SYL ਦਾ ਹੱਲ ਉਹਦੇ ਨਾਂ ਵਿਚ ਹੀ ਹੈ : ਮੁੱਖ ਮੰਤਰੀ  ਭਗਵੰਤ ਮਾਨ
Published : Nov 18, 2025, 1:50 pm IST
Updated : Nov 18, 2025, 1:50 pm IST
SHARE ARTICLE
The solution to SYL lies in its name: Chief Minister Bhagwant Mann
The solution to SYL lies in its name: Chief Minister Bhagwant Mann

ਕਿਹਾ : ਸਤਲੁਜ ਯੁਮਨਾ ਲਿੰਕ ਨੂੰ ਯਮੁਨਾ ਸਤਲੁਜ ਲਿੰਕ ਨਹਿਰ ਕਰ ਦਿਓ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨੌਰਥ ਜ਼ੋਨਲ ਕੌਂਸਲ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਈ ਅਹਿਮ ਖੁਲਾਸੇ ਕੀਤੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮੀਟਿੰਗ ਵਿਚ ਵੱਖ-ਵੱਖ ਸੂਬਿਆਂ ਨੇ ਅੰਤਰ-ਰਾਜੀ ਵਿਵਾਦਾਂ 'ਤੇ ਆਪੋ-ਆਪਣੇ ਪੱਖ ਪੇਸ਼ ਕੀਤੇ, ਜਦਕਿ ਮੈਂ ਆਪਣੇ ਸੂਬੇ ਦੇ ਮੁੱਦੇ ਉਹਨਾਂ ਸਾਹਮਣੇ ਰੱਖੇ। ਇਸ ਮੌਕੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਗਿਆ। ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਜਿਹੜਾ ਵੀ ਆਉਂਦਾ ਪੰਜਾਬ ਸਾਨੂੰ ਇਹ ਦੇਵੇ, ਪੰਜਾਬ ਸਾਨੂੰ ਉਹ ਦੇਵੇ। ਸਾਰੇ ਪੰਜਾਬ ਨੂੰ ਚੁੰਡਣ ਲਗੇ ਹੋਏ ਹਨ। 
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੋਈ ਕਹਿੰਦਾ ਸਾਨੂੰ ਹੈੱਡ ਵਰਕਸ ਦਾ ਕੰਟਰੋਲ ਦੇ ਦਿਓ, ਕੋਈ ਕਹਿੰਦਾ ਸਾਨੂੰ ਐਸ.ਵਾਈ.ਐਲ.ਦੇ ਦਿਓ, ਕੋਈ ਚੰਡੀਗੜ੍ਹ ਮੰਗ ਰਿਹਾ, ਕੋਈ ਬਿਜਲੀ ਵਿਚੋਂ ਹਿੱਸਾ ਦਿਓ। ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ, ਸੈਂਟਰ ਕਹਿੰਦਾ ਬੀ.ਬੀ.ਐਮ.ਬੀ. ਦੇ ਦਿਓ। ਉਹਨਾਂ ਕਿਹਾ ਕਿ ਜਦੋਂ ਅਸੀਂ ਕੁਝ ਕਹਿੰਦੇ ਹਾਂ ਕਿ ਸਾਨੂੰ ਕੁਝ ਦੇ ਦਿਓ, 1600 ਕਰੋੜ ਰੁਪਏ ਦੇ ਦਿਓ ਤਾਂ ਉਹ ਤੁਸੀਂ ਸਾਨੂੰ ਦਿੱਤਾ ਨਹੀਂ। ਜਿਹੜਾ ਆਉਂਦਾ ਉਹ ਇਹੀ ਕਹਿੰਦਾ ਪੰਜਾਬ ਸਾਡਾ ਵੱਡਾ ਭਰਾ ਹੈ...! ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੱਡੇ ਭਰਾ ਤੋਂ ਲੈਂਦੇ ਹੋਏ ਵੱਡੇ ਨੂੰ ਉਜਾੜ ਨਾ ਦੇਣਾ। ਪਤਾ ਲੱਗੇ ਕਿ ਛੋਟੇ ਭਰਾ ਵੱਸ ਗਏ ਅਤੇ ਵੱਡਾ ਉਜੜ ਗਿਆ। 
