ਕਰਜ਼ਾਈ ਕਿਸਾਨ ਨੇ ਜ਼ਹਿਰ ਪੀ ਕੇ ਜਾਨ ਦਿਤੀ
Published : Apr 26, 2018, 7:21 pm IST
Updated : Apr 26, 2018, 7:31 pm IST
SHARE ARTICLE
Farmer Suicides
Farmer Suicides

ਉਸ ਨੇ ਬੈਂਕਾਂ ਅਤੇ ਆੜ੍ਹਤੀ ਕੋਲੋਂ ਵੀ ਵਿਆਜ 'ਤੇ ਪੈਸੇ ਲਏ ਹੋਏ ਸਨ।

ਗੁਰਦਾਸਪੁਰ/ ਗਾਹਲੜੀ : ਸਰਹੱਦੀ ਪਿੰਡ ਮੱਦੇਪੁਰ ਦੇ 45 ਸਾਲਾ ਕਰਜ਼ਾਈ ਕਿਸਾਨ ਜਸਵੰਤ ਸਿੰਘ ਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਪੀ ਕੇ ਜਾਨ ਦੇ ਦਿਤੀ। ਉਸ ਨੇ ਬੈਂਕਾਂ ਅਤੇ ਆੜ੍ਹਤੀ ਕੋਲੋਂ ਵੀ ਵਿਆਜ 'ਤੇ ਪੈਸੇ ਲਏ ਹੋਏ ਸਨ। ਜਸਵੰਤ ਸਿੰਘ ਦੇ ਬੇਟੇ ਹਰਵਿੰਦਰ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਕੁਲ 7 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦਾ ਮਾਨਸਿਕ ਬੋਝ ਨਹੀਂ ਝੱਲ ਸਕਿਆ। ਉਸ ਨੇ ਆੜ੍ਹਤੀ ਕੋਲੋਂ ਢਾਈ ਲੱਖ ਰੁਪਏ,

suicidesuicide

ਕੋਆਪ੍ਰੇਟਿਵ ਸੁਸਾਇਟੀ ਤੋਂ ਡੇਢ ਲੱਖ ਰੁਪਏ, ਸਟੇਟ ਬੈਕ ਆਫ਼ ਇੰਡੀਆ ਕੋਲੋਂ ਦੋ ਲੱਖ ਰੁਪਏ ਅਤੇ ਪੰਜਾਬ ਐਂਡ ਸਿੰਧ ਬੈਂਕ ਤੋਂ ਇਕ ਲੱਖ ਰੁਪਏ ਕਰਜ਼ਾ ਲਿਆ ਹੋਇਆ ਸੀ। ਹਰਵਿੰਦਰ ਸਿੰਘ ਨੇ ਦਸਿਆ ਕਿ ਕਲ ਸ਼ਾਮ ਜਦ ਉਸ ਨੇ ਉਲਟੀਆਂ ਕਰਨ ਦੀ ਆਵਾਜ਼ ਸੁਣੀ ਤਾਂ ਉਹ ਪਿਤਾ ਦੇ ਕਮਰੇ ਵਿਚ ਗਿਆ। ਪਿਤਾ ਨੇ ਦਸਿਆ ਕਿ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ। ਤੁਰਤ ਉਨ੍ਹਾਂ ਨੂੰ ਗੁਰਦਾਸਪੁਰ ਦੇ ਨਿਜੀ ਹਸਪਤਾਲ ਲਿਜਾਇਆ ਗਿਆ ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement