ ਤੱਕ ਖੇਤੀ ਕਾਰੋਬਾਰ ਬਾਰੇ ਜਾਣਕਾਰੀ ਪਹੁੰਚਾਉਣ ਦਾ ਸੁਚੱਜਾ ਕਾਰਜ ਨਿਭਾ ਰਿਹਾ ਹੈ । ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਸੇਬਾਂ ਤੋਂ ਜੂਸ ਅਤੇ ਨੈਕਟਰ ਬਨਾਉਣ ਦੀ ਸਿਖਲਾਈ ਪ੍ਰਦਾਨ ਕੀਤੀ । ਉਹਨਾਂ ਦੱਸਿਆ ਕਿ ਇਹ ਜੂਸ ਅਤੇ ਨੈਕਟਰ ਬਿਨਾਂ ਕਿਸੇ ਰਸਾਇਣਕ ਮਿਸ਼ਰਣ ਤੋਂ ਤਿਆਰ ਹੁੰਦਾ ਹੈ ਅਤੇ ਇੱਕ ਸਾਲ ਤੱਕ ਕਮਰੇ ਦੇ ਕੁਦਰਤੀ ਤਾਪਮਾਨ ਵਿੱਚ ਰੱਖਿਆ ਅਤੇ ਵਰਤਿਆ ਜਾ ਸਕਦਾ ਹੈ ।
P.A.U. Shares apple processing technology with private company
ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਦੇ ਸਹਿਯੋਗੀ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਫ਼ਸਲਾਂ ਦੇ ਮੁੱਲ ਵਾਧੇ ਦੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਸਾਰਨ ਲਈ ਸਾਰਥਕ ਕੋਸ਼ਿਸ਼ਾਂ ਯੂਨੀਵਰਸਿਟੀ ਅਤੇ ਖੇਤਰੀ ਕੇਂਦਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ । ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਰਜਨੀ ਗੋਇਲ ਅਤੇ ਸਹਾਇਕ ਪ੍ਰੋਫੈਸਰ ਡਾ. ਨੇਹਾ ਬੱਬਰ ਨੇ ਸੇਬਾਂ ਦੇ ਜੂਸ ਅਤੇ ਬੈਵਰੇਜ ਦੀ ਤਿਆਰੀ ਵਿੱਚ ਐਫ ਪੀ ਓ ਗਰੁੱਪ ਦੀ ਸਹਾਇਤਾ ਕੀਤੀ ।