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰਿਆਣਾ ਨੇ ਕਾਲਜਾਂ ਨੂੰ ਪੀਯੂ ਵਿਚ ਮਿਲਾਉਣ ਦੀ ਮੰਗ ਰੱਖੀ ਹੈ, ਜਿਸ ਨੂੰ ਅਸੀਂ ਰੱਦ ਕਰ ਦਿੱਤਾ। ਇਹਨਾਂ ਕਾਲਜਾਂ ਦੀ ਮਿਆਦ ਸਮਾਂ ਖ਼ਤਮ ਹੋ ਗਈ ਹੈ ਅਤੇ ਹੁਣ ਇਹ ਪੰਜਾਬ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਵਿਦਿਆਰਥੀਆਂ ਨੇ ਕਾਲਜ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਦੇਖਦੇ ਹੋਏ ਇਨ੍ਹਾਂ ਨੇ ਨੋਟਿਸ ਵਾਪਸ ਲੈ ਲਿਆ ਪਰ ਉਸ ਵਿਚ ਕਿਸੇ ਗੱਲ ਦੀ ਕੋਈ ਸਪਸ਼ਟਤਾ ਨਹੀਂ ਦਿੱਤੀ। ਬੱਚਿਆਂ ਦੇ ਪੇਪਰ ਨੇੜੇ ਆ ਰਹੇ ਹਨ, ਇਸ ਨਾਲ ਉਹਨਾਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। 
ਐਸ.ਵਾਈ.ਐਲ ਦੇ ਮੁੱਦੇ 'ਤੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਪਰੀਟ ਕੋਰਟ ਨੇ ਕਿਹਾ ਤੁਸੀਂ ਆਪ ਹੀ ਇਸ ਦਾ ਹੱਲ ਦੱਸ ਦਿਓ। ਅਸੀਂ ਕਿਹਾ ਕਿ ਐਸ.ਵਾਈ.ਐਲ ਨੂੰ ਵਾਈ.ਐਸ.ਐਲ. ਕਰ ਦਿਓ, ਯਾਨੀ ਸਤਲੁਜ ਯਮੁਨਾ ਲਿੰਕ ਦੀ ਥਾਂ ਯਮੁਨਾ ਸਤਲੁਜ ਲਿੰਕ ਕਰ ਦਿਓ। ਸਤਲੁਜ ਤਾਂ ਹੁਣ ਦਰਿਆ ਰਿਹਾ ਹੀ ਨਹੀਂ ਉਹ ਨਾਲਾ ਬਣ ਗਿਆ। ਹੜ੍ਹ ਕਾਰਨ ਪੰਜਾਬ ਨੂੰ ਬਹੁਤ ਸਾਰਾ ਨੁਕਸਾਨ ਹੋਇਆ ਪਰ ਤੁਸੀਂ ਸਾਨੂੰ 1600 ਕਰੋੜ ਰੁਪਏ ਨਹੀਂ ਦਿੱਤੇ। ਸੰਕਟ ਆਉਣ ਦੇ ਬਾਵਜੂਦ ਚਾਵਲ, ਕਣਕ, ਸਰੋਂ, ਦਾਲਾਂ, ਗੰਨਾ, ਸੂਰਜਮੁਖੀ ਸਾਡੇ ਤੋਂ ਲੈਣਾ ਹੈ ਪਰ ਜਦੋਂ ਅਸੀਂ ਮੰਗੀਏ ਤਾਂ ਪਾਣੀ ਨਹੀਂ ਹੈ। ਅਸੀਂ ਫਸਲਾਂ ਦੀ ਬਿਜਾਈ ਫੇਰ ਗਮਲੇ ਵਿਚ ਕਰੀਏ? ਫਸਲਾਂ ਉਗਾਉਣ ਲਈ ਪਾਣੀ ਦੀ ਜ਼ਰੂਰਤ ਪੈਂਦੀ ਹੈ। 
ਇਹ ਰਾਵੀ-ਬਿਆਸ ਤੋਂ ਵੀ ਹਿੱਸਾ ਮੰਗ ਰਹੇ ਹਨ ਜਦਿਕ ਰਾਵੀ-ਬਿਆਸ ਦਾ ਹਰਿਆਣਾ ਨਾਲ ਕੀ ਲੈਣਾ-ਦੇਣਾ ਹੈ। ਇਹ ਸਾਨੂੰ ਯਮੁਨਾ ਵਿਚੋਂ ਹਿੱਸਾ ਨਹੀਂ ਦੇ ਰਹੇ ਪਰ ਸਾਡੇ ਕੋਲੋ ਮੰਗ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕੀ ਸਾਡਾ ਦੁਸ਼ਮਣ ਦੇਸ਼ ਕਿਹੜਾ ਹੈ? ਇਕ ਪਾਸੇ ਪਾਕਿਸਤਾਨ, ਦੂਜੇ ਪਾਸੇ ਰਾਜਸਥਾਨ, ਫਿਰ ਹਿਮਾਚਲ, ਹਰਿਆਣਾ ਅਸੀਂ ਕੀ ਕਰੀਏ? ਸ਼ੁੱਕਰ ਰੱਬ ਦਾ ਅਜੇ ਜੰਮੂ-ਕਸ਼ਮੀਰ ਨੇ ਕੁਝ ਨਹੀਂ ਮੰਗਿਆ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਾਡੇ ਕੋਲੋ ਤੇਲ ਅਤੇ ਕੋਲਾ ਹੁੰਦਾ ਤਾਂ ਤੁਸੀਂ ਉਹ ਵੀ ਸਾਡੇ ਕੋਲੋ ਮੰਗਣ ਆ ਜਾਣਾ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement